ਜਲੰਧਰ ''ਚ ਔਰਤ ਨੇ ਥਾਣੇ ਦੇ ਬਾਹਰ ਹੰਗਾਮਾ ਕੀਤਾ, ਥਾਣਾ ਇੰਚਾਰਜ ''ਤੇ ਲਾਏ ਗੰਭੀਰ ਦੋਸ਼
Sunday, Feb 22, 2026 - 02:10 PM (IST)
ਜਲੰਧਰ (ਸੋਨੂੰ)- ਥਾਣਾ 6 ਦੇ ਬਾਹਰ ਇਕ ਔਰਤ ਨੇ ਬੀਤੀ ਰਾਤ ਥਾਣਾ ਇੰਚਾਰਜ 'ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਔਰਤ ਨੇ ਵੀਡੀਓ ਵਿੱਚ ਕਿਹਾ ਕਿ ਉਸ ਨੇ ਪੁਲਸ ਥਾਣੇ ਵਿੱਚ ਕਿਸੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।
ਵੀਡੀਓ ਵਿੱਚ ਔਰਤ ਨੇ ਦੋਸ਼ ਲਗਾਇਆ ਕਿ ਉਸ ਨੇ ਪੁਲਸ ਥਾਣੇ ਵਿੱਚ ਕਿਸੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਕਾਰਨ ਉਹ ਉਸ ਸ਼ਿਕਾਇਤ ਬਾਰੇ ਥਾਣੇ ਗਈ। ਉਸ ਨੇ ਥਾਣੇ ਦੇ ਇੰਚਾਰਜ ਤੋਂ ਪੁੱਛਿਆ ਕਿ ਉਸ ਦੀ ਸ਼ਿਕਾਇਤ ਦਾ ਕੀ ਹੋਇਆ ਹੈ, ਅਤੇ ਥਾਣਾ ਇੰਚਾਰਜ ਨੇ ਉਸ ਨੂੰ ਦੱਸਿਆ ਕਿ ਦੂਜੀ ਸ਼ਿਕਾਇਤ ਦੇ ਚਲਦਿਆਂ ਦੂਜੀ ਪਾਰਟੀ ਨਾਲ ਸੰਪਰਕ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਲੋਕ ਚੋਣਾਂ 'ਚ ਲੈਣਗੇ ਮਾਨ ਸਰਕਾਰ ਦੇ ਅੱਤਿਆਚਾਰਾਂ ਦਾ ਬਦਲਾ! ਬੇਸਬਰੀ ਨਾਲ ਕਰ ਰਹੇ ਇੰਤਜ਼ਾਰ: ਖਹਿਰਾ
ਦੋਵੇਂ ਧਿਰਾਂ ਦੀ ਗੱਲ ਨੂੰ ਸੁਣਿਆ ਜਾਵੇਗਾ। ਮਹਿਲਾ ਨੇ ਵੀਡੀਓ ਵਿਚ ਥਾਣਾ ਇੰਚਾਰਜ ਨੂੰ ਕਿਹਾ ਕਿ ਜੇਕਰ ਦੂਜੀ ਧਿਰ ਨਾਲ ਕਾਲ 'ਤੇ ਗੱਲ ਹੋਈ ਸੀ ਤਾਂ ਕਾਲ ਡਿਟੇਲ ਵਿਖਾਈ ਜਾਵੇ, ਇਸ ਦੌਰਾਨ ਥਾਣਾ ਇੰਚਾਰਜ ਟਾਲ-ਮਟੋਲ ਕਰਨ ਲੱਗ ਗਿਆ। ਔਰਤ ਦਾ ਦੋਸ਼ ਹੈ ਕਿ ਥਾਣੇ ਦੇ ਇੰਚਾਰਜ ਨੂੰ ਕਿਸੇ ਹੋਰ ਰਾਜ ਦੇ ਵਿਅਕਤੀ ਦਾ ਫ਼ੋਨ ਆਇਆ, ਅਤੇ ਉਸਨੂੰ ਨਹੀਂ ਪਤਾ ਕਿ ਥਾਣਾ ਇੰਚਾਰਜ ਕਿੰਨੇ ਵਿਚ ਵਿਕੇ ਹਨ। 50 ਹਜ਼ਾਰ ਵਿਚ ਵਿਕੇ ਹਨ ਜਾਂ ਇਕ ਲੱਖ ਵਿਚ ਇਹ ਤਾਂ ਥਾਣਾ ਇੰਚਾਰਜ ਹੀ ਜਾਣਦੇ ਹਨ। ਉਸ ਨੇ ਥਾਣਾ ਇੰਚਾਰਜ ਨੂੰ ਕਿਹਾ ਕਿ ਕੀ ਉਹ ਉਨ੍ਹਾਂ 'ਤੇ ਭਰੋਸਾ ਕਰ ਸਕਦੀ ਹੈ ਪਰ ਥਾਣਾ ਇੰਚਾਰਜ ਉਸ ਦੇ ਸਵਾਲ ਦਾ ਕੋਈ ਜਵਾਬ ਨਾ ਹੋਣ 'ਤੇ ਉਥੋਂ ਚਲੇ ਗਏ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਦੀ ਰੈਲੀ ਤੋਂ ਪਹਿਲਾਂ ਸਿਆਸਤ 'ਚ ਹਲਚਲ! 27 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਖਿੱਚੀ ਤਿਆਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
ਜਲੰਧਰ ''ਚ 200 ਰੁਪਏ ਨੂੰ ਲੈ ਕੇ ਹੰਗਾਮਾ! 500 ਮੀਟਰ ਦੀ ਦੂਰੀ ''ਤੇ ਲਿਜਾ ਕੇ ਆਟੋ ਚਾਲਕ ਨੇ ਉਤਾਰ ''ਤੀ ਮਹਿਲਾ ਸਵਾਰੀ
