ਵੱਖ-ਵੱਖ ਥਾਵਾਂ ਤੋਂ ਹੈਰੋਇਨ ਸਮੇਤ 4 ਗ੍ਰਿਫ਼ਤਾਰ

Sunday, Mar 01, 2026 - 10:58 AM (IST)

ਵੱਖ-ਵੱਖ ਥਾਵਾਂ ਤੋਂ ਹੈਰੋਇਨ ਸਮੇਤ 4 ਗ੍ਰਿਫ਼ਤਾਰ

ਬਠਿੰਡਾ (ਸੁਖਵਿੰਦਰ) : ਪੁਲਸ ਵੱਲੋਂ ਵੱਖ-ਵੱਖ ਥਾਵਾਂ ਤੋਂ ਹੈਰੋਇਨ ਬਰਾਮਦ ਕਰ ਕੇ ਚਾਰ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਥਰਮਲ ਪੁਲਸ ਵੱਲੋਂ ਲੇਕ ਵਿਊ ਗੈਸਟ ਹਾਊਸ ਕੋਲੋਂ ਮੁਲਜ਼ਮ ਬੂਟਾ ਸਿੰਘ ਵਾਸੀ ਕੋਟਸ਼ਮੀਰ ਨੂੰ ਕਾਬੂ ਕਰ ਕੇ 02 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਕੈਂਟ ਪੁਲਸ ਵੱਲੋਂ ਪਟੇਲ ਨਗਰ ਤੋਂ ਮੁਲਜ਼ਮ ਦੀਪਕ ਕੁਮਾਰ ਵਾਸੀ ਭੁੱਚੋ ਮੰਡੀ ਨੂੰ ਕਾਬੂ ਕਰ ਕੇ 4.22 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਸਦਰ ਬਠਿੰਡਾ ਪੁਲਸ ਵੱਲੋਂ ਨਰੂਆਣਾ ਰੋਡ ਤੋਂ ਮੁਲਜ਼ਮ ਜਸਵਿੰਦਰ ਕੌਰ ਵਾਸੀ ਬੀੜ ਤਲਾਬ ਨੂੰ ਕਾਬੂ ਕਰ ਕੇ 6.11 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਸੰਗਤ ਪੁਲਸ ਵੱਲੋਂ ਪਿੰਡ ਮੱਲਵਾਲਾ ਤੋਂ ਮੁਲਜ਼ਮ ਗੁਰਮੀਤ ਕੌਰ ਵਾਸੀ ਮੱਲਵਾਲਾ ਨੂੰ ਕਾਬੂ ਕਰ ਕੇ 08 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।


author

Babita

Content Editor

Related News