ਇੰਗਲੈਂਡ, ਬੰਗਲਾਦੇਸ਼, ਦੱਖਣੀ ਅਫਰੀਕਾ ’ਚ ਟੈਸਟ ਖੇਡੇਗਾ ਪਾਕਿਸਤਾਨ
Friday, May 03, 2024 - 09:33 PM (IST)
ਲਾਹੌਰ– ਪਾਕਿਸਤਸਾਨ ਅਗਸਤ 2024 ਤੋਂ ਜਨਵਰੀ 2025 ਵਿਚਾਲੇ ਇੰਗਲੈਂਡ, ਬੰਗਲਾਦੇਸ਼ ਤੇ ਦੱਖਣੀ ਅਫਰੀਕਾ ਵਿਰੁੱਧ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਪੜਾਅ ਦੇ ਤਹਿਤ 7 ਟੈਸਟ ਖੇਡੇਗਾ। ਪਾਕਿਸਤਾਨ ਵਿਚ ਇੰਗਲੈਂਡ ਦੀ ਟੀਮ 2 ਤੇ ਬੰਗਲਾਦੇਸ਼ ਵਿਰੁੱਧ 3 ਟੈਸਟ ਖੇਡੇਗੀ। ਇਸ ਤੋਂ ਬਾਅਦ ਪਾਕਿਸਤਾਨੀ ਟੀਮ ਦੱਖਣੀ ਅਫਰੀਕਾ ਵਿਚ 3 ਟੀ-20, 3 ਵਨ ਡੇ ਤੇ 2 ਟੈਸਟ ਖੇਡੇਗੀ। ਪਾਕਿਸਤਾਨ ਨੇ ਅਜੇ ਤਕ ਦੱਖਣੀ ਅਫਰੀਕਾ ਤੇ ਆਸਟ੍ਰੇਲੀਆ ਵਿਚ ਟੈਸਟ ਲੜੀ ਨਹੀਂ ਜਿੱਤੀ ਹੈ।
ਪਾਕਿਸਤਾਨ ਕ੍ਰਿਕਟ ਬੋਰਡ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਡਰਬਨ, ਸੈਂਚੂਰੀਅਨ ਤੇ ਜੋਹਾਨਸਬਰਗ ਵਿਚ 10 ਤੋਂ 14 ਦਸੰਬਰ ਵਿਚਾਲੇ ਟੀ-20 ਮੈਚ ਹੋਣਗੇ ਜਦਕਿ ਵਨ ਡੇ ਮੈਚ 17 ਤੋਂ 22 ਤਕ ਪਾਰਲ, ਕੇਪਟਾਊਨ ਤੇ ਜੋਹਾਨਸਬਰਗ ਵਿਚ ਖੇਡੇ ਜਾਣਗੇ। ਟੈਸਟ ਮੈਚ ਸੈਂਚੂਰੀਅਨ (26 ਤੋਂ 30 ਦਸੰਬਰ) ਤੇ ਕੇਪਟਾਊਨ (3 ਤੋਂ 7 ਜਨਵਰੀ) ਵਿਚ ਖੇਡੇ ਜਾਣਗੇ।