ਸਾਈਬਰ ਠੱਗਾਂ ਨੇ ਵੱਖ-ਵੱਖ ਮਾਮਲਿਆਂ ''ਚ 21.5 ਲੱਖ ਰੁਪਏ ਠੱਗੇ, ਮਾਮਲਾ ਦਰਜ

Thursday, Feb 19, 2026 - 03:13 PM (IST)

ਸਾਈਬਰ ਠੱਗਾਂ ਨੇ ਵੱਖ-ਵੱਖ ਮਾਮਲਿਆਂ ''ਚ 21.5 ਲੱਖ ਰੁਪਏ ਠੱਗੇ, ਮਾਮਲਾ ਦਰਜ

ਅਬੋਹਰ (ਰਹੇਜਾ) : ਸੋਸ਼ਲ ਮੀਡੀਆ ਅਤੇ ਹੋਰ ਸਰੋਤਾਂ ਰਾਹੀਂ ਲੋਕਾਂ ਨੂੰ ਵਾਰ-ਵਾਰ ਸੁਚੇਤ ਕਰਨ ਦੇ ਬਾਵਜੂਦ, ਕਈ ਲੋਕ ਵਧੇਰੇ ਕਮਾਈ ਦੇ ਲਾਲਚ 'ਚ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਲੱਖਾਂ ਰੁਪਏ ਗਵਾ ਰਹੇ ਹਨ। ਅਜਿਹੇ 2 ਮਾਮਲਿਆਂ 'ਚ ਜ਼ਿਲ੍ਹਾ ਸਾਈਬਰ ਕ੍ਰਾਈਮ ਪੁਲਸ ਨੇ ਇੱਕ ਔਰਤ ਸਮੇਤ 3 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਕੇਸ ਦਰਜ ਕੀਤਾ ਹੈ। ਫਿਲਹਾਲ ਦੋਸ਼ੀ ਫ਼ਰਾਰ ਹਨ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ 45 ਸਾਲਾ ਹਰੀਸ਼ ਕੁੱਕੜ ਪੁੱਤਰ ਹਰੀ ਚੰਦ ਵਾਸੀ ਆਨੰਦ ਨਗਰੀ ਅਬੋਹਰ ਨੇ ਦੋਸ਼ ਲਾਇਆ ਕਿ 29 ਅਗਸਤ, 2025 ਤੋਂ 24 ਸਤੰਬਰ, 2025 ਤੱਕ ਅਖੀਲਾ ਅਤੇ ਬਲਬੀਰ ਨੇ ਉਸ ਨਾਲ ਫੋਨ 'ਤੇ ਸੰਪਰਕ ਕੀਤਾ ਅਤੇ ਟ੍ਰੇਡਿੰਗ ਦੇ ਬਹਾਨੇ ਵੱਖ-ਵੱਖ ਖ਼ਾਤਿਆਂ 'ਚ 15 ਲੱਖ ਰੁਪਏ ਪਵਾ ਲਏ। ਕੁੱਝ ਦਿਨਾਂ ਬਾਅਦ ਉੇਨ੍ਹਾਂ ਨੇ ਉਸ ਨਾਲ ਸੰਪਰਕ ਤੋੜ ਦਿੱਤਾ। ਹਾਲੇ ਤੱਕ ਉਨ੍ਹਾਂ ਨੇ ਪੈਸੇ ਵਾਪਸ ਨਹੀਂ ਕੀਤੇ।

ਸਾਈਬਰ ਕ੍ਰਾਈਮ ਇੰਚਾਰਜ ਪ੍ਰੋਮਿਲਾ ਦੇਵੀ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਅੱਖਿਲਾ ਪੁੱਤਰੀ ਨਮਾਲੁਮ ਅਤੇ ਬਲਵੀਰ ਪੁੱਤਰ ਨਮਾਲੁਮ ਖ਼ਿਲਾਫ਼ ਸਾਈਬਰ ਕ੍ਰਾਈਮ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇੱਕ ਹੋਰ ਮਾਮਲੇ ਵਿੱਚ ਮਾਡਲ ਟਾਊਨ ਦੇ ਰਹਿਣ ਵਾਲੇ 73 ਸਾਲਾ ਓਮ ਪ੍ਰਕਾਸ਼ ਪੁੱਤਰ ਬੀਰਮਾ ਰਾਮ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਾਇਆ ਹੈ ਕਿ 31 ਅਕਤੂਬਰ, 2025 ਨੂੰ ਇੱਕ ਅਣਪਛਾਤੇ ਵਿਅਕਤੀ ਨੇ ਉਸ ਨੂੰ ਇੱਕ ਫੋਨ ਕਾਲ ਰਾਹੀਂ ਜੀਵਨ ਪ੍ਰਮਾਣ ਪੱਤਰ ਅਪਲੋਡ ਕਰਨ ਲਈ ਲਿੰਕ ਭੇਜਿਆ ਅਤੇ ਜਦੋਂ ਉਸ ਨੇ ਲਿੰਕ ਡਾਊਨਲੋਡ ਕੀਤਾ ਤਾਂ ਅਣਪਛਾਤੇ ਵਿਅਕਤੀ ਨੇ ਆਪਣੇ ਬੈਂਕ ਖ਼ਾਤੇ ਵਿੱਚੋਂ 6,49,600 ਰੁਪਏ ਕੱਢਵਾ ਲਏ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

Babita

Content Editor

Related News