ਸਰਬੀਆ ''ਚ ਡੇਵਿਸ ਕੱਪ ਪਲੇਅ ਆਫ ਖੇਡੇਗਾ ਭਾਰਤ

04/11/2018 5:01:32 PM

ਲੰਡਨ, (ਬਿਊਰੋ)— ਭਾਰਤ ਨੂੰ ਡੇਵਿਸ ਕੱਪ ਵਿਸ਼ਵ ਗਰੁੱਪ ਪਲੇਅ ਆਫ 'ਚ ਮੁਸ਼ਕਲ ਡਰਾਅ ਮਿਲਿਆ ਹੈ ਅਤੇ ਉਸ ਨੂੰ 14-16 ਸਤੰਬਰ ਤੱਕ ਪਲੇਅਆਫ ਖੇਡਣ ਲਈ ਸਰਬੀਆ ਜਾਣਾ ਹੋਵੇਗਾ। ਡੇਵਿਸ ਕੱਪ ਵਿਸ਼ਵ ਗਰੁੱਪ ਪਲੇਅ ਆਫ ਲਈ ਡਰਾਅ ਇੱਥੇ ਕੌਮਾਂਤਰੀ ਟੈਨਿਸ ਮਹਾਸੰਘ (ਆਈ.ਟੀ.ਐੱਫ.) ਦੇ ਮੁੱਖ ਦਫਤਰ 'ਚ ਕੱਢਿਆ ਗਿਆ। 

ਪਲੇਅ ਆਫ ਜਿੱਤਣ ਵਾਲੀ ਟੀਮ 2019 ਗਰੁੱਪ 'ਚ ਜਗ੍ਹਾ ਬਣਾਵੇਗੀ ਅਤੇ ਹਾਰਨ ਵਾਲੀ ਟੀਮ ਨੂੰ ਅਗਲੇ ਸੈਸ਼ਨ 'ਚ ਵਾਪਸ ਆਪਣੇ ਜ਼ੋਨ ਗਰੁੱਪ ਇਕ 'ਚ ਖੇਡਣਾ ਹੋਵੇਗਾ। ਭਾਰਤ ਨੇ ਚੀਨ ਦੇ ਖਿਲਾਫ ਪਹਿਲੇ ਦਿਨ 0-2 ਤੋਂ ਪਿਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਦੂਜੇ ਤਿੰਨੇ ਮੈਚ ਜਿੱਤ ਕੇ 3-2 ਨਾਲ ਜਿੱਤ ਹਾਸਲ ਕੀਤੀ ਸੀ ਅਤੇ ਉਸ ਨੇ ਲਗਾਤਾਰ ਪੰਜਵੇਂ ਸਾਲ ਵਿਸ਼ਵ ਗਰੁੱਪ ਪਲੇਆਫ 'ਚ ਜਗ੍ਹਾ ਬਣਾਈ ਸੀ। ਭਾਰਤ ਦਾ ਪਿਛਲੇ ਅੱਠ ਸਾਲਾਂ 'ਚ ਇਹ ਤੀਜੀ ਵਾਰ ਸਰਬੀਆ ਦੇ ਨਾਲ ਮੁਕਾਬਲਾ ਹੋਵੇਗਾ।


Related News