ਪਤਨੀ ਨੂੰ ਮਨਾਉਣ ਗਏ ਪਤੀ ਨੇ ਖ਼ੁਦਕੁਸ਼ੀ ਦਾ ਕੀਤਾ ਡਰਾਮਾ, ਸੱਚ ਸਮਝ ਪਤਨੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ

Friday, Sep 02, 2022 - 06:07 PM (IST)

ਪਤਨੀ ਨੂੰ ਮਨਾਉਣ ਗਏ ਪਤੀ ਨੇ ਖ਼ੁਦਕੁਸ਼ੀ ਦਾ ਕੀਤਾ ਡਰਾਮਾ, ਸੱਚ ਸਮਝ ਪਤਨੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ

ਜਲੰਧਰ/ਤਰਨਤਾਰਨ (ਸੋਨੂੰ)- ਜਲੰਧਰ ਦੇ ਬਸਤੀ ਪੀਰਦਾਦ ਦੇ ਨਾਲ ਲਗਦੇ ਪੰਨੂ ਵਿਹਾਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਪਤੀ-ਪਤਨੀ ਦੇ ਵਿਵਾਦ ਦੇ ਚਲਦੇ ਜਿੱਥੇ ਪਤੀ ਨੇ ਜ਼ਹਿਰੀਲਾ ਪਦਾਰਥ ਨਿਗਲਣ ਦਾ ਡਰਾਮਾ ਰਚਿਆ, ਉਥੇ ਹੀ ਪਤਨੀ ਨੇ ਸੱਚ 'ਚ ਜ਼ਹਿਰੀਲੀ ਪਦਾਰਥ ਨਿਗਲ ਲਿਆ। ਪਤਨੀ ਨੂੰ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਕਿਰਨਦੀਪ ਕੌਰ ਪਤੀ ਬਲਵਿੰਦਰ ਸਿੰਘ ਹੋਈ ਹੈ।

PunjabKesari

ਕੁੜੀ ਦੀ ਮਾਂ ਬਲਵਿੰਦਰ ਕੌਰ ਨੇ ਦਸਿਆ ਕਿ ਮ੍ਰਿਤਕ ਕਿਰਨਦੀਪ ਪਿਛਲੇ 4 ਮਹਿਨਿਆਂ ਤੋਂ ਆਪਣੇ ਪਤੀ ਨਾਲ ਲੜ ਕੇ ਆਪਣੇ ਪੇਕੇ ਪਰਿਵਾਰ ਨਾਲ ਜਲੰਧਰ ਵਿਚ ਰਹਿ ਰਹੀ ਸੀ। ਉਕਤ ਕੁੜੀ ਤਰਨਤਾਰਨ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨਾਲ ਵਿਆਹੀ ਹੋਈ ਸੀ। ਕੁਝ ਦਿਨ ਪਹਿਲਾਂ ਪੰਚਾਇਤੀ ਰਾਜੀਨਾਮਾ ਵੀ ਹੋਇਆ ਸੀ, ਜਿੱਥੇ ਪਤੀ ਤੋਂ ਪ੍ਰੇਸ਼ਾਨ ਕਿਰਨਦੀਪ ਨੇ ਪਤੀ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ: 'ਬਾਬੇ ਨਾਨਕ' ਦੇ ਵਿਆਹ ਪੁਰਬ ਮੌਕੇ ਜੈਕਾਰਿਆਂ ਦੀ ਗੂੰਜ ਨਾਲ ਸੁਲਤਾਨਪੁਰ ਲੋਧੀ ਤੋਂ ਰਵਾਨਾ ਹੋਇਆ ਨਗਰ ਕੀਰਤਨ

PunjabKesari

ਬੀਤੇ ਦਿਨ ਉਸ ਦਾ ਪਤੀ ਘਰ ਆਇਆ ਅਤੇ ਉਸ ਨੂੰ ਮਨਾਉਣ ਲਈ ਜ਼ਹਿਰ ਪੀਣ ਦਾ ਡਰਾਮਾ ਕਰਨ ਲੱਗਾ ਪਰ ਵਿਵਾਦ ਇਨ੍ਹਾਂ ਵੱਧ ਗਿਆ ਕਿ ਜ਼ਹਿਰ ਪਤੀ ਤੋਂ ਫੜ ਕਿਰਨਦੀਪ ਹੀ ਪੀ ਗਈ। ਮੌਕੇ ਉਤੇ ਪਰਿਵਾਰ ਵੱਲੋਂ ਕਿਰਨਦੀਪ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਰਸਤੇ ਵਿਚ ਹੀ ਉਸ ਨੇ ਦਮ ਤੋੜ ਦਿੱਤਾ। 

PunjabKesari

ਸੂਚਨਾ ਮਿਲਦੇ ਮੌਕੇ 'ਤੇ ਪਹੁੰਚੀ ਪੁਲਸ ਨੇ ਦਸਿਆ ਕਿ ਜੋ ਪਰਿਵਾਰ ਵਾਲੇ ਬਿਆਨ ਦੇਣਗੇ, ਉਨ੍ਹਾਂ ਦੇ ਤਹਿਤ ਜਾਂਚ ਕਰ ਅਗਲੀ ਕਾਰਵਾਈ ਕੀਤੀ ਜਾਵੇਗੀ। ਕਿਰਨਦੀਪ ਦੀਆਂ ਦੋ ਧੀਆਂ ਹਨ। ਪੁਲਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਵੱਡਾ ਬਿਆਨ, ਪੰਜਾਬ ਦੀ ਨਵੀਂ ਆਬਕਾਰੀ ਨੀਤੀ ਦੀਆਂ ਛੇਤੀ ਖੁੱਲ੍ਹਣਗੀਆਂ ਪਰਤਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News