ਹਾਜੀਪੁਰ ਨੇੜੇ ਭਿਆਨਕ ਹਾਦਸਾ, ਚੱਲਦੇ ਟਿੱਪਰ ਨੂੰ ਲੱਗੀ ਅੱਗ

Monday, Mar 02, 2026 - 03:16 AM (IST)

ਹਾਜੀਪੁਰ ਨੇੜੇ ਭਿਆਨਕ ਹਾਦਸਾ, ਚੱਲਦੇ ਟਿੱਪਰ ਨੂੰ ਲੱਗੀ ਅੱਗ

ਹਾਜੀਪੁਰ (ਜੋਸ਼ੀ) : ਹਾਜੀਪੁਰ ਦੇ ਸ਼ਮਸ਼ਾਨਘਾਟ ਨੇੜੇ ਅੱਜ ਇਕ ਚੱਲਦੇ ਟਿੱਪਰ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਟਾਇਰ ਫਟਣ ਕਾਰਨ ਵਾਪਰਿਆ, ਜਿਸ ਨੇ ਕੁਝ ਹੀ ਮਿੰਟਾਂ ’ਚ ਪੂਰੇ ਟਿੱਪਰ ਨੂੰ ਆਪਣੀ ਲਪੇਟ ’ਚ ਲੈ ਲਿਆ।

ਇਹ ਵੀ ਪੜ੍ਹੋ : PM ਮੋਦੀ ਨੇ UAE ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ, ਕਿਹਾ- 'ਭਾਰਤ ਪੂਰੀ ਤਰ੍ਹਾਂ ਤੁਹਾਡੇ ਨਾਲ' 

ਪ੍ਰਾਪਤ ਜਾਣਕਾਰੀ ਅਨੁਸਾਰ ਟਿੱਪਰ ਤਲਵਾੜਾ ਵਾਲੀ ਸਾਈਡ ਤੋਂ ਰੇਤ-ਬੱਜਰੀ ਲੱਦ ਕੇ ਹਾਜੀਪੁਰ ਵੱਲ ਆ ਰਿਹਾ ਸੀ, ਜਦੋਂ ਹਾਜੀਪੁਰ ਦੇ ਸ਼ਮਸ਼ਾਨਘਾਟ ਦੇ ਨਜ਼ਦੀਕ ਪਹੁੰਚਿਆ ਤਾਂ ਅਚਾਨਕ ਉਸ ਦਾ ਟਾਇਰ ਫਟ ਗਿਆ। ਦੇਖਦੇ ਹੀ ਦੇਖਦੇ ਕੀਮਤੀ ਟਿੱਪਰ ਪੂਰੀ ਤਰ੍ਹਾਂ ਸੜ ਕੇ ਸੁਆਹ ਦੀ ਢੇਰੀ ਬਣ ਗਿਆ। ਹਾਦਸਾ ਭਾਵੇਂ ਬਹੁਤ ਭਿਆਨਕ ਸੀ, ਪਰ ਚੰਗੀ ਕਿਸਮਤ ਰਹੀ ਕਿ ਇਸ ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਡਰਾਈਵਰ ਅਤੇ ਹੋਰ ਲੋਕ ਸੁਰੱਖਿਅਤ ਦੱਸੇ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News