Punjab: ਬੰਦ ਕਮਰੇ 'ਚ 'ਸਹੇਲੀ' ਨਾਲ ਮੌਜੂਦ ਸੀ ਮੁੰਡਾ! ਘਰਵਾਲੀ ਨੇ ਫੜ ਲਿਆ ਰੰਗੇ ਹੱਥੀਂ

Thursday, Feb 19, 2026 - 07:13 PM (IST)

Punjab: ਬੰਦ ਕਮਰੇ 'ਚ 'ਸਹੇਲੀ' ਨਾਲ ਮੌਜੂਦ ਸੀ ਮੁੰਡਾ! ਘਰਵਾਲੀ ਨੇ ਫੜ ਲਿਆ ਰੰਗੇ ਹੱਥੀਂ

ਜਲੰਧਰ (ਸੋਨੂੰ)- ਜਲੰਧਰ ਦੇ ਬਸਤੀ ਗੁਜਾਂ ਇਲਾਕੇ ਵਿੱਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਇਕ ਪਤਨੀ ਨੇ ਆਪਣੇ ਪਤੀ ਨੂੰ ਕਿਸੇ ਹੋਰ ਕੁੜੀ ਨਾਲ ਇਤਰਾਜ਼ਯੋਗ ਹਾਲਤ 'ਚ ਰੰਗੇ ਹੱਥੀਂ ਫੜ ਲਿਆ। ਗੁੱਸੇ 'ਚ ਆਈ ਪਤਨੀ ਨੇ ਦੋਵਾਂ ਨੂੰ ਕਮਰੇ ਦੇ ਅੰਦਰ ਬੰਦ ਕਰਕੇ ਬਾਹਰੋਂ ਤਾਲਾ ਲਗਾ ਦਿੱਤਾ ਅਤੇ ਤੁਰੰਤ ਆਪਣੀ ਮਾਂ ਅਤੇ ਪੁਲਸ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ: ਪੰਜਾਬ ਦਾ ਇਹ ਹਾਈਵੇਅ ਹੋਇਆ ਜਾਮ! ਲੱਗੀਆਂ ਲੰਬੀਆਂ ਲਾਈਨਾਂ
ਕੀ ਹੈ ਪੂਰਾ ਮਾਮਲਾ? 
ਪੀੜਤ ਔਰਤ ਨੇ ਦੱਸਿਆ ਕਿ ਉਸ ਦੀ ਚਾਰ ਸਾਲ ਪਹਿਲਾਂ 'ਲਵ ਮੈਰਿਜ' ਹੋਈ ਸੀ ਅਤੇ ਉਨ੍ਹਾਂ ਦਾ ਇਕ ਢਾਈ ਸਾਲ ਦਾ ਬੇਟਾ ਹੈ। ਔਰਤ ਨੇ ਦੋਸ਼ ਲਗਾਇਆ ਕਿ ਉਸ ਦਾ ਪਤੀ ਪਿਛਲੇ ਤਿੰਨ ਸਾਲਾਂ ਤੋਂ ਉਸ ਨਾਲ ਕੁੱਟਮਾਰ ਕਰਦਾ ਆ ਰਿਹਾ ਸੀ। ਉਹ ਅਚਾਨਕ ਬੱਚੇ ਦੇ ਕੱਪੜੇ ਲੈਣ ਘਰ ਆਈ ਸੀ, ਜਿੱਥੇ ਉਸ ਨੇ ਆਪਣੇ ਗੁਆਂਢ ਦੀ ਹੀ ਇਕ ਕੁੜੀ ਨੂੰ ਆਪਣੇ ਪਤੀ ਨਾਲ ਬੈੱਡ 'ਤੇ ਇਤਰਾਜ਼ਯੋਗ ਹਾਲਾਤ ਵਿੱਚ ਵੇਖਿਆ। ਔਰਤ ਨੇ ਇਹ ਵੀ ਦੱਸਿਆ ਕਿ ਉਸ ਨੇ ਪਹਿਲਾਂ ਵੀ ਇਨ੍ਹਾਂ ਦੀਆਂ ਮੋਬਾਈਲ ਚੈਟਾਂ ਫੜੀਆਂ ਸਨ।

PunjabKesari

ਪੁਲਸ ਦੀ ਮੌਜੂਦਗੀ ਵਿੱਚ ਹੰਗਾਮਾ 
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਮੌਕੇ 'ਤੇ ਪਹੁੰਚੀ। ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਕਿ ਮੁਲਜ਼ਮ ਦਾ ਪਿਤਾ, ਜੋਕਿ ਇਕ ਭਾਜਪਾ ਆਗੂ ਹੈ, ਦੇ ਪ੍ਰਭਾਵ ਕਾਰਨ ਪੁਲਸ ਕਾਰਵਾਈ ਕਰਨ 'ਚ ਝਿੱਜਕ ਰਹੀ ਸੀ। ਜਦੋਂ ਪੁਲਸ ਨੇ ਲਗਭਗ ਇਕ ਘੰਟੇ ਬਾਅਦ ਕਮਰੇ ਦਾ ਤਾਲਾ ਖੁੱਲ੍ਹਵਾਇਆ ਤਾਂ ਉੱਥੇ ਮੌਜੂਦ ਭੀੜ ਅਤੇ ਪਰਿਵਾਰਕ ਮੈਂਬਰਾਂ ਨੇ ਮੁਲਜ਼ਮ ਪਤੀ ਅਤੇ ਕੁੜੀ ਦੀ ਜੰਮ ਕੇ ਕੁੱਟਮਾਰ ਕੀਤੀ।

PunjabKesari

ਇਹ ਵੀ ਪੜ੍ਹੋ: ਪੰਜਾਬ ਦਾ ਇਹ ਸ਼ਹਿਰ ਮੁਕੰਮਲ ਬੰਦ! ਸੜਕਾਂ 'ਤੇ ਪਸਰਿਆ ਸੰਨਾਟਾ

ਪਤਨੀ ਦੇ ਗੰਭੀਰ ਦੋਸ਼ 
ਪੀੜਤਾ ਨੇ ਰੋਂਦੇ ਹੋਏ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਅਪਮਾਨਜਨਕ ਸ਼ਬਦ ਬੋਲਦਾ ਸੀ ਅਤੇ ਕਈ ਵਾਰ ਕੁੱਟਮਾਰ ਕਰਕੇ ਘਰੋਂ ਕੱਢ ਚੁੱਕਾ ਸੀ। ਉਸ ਨੇ ਇਹ ਵੀ ਕਿਹਾ ਕਿ ਉਸ ਦੇ ਸਹੁਰੇ ਨੇ ਵੀ ਪਹਿਲਾਂ ਉਸ 'ਤੇ ਹੱਥ ਚੁੱਕਿਆ ਸੀ, ਜਿਸ ਦੀ ਰਿਪੋਰਟ ਉਸ ਨੇ ਥਾਣੇ ਵਿੱਚ ਦਿੱਤੀ ਸੀ। ਉਥੇ ਹੀ ਬਸਤੀ ਬਾਵਾ ਖੇਲ ਪੁਲਸ ਨੇ ਸਥਿਤੀ ਨੂੰ ਕਾਬੂ ਵਿੱਚ ਕਰਦਿਆਂ ਮੁਲਜ਼ਮ ਪਤੀ ਅਤੇ ਕੁੜੀ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਮੀਂਹ ਤੇ ਗੜ੍ਹੇਮਾਰੀ ਦਾ Alert! ਮੌਸਮ ਦੀ 22 ਤਾਰੀਖ਼ ਤੱਕ ਵੱਡੀ ਭਵਿੱਖਬਾਣੀ, ਸਾਵਧਾਨ ਰਹਿਣ ਇਹ ਜ਼ਿਲ੍ਹੇ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News