ਪੰਜਾਬ: ਸਿਹਤ ਵਿਭਾਗ ਨੂੰ ਖੁਦ ਇਲਾਜ ਦੀ ਜ਼ਰੂਰਤ; ਅਧਿਕਾਰੀਆਂ ਨੂੰ ਅਜੇ ਤੱਕ ਨਹੀਂ ਮਿਲੇ ਨਵੇਂ ਵਾਹਨ

Tuesday, Feb 24, 2026 - 04:32 PM (IST)

ਪੰਜਾਬ: ਸਿਹਤ ਵਿਭਾਗ ਨੂੰ ਖੁਦ ਇਲਾਜ ਦੀ ਜ਼ਰੂਰਤ; ਅਧਿਕਾਰੀਆਂ ਨੂੰ ਅਜੇ ਤੱਕ ਨਹੀਂ ਮਿਲੇ ਨਵੇਂ ਵਾਹਨ

ਗੁਰਦਾਸਪੁਰ (ਵਿਨੋਦ) : ਪੰਜਾਬ ’ਚ ਅੱਜ-ਕੱਲ੍ਹ ਸਭ ਤੋਂ ਮਹੱਤਵਪੂਰਨ ਸਿਹਤ ਵਿਭਾਗ ਖ਼ੁਦ ਬਿਮਾਰੀ ਦੀ ਹਾਲਤ ’ਚ ਨਜ਼ਰ ਆ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦ ਸਿਹਤ ਵਿਭਾਗ ਖ਼ੁਦ ਹੀ ਵਸੀਲਿਆਂ ਦੀ ਘਾਟ ਨਾਲ ਜੂਝ ਰਿਹਾ ਹੈ ਤਾਂ ਉਹ ਲੋਕਾਂ ਦਾ ਕੀ ਇਲਾਜ ਕਰ ਸਕੇਗਾ। ਦਰਅਸਲ, ਜ਼ਿਲਾ ਗੁਰਦਾਸਪੁਰ ਦੇ ਸਿਹਤ ਅਧਿਕਾਰੀਆਂ ਕੋਲ ਮੌਜੂਦ ਵਾਹਨ 15-15 ਸਾਲ ਪੁਰਾਣੇ ਹੋਣ ਕਾਰਨ ਕੰਡਮ ਐਲਾਨ ਕੇ ਖੜ੍ਹੇ ਕਰ ਦਿੱਤੇ ਗਏ ਸਨ, ਪਰ ਲੰਬਾ ਸਮਾਂ ਬੀਤਣ ਦੇ ਬਾਵਜੂਦ ਨਵੇਂ ਵਾਹਨ ਨਹੀਂ ਮਿਲੇ।

ਇਹ ਵੀ ਪੜ੍ਹੋ- ਡੇਰਾ ਬਿਆਸ ਜਾ ਰਹੇ ਸੇਵਾਦਾਰਾਂ ਦੀ ਕਾਰ ਨਾਲ ਵਾਪਰਿਆ ਵੱਡਾ ਹਾਦਸਾ, ਇਕ ਦੀ ਮੌਤ, 3 ਜ਼ਖਮੀ

ਜਾਣਕਾਰੀ ਅਨੁਸਾਰ ਸਿਵਲ ਸਰਜਨ ਗੁਰਦਾਸਪੁਰ ਸਮੇਤ ਹੋਰ ਅਧਿਕਾਰੀਆਂ ਦੇ ਪੁਰਾਣੇ ਵਾਹਨਾਂ ’ਤੇ ਮੁਰੰਮਤ ਦਾ ਖ਼ਰਚ ਬਹੁਤ ਜ਼ਿਆਦਾ ਆਉਂਦਾ ਸੀ। ਵੀ. ਆਈ. ਪੀ. ਡਿਊਟੀਆਂ ਦੌਰਾਨ ਇਹ ਪੁਰਾਣੇ ਵਾਹਨ ਆਧੁਨਿਕ ਗੱਡੀਆਂ ਦੀ ਗਤੀ ਦਾ ਮੁਕਾਬਲਾ ਨਹੀਂ ਕਰ ਪਾਉਂਦੇ ਸਨ। ਇਸੇ ਕਾਰਨ ਸਿਵਲ ਸਰਜਨ, ਤਿੰਨ ਪ੍ਰੋਜੈਕਟ ਅਧਿਕਾਰੀ, 10 ’ਚੋਂ 7 ਬਲਾਕਾਂ ਦੀਆਂ ਐਂਬੂਲੈਂਸਾਂ, ਸਹਾਇਕ ਸਿਵਲ ਸਰਜਨ, ਡਿਪਟੀ ਮੈਡੀਕਲ ਕਮਿਸ਼ਨਰ ਅਤੇ ਜ਼ਿਲਾ ਪਰਿਵਾਰ ਭਲਾਈ ਅਧਿਕਾਰੀ ਦੇ ਵਾਹਨ ਲਗਭਗ ਇਕ ਸਾਲ ਪਹਿਲਾਂ ਕੰਡਮ ਐਲਾਨੇ ਗਏ ਸਨ।

ਇਹ ਵੀ ਪੜ੍ਹੋ-  ਵਧਦੇ ਤਾਪਮਾਨ ਦੇ ਚੱਲਦਿਆਂ ਖੇਤੀਬਾੜੀ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ

ਵਿਭਾਗ ਨੇ ਪੁਰਾਣੇ ਵਾਹਨਾਂ ਨੂੰ ਨਵਿਆਂ ਨਾਲ ਬਦਲਣ ਦਾ ਵਾਅਦਾ ਕੀਤਾ ਸੀ ਪਰ ਇਕ ਸਾਲ ਬਾਅਦ ਵੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਜ਼ਿਲ੍ਹੇ ਦੇ 10 ’ਚੋਂ 7 ਬਲਾਕਾਂ ਕੋਲ ਆਪਣੀਆਂ ਐਂਬੂਲੈਂਸਾਂ ਨਹੀਂ ਹਨ। ਸਿਵਲ ਸਰਜਨ, ਜਿਨ੍ਹਾਂ ਨੇ ਪੂਰੇ ਜ਼ਿਲ੍ਹੇ ਦੀਆਂ ਸਿਹਤ ਸੇਵਾਵਾਂ ਅਤੇ ਰਾਸ਼ਟਰੀ ਪ੍ਰੋਗਰਾਮਾਂ ਦੀ ਅਗਵਾਈ ਕਰਨੀ ਹੁੰਦੀ ਹੈ, ਉਹ ਇਸ ਸਮੇਂ ਬਲੱਡ ਬੈਂਕ ਦੀ ਗੱਡੀ ਜਾਂ ਰਾਸ਼ਟਰੀ ਬਾਲ ਸਿਹਤ ਵਿਭਾਗ ਦੇ ਵਾਹਨ ਦੀ ਵਰਤੋਂ ਕਰਨ ਲਈ ਮਜ਼ਬੂਰ ਹਨ। ਚੰਡੀਗੜ੍ਹ ਤੋਂ ਸਾਮਾਨ ਲਿਆਉਣ ਲਈ ਵਿਭਾਗ ਕੋਲ ਆਪਣਾ ਟਰੱਕ ਵੀ ਨਹੀਂ ਹੈ।

ਇਹ ਵੀ ਪੜ੍ਹੋ- ਮੁਫ਼ਤ ਮਿਲਣਗੇ ਟਿਊਬਵੈੱਲ ਕਨੈਕਸ਼ਨ, ਸੁਖਬੀਰ ਬਾਦਲ ਨੇ ਕਿਸਾਨਾਂ ਲਈ ਕਰ'ਤਾ ਵੱਡਾ ਐਲਾਨ

ਇਸ ਸਬੰਧੀ ਕੁਝ ਅਧਿਕਾਰੀਆਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਉਹ ਆਪਣੇ ਨਿੱਜੀ ਵਾਹਨ ਵਰਤਣ ਲਈ ਮਜ਼ਬੂਰ ਹਨ। ਹਾਲਾਂਕਿ ਵਿਭਾਗ ਨੇ ਲੋੜ ਪੈਣ ’ਤੇ ਟੈਕਸੀਆਂ ਦੀ ਵਰਤੋਂ ਦੀ ਆਗਿਆ ਦਿੱਤੀ ਹੈ ਪਰ ਜ਼ਿਆਦਾਤਰ ਅਧਿਕਾਰੀਆਂ ਨੂੰ ਰੋਜ਼ਾਨਾ ਦੇ ਕੰਮਕਾਜ ’ਚ ਭਾਰੀ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਅਨੁਸਾਰ ਸਰਕਾਰ ਦੇ ਦਾਅਵਿਆਂ ਦੇ ਉਲਟ ਗੁਰਦਾਸਪੁਰ ’ਚ ਸਥਿਤੀ ਚਿੰਤਾਜਨਕ ਹੈ, ਜਿਸ ਨਾਲ ਸਿਹਤ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ।

ਇਹ ਵੀ ਪੜ੍ਹੋ- 'ਤੁਸੀਂ 2 ਮਾਰੇ ਅਸੀਂ 10 ਨੂੰ...', ਪੁਲਸ ਮੁਲਾਜ਼ਮਾਂ ਦੇ ਕਤਲ ਪਿੱਛੋਂ ਲਾਰੈਂਸ ਦੀ ਸਿੱਧੀ ਧਮਕੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News