ਵੱਡੀ ਕਾਮਯਾਬੀ! ਮਹਿਲਾ ਮਜ਼ਦੂਰ ''ਤੇ ਤੇਜ਼ਾਬ ਸੁੱਟਣ ਵਾਲਾ ਬਾਈਕ ਸਵਾਰ ਚੰਡੀਗੜ੍ਹ ਤੋਂ ਕਾਬੂ

Wednesday, Feb 18, 2026 - 08:52 AM (IST)

ਵੱਡੀ ਕਾਮਯਾਬੀ! ਮਹਿਲਾ ਮਜ਼ਦੂਰ ''ਤੇ ਤੇਜ਼ਾਬ ਸੁੱਟਣ ਵਾਲਾ ਬਾਈਕ ਸਵਾਰ ਚੰਡੀਗੜ੍ਹ ਤੋਂ ਕਾਬੂ

ਲੁਧਿਆਣਾ (ਗੌਤਮ) : ਦੁੱਗਰੀ ਇਲਾਕੇ ਵਿਚ ਔਰਤ ’ਤੇ ਤੇਜ਼ਾਬ ਸੁੱਟਣ ਦੇ ਦੋਸ਼ ਵਿਚ ਥਾਣਾ ਦੁੱਗਰੀ ਦੀ ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਨੂੰ ਕਾਰਵਾਈ ਦੌਰਾਨ ਚੰਡੀਗੜ੍ਹ ਤੋਂ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਚੰਡੀਗੜ੍ਹ ਦੇ ਬਲਟਾਨਾ ਦੇ ਰਹਿਣ ਵਾਲੇ ਪਾਨ ਸਿੰਘ ਵਜੋਂ ਕੀਤੀ ਹੈ। ਮੁਲਜ਼ਮ ਖਿਲਾਫ ਪੀੜਤ ਔਰਤ ਦੇ ਬਿਆਨ ’ਤੇ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਕਾਰਵਾਈ ਦੌਰਾਨ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਗੌਰ ਹੋਵੇ ਕਿ ਜਦੋਂ ਦੁੱਗਰੀ ਇਲਾਕੇ ਵਿਚ 35 ਸਾਲ ਦੀ ਔਰਤ ਟ੍ਰੈਫਿਕ ਲਾਈਟ ਦੇ ਕੋਲੋਂ ਜਾ ਰਹੀ ਸੀ ਤਾਂ ਹੈਲਮਟ ਪਹਿਨੇ ਮੋਟਰਸਾਈਕਲ ਸਵਾਰ ਨੌਜਵਾਨ ਨੇ ਔਰਤ ’ਤੇ ਤੇਜ਼ਾਬ ਸੁੱਟ ਦਿੱਤਾ ਸੀ ਜਿਸ ਕਾਰਨ ਔਰਤ ਦਾ ਚਿਹਰਾ ਤੇ ਅੱਖਾਂ ਬੁਰੀ ਤਰ੍ਹਾਂ ਝੁਲਸ ਗਈਆਂ ਸਨ।

ਇਹ ਵੀ ਪੜ੍ਹੋ : ਦੋਰਾਹਾ 'ਚ 70 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਰੇਲਵੇ ਓਵਰਬ੍ਰਿਜ ਦਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਨੀਂਹ ਪੱਥਰ

ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਔਰਤ ਤੋਂ ਕੀਤੀ ਪੁੱਛਗਿੱਛ ਤੋਂ ਬਾਅਦ ਕਾਬੂ ਕੀਤਾ ਗਿਆ। ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਮੁਲਜ਼ਮ ਚੰਡੀਗੜ੍ਹ ਦੇ ਕੋਲ ਇਕ ਇੱਟਾਂ ਦੇ ਭੱਠੇ ’ਤੇ ਠੇਕੇਦਾਰੀ ਦਾ ਕੰਮ ਕਰਦਾ ਸੀ ਤੇ ਪੀੜਤ ਔਰਤ ਉਸ ਦੇ ਕੋਲ ਕੰਮ ਕਰਦੀ ਸੀ। ਕਿਸੇ ਅਣਬਣ ਕਾਰਨ ਉਹ ਉਥੋਂ ਕੰਮ ਛੱਡ ਕੇ ਆਪਣੀ ਭੈਣ ਦੇ ਕੋਲ ਲੁਧਿਆਣਾ ਆ ਗਈ ਅਤੇ ਉਸ ਦੇ ਨਾਲ ਮਜ਼ਦੂਰੀ ਦਾ ਕੰਮ ਕਰਨ ਲੱਗੀ। ਇਸੇ ਗੱਲ ਕਾਰਨ ਮੁਲਜ਼ਮ ਗੁੱਸੇ ਵਿਚ ਸੀ। ਸੋਮਵਾਰ ਨੂੰ ਉਹ ਕੰਮ ਤੋਂ ਵਾਪਸ ਜਾ ਰਹੀ ਸੀ ਤਾਂ ਉਕਤ ਮੁਲ਼ਜਮ ਨੇ ਪਹਿਲਾਂ ਉਸ ਨੂੰ ਆਪਣੇ ਕੋਲ ਬੁਲਾਇਆ ਤੇ ਫਿਰ ਉਸ ’ਤੇ ਤੇਜ਼ਾਬ ਸੁੱਟ ਦਿੱਤਾ। ਹਾਲਾਂਕਿ ਮੁਲਜ਼ਮ ਨੇ ਪਛਾਣ ਲੁਕਾਉਣ ਲਈ ਹੈਲਮਟ ਪਹਿਨਿਆ ਹੋਇਆ ਸੀ ਪਰ ਫਿਰ ਵੀ ਉਸ ਨੇ ਮੁਲਜ਼ਮ ਨੂੰ ਪਛਾਣ ਲਿਆ ਸੀ। ਜਾਂਚ ਦੌਰਾਨ ਪੁਲਸ ਨੇ ਮੌਕੇ ਤੋਂ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਵੀ ਬਰਾਮਦ ਕੀਤੀ ਸੀ। ਮਾਮਲੇ ਸਬੰਧੀ ਪੁਲਸ ਕਾਰਵਾਈ ਕਰ ਰਹੀ ਹੈ।


author

Sandeep Kumar

Content Editor

Related News