IPL 2024: ਦਿੱਲੀ ਕੈਪੀਟਲਜ਼ ਦੇ ਕੋਚ ਨੂੰ ਭਰੋਸਾ, ਪਲੇਆਫ ਲਈ ਕੁਆਲੀਫਾਈ ਕਰ ਸਕਦੀ ਹੈ ਟੀਮ
Tuesday, Apr 30, 2024 - 08:26 PM (IST)
ਕੋਲਕਾਤਾ— ਸੋਮਵਾਰ ਰਾਤ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਹਾਰ ਤੋਂ ਬਾਅਦ ਦਿੱਲੀ ਕੈਪੀਟਲਸ ਦੀਆਂ ਪਲੇਆਫ ਦੀਆਂ ਉਮੀਦਾਂ ਖ਼ਤਰੇ 'ਚ ਹਨ। ਪਰ ਟੀਮ ਦੇ ਗੇਂਦਬਾਜ਼ੀ ਕੋਚ ਜੇਮਸ ਹੋਪਸ ਨੇ ਕਿਹਾ ਕਿ ਉਹ ਪਲੇਆਫ ਵਿੱਚ ਥਾਂ ਬਣਾਉਣ ਲਈ ਆਸਵੰਦ ਹਨ। ਕੋਲਕਾਤਾ ਨਾਈਟ ਰਾਈਡਰਜ਼ ਤੋਂ ਮਿਲੀ ਹਾਰ ਤੋਂ ਬਾਅਦ ਦਿੱਲੀ ਦੀ ਟੀਮ ਸਿਰਫ਼ ਤਿੰਨ ਮੈਚ ਬਾਕੀ ਰਹਿ ਕੇ ਛੇਵੇਂ ਸਥਾਨ 'ਤੇ ਖਿਸਕ ਗਈ ਹੈ। ਦਿੱਲੀ ਦਾ ਅਗਲਾ ਮੁਕਾਬਲਾ 7 ਮਈ ਨੂੰ ਰਾਜਸਥਾਨ ਰਾਇਲਜ਼ ਨਾਲ ਹੋਵੇਗਾ ਜਿਸ ਤੋਂ ਪਹਿਲਾਂ ਉਹ ਬੈਂਗਲੁਰੂ (12 ਮਈ) ਦੀ ਯਾਤਰਾ ਕਰੇਗੀ। ਲੀਗ 'ਚ ਉਨ੍ਹਾਂ ਦਾ ਆਖਰੀ ਮੈਚ 14 ਮਈ ਨੂੰ ਲਖਨਊ ਸੁਪਰ ਜਾਇੰਟਸ ਦੇ ਖਿਲਾਫ ਹੈ।
ਹੋਪਜ਼ ਨੇ ਕਿਹਾ, 'ਹੁਣ ਸਾਡੇ ਕੋਲ ਇੱਕ ਹਫ਼ਤੇ ਦੀ ਬਰੇਕ ਹੈ। ਸਾਡੀ ਕਿਸਮਤ ਅਜੇ ਵੀ ਸਾਡੇ ਹੱਥ ਵਿੱਚ ਹੈ, ਤੁਸੀਂ ਇਹ ਕਹਿ ਸਕਦੇ ਹੋ. ਉਸ ਨੇ ਕਿਹਾ, 'ਜੇਕਰ ਅਸੀਂ ਤਿੰਨੋਂ ਮੈਚ ਜਿੱਤ ਸਕਦੇ ਹਾਂ ਅਤੇ 16 ਅੰਕ ਹਾਸਲ ਕਰ ਸਕਦੇ ਹਾਂ ਤਾਂ ਇਹ ਕਾਫੀ ਹੋਵੇਗਾ। ਪਰ ਸਾਡੇ ਕੋਲ ਹੁਣ ਇੱਕ ਹਫ਼ਤੇ ਦਾ ਬ੍ਰੇਕ ਹੈ ਜਿੱਥੇ ਅਸੀਂ ਦੁਬਾਰਾ ਬਦਲਾਅ ਕਰ ਸਕਦੇ ਹਾਂ ਅਤੇ ਦੇਖ ਸਕਦੇ ਹਾਂ ਕਿ ਕੀ ਸਾਨੂੰ ਕਿਸੇ ਵੀ ਚੀਜ਼ ਬਾਰੇ ਥੋੜਾ ਵੱਖਰਾ ਸੋਚਣ ਦੀ ਲੋੜ ਹੈ। ਹੋਪਸ ਨੇ ਕਿਹਾ, "ਅਸੀਂ ਅੱਜ ਰਾਤ ਆਪਣਾ ਮੌਕਾ ਗੁਆ ਦਿੱਤਾ ਅਤੇ ਅਸੀਂ ਕੋਈ ਬਹਾਨਾ ਨਹੀਂ ਬਣਾਵਾਂਗੇ" ।
ਗੌਰਤਲਬ ਹੈ ਕਿ ਦਿੱਲੀ ਕੈਪੀਟਲਸ ਨੇ ਈਡਨ ਗਾਰਡਨ ਮੈਦਾਨ 'ਤੇ ਕੋਲਕਾਤਾ ਨਾਈਟ ਰਾਈਡਰਜ਼ ਤੋਂ 7 ਵਿਕਟਾਂ ਨਾਲ ਅਹਿਮ ਮੈਚ ਹਾਰ ਕੇ ਪਲੇਆਫ 'ਚ ਪਹੁੰਚਣ ਦਾ ਰਾਹ ਆਪਣੇ ਲਈ ਮੁਸ਼ਕਲ ਬਣਾ ਲਿਆ ਹੈ। 10 'ਚੋਂ 5 ਮੈਚ ਜਿੱਤਣ ਵਾਲੀ ਦਿੱਲੀ ਲਈ ਇਹ ਮੈਚ ਜਿੱਤਣਾ ਜ਼ਰੂਰੀ ਸੀ ਪਰ ਦੂਜੇ ਸਥਾਨ 'ਤੇ ਕਾਬਜ਼ ਕੋਲਕਾਤਾ ਖਿਲਾਫ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਮੈਚ ਵਿੱਚ ਪਹਿਲਾਂ ਖੇਡਦਿਆਂ ਦਿੱਲੀ ਨੇ ਕਪਤਾਨ ਪੰਤ ਦੀਆਂ 27 ਦੌੜਾਂ ਅਤੇ ਕੁਲਦੀਪ ਯਾਦਵ ਦੀਆਂ 35 ਦੌੜਾਂ ਦੀ ਬਦੌਲਤ 153 ਦੌੜਾਂ ਬਣਾਈਆਂ। ਜਵਾਬ ਵਿੱਚ ਕੋਲਕਾਤਾ ਨੇ ਫਿਲ ਸਾਲਟ ਦੀਆਂ 68 ਦੌੜਾਂ, ਕਪਤਾਨ ਸ਼੍ਰੇਅਸ ਅਈਅਰ ਦੀਆਂ 33 ਦੌੜਾਂ ਅਤੇ ਵੈਂਕਟੇਸ਼ ਅਈਅਰ ਦੀਆਂ 26 ਦੌੜਾਂ ਦੀ ਬਦੌਲਤ 7 ਵਿਕਟਾਂ ਨਾਲ ਜਿੱਤ ਦਰਜ ਕੀਤੀ।