ਕਾਰੋਬਾਰ, ਜਮ੍ਹਾ ਵਾਧੇ ’ਚ ਜਨਤਕ ਖੇਤਰ ਦੇ ਬੈਂਕਾਂ ’ਚ ਬੈਂਕ ਆਫ ਮਹਾਰਾਸ਼ਟਰ ਸਭ ਤੋਂ ਅੱਗੇ

05/20/2024 10:33:56 AM

ਨਵੀਂ ਦਿੱਲੀ (ਭਾਸ਼ਾ) - ਬੈਂਕ ਆਫ ਮਹਾਰਾਸ਼ਟਰ (ਬੀ. ਓ. ਐੱਮ.) ਨੇ ਬੀਤੇ ਸਾਲ ’ਚ ਕੁੱਲ ਕਾਰੋਬਾਰ ਅਤੇ ਜਮ੍ਹਾ ਜੁਟਾਉਣ ਦੇ ਮਾਮਲੇ ’ਚ ਜਨਤਕ ਖੇਤਰ ਦੇ ਬੈਂਕਾਂ ’ਚ ਸਭ ਤੋਂ ਉੱਚਾ ਵਾਧਾ ਦਰਜ ਕੀਤਾ ਹੈ। ਬੀ. ਓ. ਐੱਮ. ਨੇ ਇਹ ਵਾਧਾ ਅਜਿਹੇ ਸਮੇਂ ਹਾਸਲ ਕੀਤਾ ਹੈ, ਜਦੋਂਕਿ ਵਧੇਰੇ ਸਰਕਾਰੀ ਬੈਂਕ 2 ਅੰਕ ਵਾਧਾ ਹਾਸਲ ਕਰਨ ਲਈ ਸੰਘਰਸ਼ ਕਰਦੇ ਨਜ਼ਰ ਆਏ। ਜਨਤਕ ਖੇਤਰ ਦੇ ਬੈਂਕਾਂ ਦੇ ਪ੍ਰਕਾਸ਼ਿਤ ਅੰਕੜੇ ਅਨੁਸਾਰ ਪੂਣੇ ਦਫਤਰ ਵਾਲੇ ਬੈਂਕ ਆਫ ਮਹਾਰਾਸ਼ਟਰ ਦਾ ਕੁੱਲ ਘਰੇਲੂ ਕਾਰੋਬਾਰ ਬੀਤੇ ਵਿੱਤੀ ਸਾਲ 2023-24 ’ਚ 15.94 ਫ਼ੀਸਦੀ ਵਧਿਆ ਹੈ। 

ਇਹ ਵੀ ਪੜ੍ਹੋ - ਵੱਡੀ ਖ਼ਬਰ : ਖ਼ਤਮ ਹੋਇਆ Twitter ਦਾ ਵਜੂਦ! Elon Musk ਨੇ X ਵੈੱਬਸਾਈਟ 'ਤੇ ਕੀਤਾ ਇਹ ਵੱਡਾ ਬਦਲਾਅ

ਇਸ ਤੋਂ ਬਾਅਦ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ 13.12 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਹਾਲਾਂਕਿ, ਮੁੱਲ ਦੇ ਹਿਸਾਬ ਨਾਲ ਐੱਸ. ਬੀ. ਆਈ. ਦਾ ਕੁੱਲ ਕਾਰੋਬਾਰ (ਜਮ੍ਹਾ ਅਤੇ ਐਡਵਾਂਸ) ਬੈਂਕ ਆਫ ਮਹਾਰਾਸ਼ਟਰ (ਬੀ. ਓ. ਐੱਮ.) ਦੇ 4,74,411 ਕਰੋੜ ਰੁਪਏ ਦੀ ਤੁਲਨਾ ’ਚ ਲਗਭਗ 16.7 ਗੁਣਾਂ ਵਧ ਕੇ 79,52,784 ਕਰੋੜ ਰੁਪਏ ਰਿਹਾ ਹੈ। ਇਸੇ ਤਰ੍ਹਾਂ ਬੀਤੇ ਵਿੱਤੀ ਸਾਲ ਜਮ੍ਹਾ ਜੁਟਾਉਣ ਦੇ ਮਾਮਲੇ ’ਚ ਵੀ ਬੀ. ਓ. ਐੱਮ. ਦਾ ਵਾਧਾ ਦਰ ਸਭ ਤੋਂ ਚੰਗੀ ਰਹੀ ਹੈ। ਬੀਤੇ ਵਿੱਤੀ ਸਾਲ ’ਚ ਬੀ. ਓ .ਐੱਮ. ਦਾ ਜਮ੍ਹਾ ਵਾਧਾ 15.66 ਫ਼ੀਸਦੀ ਰਹੀ। 

ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'

ਇਸ ਤੋਂ ਬਾਅਦ ਐੱਸ. ਬੀ. ਆਈ. (11.07 ਫ਼ੀਸਦੀ), ਬੈਂਕ ਆਫ ਇੰਡੀਆ (11.05 ਫ਼ੀਸਦੀ) ਅਤੇ ਕੇਨਰਾ ਬੈਂਕ (10.98 ਫ਼ੀਸਦੀ) ਦਾ ਸਥਾਨ ਰਿਹਾ। ਬੀਤੇ ਵਿੱਤੀ ਸਾਲ ’ਚ ਜਨਤਕ ਖੇਤਰ ਦੇ 12 ਬੈਂਕਾਂ ’ਚੋਂ ਸਿਰਫ਼ ਇਹ 4 ਬੈਂਕ ਜਮ੍ਹਾ ਦੇ ਮਾਮਲੇ ’ਚ 10 ਫ਼ੀਸਦੀ ਤੋਂ ਵੱਧ ਦਾ ਵਾਧਾ ਹਾਸਲ ਕਰ ਸਕੇ ਹਨ। ਘੱਟ ਲਾਗਤ ਦੀ ਕਾਸਾ (ਚਾਲੂ ਖਾਤਾ ਬਚਤ ਖਾਤਾ) ਜਮ੍ਹਾ ਦੇ ਮਾਮਲੇ ’ਚ ਵੀ ਬੈਂਕ ਆਫ ਮਹਾਰਾਸ਼ਟਰ 52.73 ਫ਼ੀਸਦੀ ਦੇ ਵਾਧੇ ਨਾਲ ਟਾਪ ’ਤੇ ਰਿਹਾ। ਇਸ ਤੋਂ ਬਾਅਦ 50.02 ਫ਼ੀਸਦੀ ਦੇ ਵਾਧੇ ਨਾਲ ਸੈਂਟਰਲ ਬੈਂਕ ਆਫ ਇੰਡੀਆ ਦਾ ਸਥਾਨ ਰਿਹਾ।

ਇਹ ਵੀ ਪੜ੍ਹੋ - ਹੈਰਾਨੀਜਨਕ : 5 ਸਾਲਾਂ 'ਚ ਦੁੱਗਣਾ ਮਹਿੰਗਾ ਹੋਇਆ ਸੋਨਾ, ਦਿੱਤਾ ਬੰਪਰ ਰਿਟਰਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News