ਪਾਕਿਸਤਾਨੀ ਸੰਸਦ ਮੈਂਬਰ ਨੇ ਦੱਸੇ ਆਪਣੇ ਦੇਸ਼ ਦੇ ਹਾਲਾਤ, ਕਿਹਾ ‘ਭਾਰਤ ਚੰਦ ’ਤੇ ਅਤੇ ਅਸੀਂ ਗਟਰ ’ਚ’

05/17/2024 10:58:52 AM

ਜਲੰਧਰ (ਇੰਟ.) - ਭਾਰਤ ਦੀ ਤਰੱਕੀ ਦੇਖ ਕੇ ਪਾਕਿਸਤਾਨੀ ਲੋਕਾਂ ਵਿਚ ਇਕ ਟੀਸ ਉੱਠਦੀ ਹੈ ਕਿ ਉਹ ਪਿੱਛੇ ਕਿਉਂ ਰਹਿ ਗਏ। ਇਕ ਮੀਡੀਆ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਇਕ ਨੇਤਾ ਨੇ ਕਰਾਚੀ ਦੇ ਹਾਲਾਤ ਦੱਸਦੇ ਹੋਏ ਕਿਹਾ ਕਿ ਦੁਨੀਆ ਚੰਦ ’ਤੇ ਜਾ ਰਹੀ ਹੈ ਅਤੇ ਸਾਡੇ ਮਾਸੂਮ ਬੱਚੇ ਖੁੱਲ੍ਹੇ ਗਟਰ ’ਚ ਡਿੱਗ ਕੇ ਮਰ ਰਹੇ ਹਨ। ਟੀ. ਵੀ. ਸਕ੍ਰੀਨ ’ਤੇ ਖਬਰ ਆਉਂਦੀ ਹੈ ਕਿ ਭਾਰਤ ਚੰਦ ’ਤੇ ਪਹੁੰਚ ਗਿਆ ਹੈ ਅਤੇ ਥੋੜ੍ਹੀ ਦੇਰ ਬਾਅਦ ਉਸੇ ਸਕ੍ਰੀਨ ’ਤੇ ਖਬਰ ਆਉਂਦੀ ਹੈ ਕਿ ਕਰਾਚੀ ਵਿਚ ਕਿਸੇ ਗਟਰ ਵਿਚ ਢੱਕਣ ਨਾ ਹੋਣ ਕਾਰਨ ਬੱਚਾ ਡਿੱਗ ਕੇ ਮਰ ਗਿਆ ਹੈ। ਉਨ੍ਹਾਂ ਕਰਾਚੀ ਵਿਚ ਪਾਣੀ ਦੀ ਵੀ ਕਿੱਲਤ ਦੱਸੀ ਅਤੇ ਕਿਹਾ ਕਿ ਕਰਾਚੀ ਵਿਚ ਪਾਣੀ ਮਾਫੀਆ ਟੈਂਕਰਾਂ ਦੇ ਪਾਣੀ ਨੂੰ ਚੋਰੀ ਕਰ ਕੇ ਵੇਚਦੇ ਹਨ।

ਇਹ ਵੀ ਪੜ੍ਹੋ :     Gold-Silver ਦੀਆਂ ਕੀਮਤਾਂ ਨੇ ਮਾਰੀ ਛਾਲ, ਉੱਚ ਪੱਧਰ 'ਤੇ ਪਹੁੰਚੇ ਚਾਂਦੀ ਦੇ ਭਾਅ

ਸੰਸਦ ’ਚ ਦੱਸ ਰਹੇ ਸਨ ਕਰਾਚੀ ਦੇ ਹਾਲਾਤ

ਰਿਪੋਰਟ ਮੁਤਾਬਕ ਮੁਤਾਹਿਦ ਕੌਮੀ ਮੂਵਮੈਂਟ ਪਾਕਿਸਤਾਨ (ਐੱਮ. ਕਿਊ. ਐੱਮ.-ਪੀ.) ਦੇ ਸੰਸਦ ਮੈਂਬਰ ਸਈਅਦ ਮੁਸਤਫਾ ਕਮਾਲ ਨੇ ਸੰਸਦ ’ਚ ਬੋਲਦੇ ਹੋਏ ਆਪਣਾ ਦਰਦ ਜ਼ਾਹਰ ਕੀਤਾ। ਪਾਕਿਸਤਾਨ ਦੇ ਸਾਰੇ ਸੰਸਦ ਮੈਂਬਰ ਚੁੱਪਚਾਪ ਉਸ ਦੀ ਗੱਲ ਸੁਣਦੇ ਰਹੇ। ਸਈਅਦ ਮੁਸਤਫਾ ਨੇ ਕਿਹਾ ਕਿ ਪਾਕਿਸਤਾਨ ਵਿਚ ਹਰ ਤੀਜੇ ਦਿਨ ਅਜਿਹਾ ਹੋ ਰਿਹਾ ਹੈ ਕਿ ਬੱਚੇ ਗਟਰ ਵਿਚ ਡਿੱਗ ਰਹੇ ਹਨ। ਪਰ ਇਸ ਸਮੱਸਿਆ ਦਾ ਹੱਲ ਕਰਨ ਵਾਲਾ ਕੋਈ ਨਹੀਂ ਹੈ।

ਇਹ ਵੀ ਪੜ੍ਹੋ :     ਹੁਣ ਸ਼੍ਰੀਲੰਕਾ 'ਚ ਵੀ UPI ਰਾਹੀਂ ਕਰ ਸਕੋਗੇ ਭੁਗਤਾਨ, PhonePe-LankaPay ਨੇ ਕੀਤੀ ਸਾਂਝੇਦਾਰੀ

ਉਨ੍ਹਾਂ ਕਿਹਾ ਕਿ ਪਿਛਲੇ 15 ਸਾਲਾਂ ਤੋਂ ਕਰਾਚੀ ਵਰਗੇ ਸ਼ਹਿਰ ਨੂੰ ਇਕ ਬੂੰਦ ਪਾਣੀ ਨਹੀਂ ਦਿੱਤਾ ਗਿਆ। ਉਨ੍ਹਾਂ ਲਾਈਨਾਂ ਰਾਹੀਂ ਜੋ ਪਾਣੀ ਆਉਂਦਾ ਸੀ, ਉਸ ਨੂੰ ਪਾਣੀ ਮਾਫੀਆ ਚੋਰੀ ਕਰ ਕੇ ਵੇਚ ਰਿਹਾ ਹੈ। ਅੱਜ ਪੂਰੇ ਸਿੰਧ ਵਿਚ 48000 ਸਕੂਲ ਹਨ, ਜਿਨ੍ਹਾਂ ਵਿਚੋਂ 11000 ਘੋਸਟ ਸਕੂਲ ਹੋਣ ਦੀ ਰਿਪੋਰਟ ਆਈ ਹੈ। ਸਾਡੇ ਦੇਸ਼ ਵਿਚ 2 ਕਰੋੜ 62 ਲੱਖ ਬੱਚੇ ਸਕੂਲ ਨਹੀਂ ਜਾ ਰਹੇ ਹਨ। ਇਹ ਅੰਕੜਾ ਡਰਾਉਣਾ ਹੈ।

ਇਹ ਵੀ ਪੜ੍ਹੋ :     ਸ਼ੂਗਰ, ਦਿਲ ਅਤੇ ਲੀਵਰ ਵਰਗੀਆਂ ਕਈ ਬਿਮਾਰੀਆਂ ਦੀਆਂ 41 ਦਵਾਈਆਂ ਹੋਣਗੀਆਂ ਸਸਤੀਆਂ

ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਪ੍ਰੇਸ਼ਾਨੀ

ਐੱਮ. ਕਿਊ. ਐੱਮ. ਨੇਤਾ ਨੇ ਪਾਕਿਸਤਾਨ ਦੀ ਸਥਿਤੀ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਮੌਜੂਦਾ ਸਥਿਤੀ ਨੂੰ ਡਰਾਉਣਾ ਦੱਸਿਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਕਰਾਚੀ ਵਰਗੇ ਸ਼ਹਿਰ ਬੁਨਿਆਦੀ ਸਹੂਲਤਾਂ ਲਈ ਤਰਸ ਰਹੇ ਹਨ ਜਦਕਿ ਪਾਕਿਸਤਾਨ ਦੀ ਕੁੱਲ ਜੀ. ਡੀ. ਪੀ. ’ਚ ਕਰਾਚੀ ਵੱਡਾ ਹਿੱਸਾ ਸਾਂਝਾ ਕਰਦਾ ਹੈ। ਇਸ ਦੇ ਬਾਵਜੂਦ ਕਰਾਚੀ ਸ਼ਹਿਰ ਦੀ ਹਾਲਤ ਤਰਸਯੋਗ ਹੈ। ਸਈਅਦ ਮੁਸਤਫਾ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਆਪਣਾ ਦਰਦ ਸਾਂਝਾ ਕੀਤਾ ਹੈ।

ਇਹ ਵੀ ਪੜ੍ਹੋ :      ਕਵਿਤਾ ਕ੍ਰਿਸ਼ਨਾਮੂਰਤੀ ਬ੍ਰਿਟੇਨ 'ਚ 'ਲਾਈਫਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News