ਰੇਲਵੇ ਕੁਆਰਟਰਾਂ ''ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
Tuesday, Mar 03, 2026 - 05:27 PM (IST)
ਬਠਿੰਡਾ (ਸੁਖਵਿੰਦਰ) : ਸਥਾਨਕ ਮੁਲਤਾਨੀਆ ਪੁਲ ਨੇੜੇ ਰੇਲਵੇ ਕੁਆਰਟਰ 'ਚ ਇੱਕ ਨੌਜਵਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਸੰਦੀਪ ਗਿੱਲ ਅਤੇ ਗੌਤਮ ਗੋਇਲ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਕੀਤੀ।
ਪੁਲਸ ਵਲੋਂ ਮ੍ਰਿਤਕ ਨੂੰ ਹੇਠਾਂ ਉਤਾਰਿਆ। ਪੜਤਾਲ ਤੋਂ ਬਾਅਦ ਸੰਸਥਾ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਪਰਿਵਾਰਕ ਮੈਂਬਰਾਂ ਅਨੁਸਾਰ ਨੌਜਵਾਨ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ। ਮ੍ਰਿਤਕ ਦੀ ਪਛਾਣ ਮਦਨ ਕੁਮਾਰ (28) ਪੁੱਤਰ ਤੁਲਸੀਦਾਸ ਵਜੋਂ ਹੋਈ ਹੈ।
