T20 WC 2024 ਅਭਿਆਸ ਮੈਚ ਸ਼ਡਿਊਲ : ਭਾਰਤ 1 ਜੂਨ ਨੂੰ ਬੰਗਲਾਦੇਸ਼ ਨਾਲ ਖੇਡੇਗਾ, ਜਾਣੋ ਬਾਕੀ ਮੈਚਾਂ ਬਾਰੇ ਵੀ

Sunday, May 19, 2024 - 06:07 PM (IST)

T20 WC 2024 ਅਭਿਆਸ ਮੈਚ ਸ਼ਡਿਊਲ : ਭਾਰਤ 1 ਜੂਨ ਨੂੰ ਬੰਗਲਾਦੇਸ਼ ਨਾਲ ਖੇਡੇਗਾ, ਜਾਣੋ ਬਾਕੀ ਮੈਚਾਂ ਬਾਰੇ ਵੀ

ਸਪੋਰਟਸ ਡੈਸਕ-  ਯੂ. ਐਸ. ਏ. ਅਤੇ ਕੈਰੇਬੀਅਨ ਵਿੱਚ 2 ਜੂਨ ਤੋਂ ਸ਼ੁਰੂ ਹੋਣ ਵਾਲੇ ਆਗਾਮੀ ਟੀ -20 ਵਿਸ਼ਵ ਕੱਪ ਲਈ 17 ਅਭਿਆਸ ਮੈਚਾਂ ਦੇ ਪ੍ਰੋਗਰਾਮ ਦਾ ਵੀਰਵਾਰ ਨੂੰ ਐਲਾਨ ਕੀਤਾ ਗਿਆ।

ਅਭਿਆਸ ਮੈਚ 27 ਮਈ ਨੂੰ ਸ਼ੁਰੂ ਹੋਣਗੇ ਅਤੇ 1 ਜੂਨ ਤੱਕ ਚੱਲਣਗੇ। ਭਾਰਤ 1 ਜੂਨ ਨੂੰ ਆਪਣੇ ਇਕਲੌਤੇ ਅਭਿਆਸ ਮੈਚ ਵਿੱਚ ਬੰਗਲਾਦੇਸ਼ ਨਾਲ ਭਿੜੇਗਾ। ਸਥਾਨ ਨਿਊਯਾਰਕ ਹੋਣ ਦੀ ਉਮੀਦ ਹੈ ਪਰ ਅਜੇ ਪੁਸ਼ਟੀ ਨਹੀਂ ਹੋਈ ਹੈ।

ਹੋਰ ਪ੍ਰਮੁੱਖ ਟੀਮਾਂ ਵਿੱਚ, ਆਸਟਰੇਲੀਆ ਆਪਣੇ ਅਭਿਆਸ ਮੈਚਾਂ ਵਿੱਚ ਨਾਮੀਬੀਆ ਅਤੇ ਵੈਸਟਇੰਡੀਜ਼ ਨਾਲ ਖੇਡੇਗੀ। ਮੌਜੂਦਾ ਚੈਂਪੀਅਨ ਇੰਗਲੈਂਡ ਦਾ ਕੋਈ ਅਭਿਆਸ ਮੈਚ ਤੈਅ ਨਹੀਂ ਹੈ। ਦੱਖਣੀ ਅਫਰੀਕਾ ਇੱਕ ਅੰਤਰ-ਦਲ ਮੈਚ ਖੇਡੇਗਾ।

T20 ਵਿਸ਼ਵ ਕੱਪ ਅਭਿਆਸ ਮੈਚਾਂ ਦਾ ਸਮਾਂ ਸੂਚੀ

27 ਮਈ ਨੂੰ ਹੋਣ ਵਾਲੇ ਅਭਿਆਸ ਮੈਚ

ਕੈਨੇਡਾ ਬਨਾਮ ਨੇਪਾਲ - ਟੈਕਸਾਸ - 10:30
ਓਮਾਨ ਬਨਾਮ ਪਾਪੂਆ ਨਿਊ ਗਿਨੀ - ਤ੍ਰਿਨੀਦਾਦ ਅਤੇ ਟੋਬੈਗੋ - 15:00
ਨਾਮੀਬੀਆ ਬਨਾਮ ਯੂਗਾਂਡਾ - ਤ੍ਰਿਨੀਦਾਦ ਅਤੇ ਟੋਬੈਗੋ - 19:00

28 ਮਈ ਨੂੰ ਹੋਣ ਵਾਲੇ ਅਭਿਆਸ ਮੈਚ

ਸ਼੍ਰੀਲੰਕਾ ਬਨਾਮ ਨੀਦਰਲੈਂਡ - ਫਲੋਰੀਡਾ - 10:30
ਬੰਗਲਾਦੇਸ਼ ਬਨਾਮ ਅਮਰੀਕਾ - ਟੈਕਸਾਸ - 10:30
ਆਸਟ੍ਰੇਲੀਆ ਬਨਾਮ ਨਾਮੀਬੀਆ - ਤ੍ਰਿਨੀਦਾਦ ਅਤੇ ਟੋਬੈਗੋ - 19:00

ਮਈ 29 ਨੂੰ ਹੋਣ ਵਾਲੇ ਅਭਿਆਸ ਮੈਚ

ਦੱਖਣੀ ਅਫਰੀਕਾ ਅੰਤਰ-ਦਲ ਮੈਚ - ਫਲੋਰੀਡਾ - 10:30
ਅਫਗਾਨਿਸਤਾਨ ਬਨਾਮ ਓਮਾਨ - ਤ੍ਰਿਨੀਦਾਦ ਅਤੇ ਟੋਬੈਗੋ - 13:00

30 ਮਈ ਨੂੰ ਹੋਣ ਵਾਲੇ ਅਭਿਆਸ ਮੈਚ

ਨੇਪਾਲ ਬਨਾਮ ਅਮਰੀਕਾ - ਟੈਕਸਾਸ - 10:30
ਸਕਾਟਲੈਂਡ ਬਨਾਮ ਯੂਗਾਂਡਾ - ਤ੍ਰਿਨੀਦਾਦ ਅਤੇ ਟੋਬੈਗੋ - 10:30
ਨੀਦਰਲੈਂਡ ਬਨਾਮ ਕੈਨੇਡਾ - ਟੈਕਸਾਸ - 15:00
ਨਾਮੀਬੀਆ ਬਨਾਮ ਪਾਪੂਆ ਨਿਊ ਗਿਨੀ - ਤ੍ਰਿਨੀਦਾਦ ਅਤੇ ਟੋਬੈਗੋ - 15:00
ਵੈਸਟ ਇੰਡੀਜ਼ ਬਨਾਮ ਆਸਟਰੇਲੀਆ - ਤ੍ਰਿਨੀਦਾਦ ਅਤੇ ਟੋਬੈਗੋ - 19:00

31 ਮਈ ਨੂੰ ਹੋਣ ਵਾਲੇ ਅਭਿਆਸ ਮੈਚ

ਆਇਰਲੈਂਡ ਬਨਾਮ ਸ਼੍ਰੀਲੰਕਾ - ਫਲੋਰੀਡਾ - 10:30
ਸਕਾਟਲੈਂਡ ਬਨਾਮ ਅਫਗਾਨਿਸਤਾਨ - ਫਲੋਰਾਈਡ - 10:30

1 ਜੂਨ ਨੂੰ ਹੋਣ ਵਾਲਾ ਮੈਚ

ਬੰਗਲਾਦੇਸ਼ ਬਨਾਮ ਭਾਰਤ - ਸਥਾਨ ਅਤੇ ਸਮਾਂ TBC 
 


author

Tarsem Singh

Content Editor

Related News