ਰਾਜਸਥਾਨ ਨੂੰ ਹੁਣ ਤੱਕ ਪਲੇਅ ਆਫ ਲਈ ਕੁਆਲੀਫਾਈ ਕਰ ਲੈਣਾ ਚਾਹੀਦਾ ਸੀ : ਫਰੇਰਾ

Saturday, May 11, 2024 - 08:13 PM (IST)

ਰਾਜਸਥਾਨ ਨੂੰ ਹੁਣ ਤੱਕ ਪਲੇਅ ਆਫ ਲਈ ਕੁਆਲੀਫਾਈ ਕਰ ਲੈਣਾ ਚਾਹੀਦਾ ਸੀ : ਫਰੇਰਾ

ਚੇਨਈ– ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ.ਐੱਲ.) 2024 ਦੇ ਸ਼ੁਰੂਆਤੀ ਹਿੱਸੇ ਵਿਚ ਸ਼ਾਨਦਾਰ ਲੈਅ ਹਾਸਲ ਕਰਨ ਵਾਲੀ ਰਾਜਸਥਾਨ ਰਾਇਲਜ਼ ਦੇ ਆਲਰਾਊਂਡਰ ਡੋਨੋਵਨ ਫਰੇਰਾ ਨੇ ਸ਼ਨੀਵਾਰ ਨੂੰ ਕਿਹਾ ਕਿ ਟੀਮ ਨੂੰ ਹੁਣ ਤੱਕ ਪਲੇਅ ਆਫ ਲਈ ਕੁਆਲੀਫਾਈ ਕਰ ਲੈਣਾ ਚਾਹੀਦਾ ਸੀ ਪਰ ਅਜੇ ਵੀ 3 ਮੈਚ ਬਚੇ ਹਨ, ਜਿਸ ਨਾਲ ਉਸਦੇ ਕੋਲ ਟਾਪ-2 ਵਿਚ ਜਗ੍ਹਾ ਬਣਾਉਣ ਦਾ ਵਧੀਆ ਮੌਕਾ ਹੈ। ਕੁਝ ਦਿਨ ਪਹਿਲਾਂ ਤੱਕ ਆਈ. ਪੀ.ਐੱਲ. ਵਿਚ ਚੋਟੀ ’ਤੇ ਚੱਲ ਰਹੀ ਰਾਜਸਥਾਨ ਲਗਾਤਾਰ ਦੋ ਹਾਰਾਂ ਤੋਂ ਬਾਅਦ ਦੂਜੇ ਸਥਾਨ ’ਤੇ ਖਿਸਕ ਗਈ ਹੈ।
ਫਰੇਰਾ ਨੇ ਕਿਹਾ,‘‘ਸਾਨੂੰ ਹੁਣ ਤੱਕ ਪਲੇਅ ਆਫ ਲਈ ਕੁਆਲੀਫਾਈ ਕਰ ਲੈਣਾ ਚਾਹੀਦਾ ਸੀ ਪਰ ਆਈ. ਪੀ. ਐੱਲ. ਇਕ ਲੰਬਾ ਟੂਰਨਾਮੈਂਟ ਹੈ ਤੇ ਨਿਸ਼ਚਿਤ ਤੌਰ ’ਤੇ ਇਸਦਾ ਦੂਜਾ ਹਿੱਸਾ ਮਹੱਤਵਪੂਰਨ ਹੈ।’’ ਉਸ ਨੇ ਕਿਹਾ,‘‘ਟੂਰਨਾਮੈਂਟ ਦੇ ਸ਼ੁਰੂਆਤੀ ਹਿੱਸੇ ਵਿਚ ਅਸੀਂ ਜ਼ਿਆਦਾਤਰ ਮੈਚ ਜਿੱਤ ਕੇ ਚੰਗੀ ਸ਼ੁਰੂਆਤ ਕੀਤੀ ਸੀ। ਚੇਨਈ ਵਿਰੁੱਧ ਹੋਣ ਵਾਲਾ ਮੁਕਾਬਲਾ ਸਾਡੇ ਲਈ ਕਾਫੀ ਮਹੱਤਵਪੂਰਨ ਹੈ। ਸਾਡੇ ਤਿੰਨ ਮੈਚ ਬਚੇ ਹਨ ਪਰ ਅਸੀਂ ਇਸ ਮੈਚ ਵਿਚ ਜਿੱਤ ਦੇ ਨਾਲ ਹੀ ਪਲੇਅ ਆਫ ਲਈ ਕੁਆਲੀਫਾਈ ਕਰਨਾ ਚਾਹੁੰਦੇ ਹਾਂ ਕਿਉਂਕਿ ਅਸੀਂ ਖੁਦ ’ਤੇ ਦਬਾਅ ਨਹੀਂ ਬਣਾਉਣਾ ਚਾਹੁੰਦੇ।’’


author

Aarti dhillon

Content Editor

Related News