ਚਲਦੀ ਟ੍ਰੇਨ ''ਚੋਂ ਡਿੱਗਿਆ 5 ਸਾਲਾ ਬੱਚਾ, ਵੱਢੀ ਗਈ ਲੱਤ
Tuesday, Oct 07, 2025 - 06:27 PM (IST)

ਲੁਧਿਆਣਾ (ਗੌਤਮ): ਰੇਲਵੇ ਸਟੇਸ਼ਨ ਤੇ ਟਰੇਨ ਦੇ ਹੇਠ ਆਉਣ ਨਾਲ ਲੱਤ ਕੱਟਣ ਦੇ ਮਾਮਲੇ ਨੂੰ ਲੈ ਕੇ ਥਾਣਾ ਜੀ. ਆਰ. ਪੀ. ਦੀ ਪੁਲਸ ਜਾਂਚ ’ਚ ਜੁਟੀ ਹੋਈ ਹੈ। ਇਸ ਮਾਮਲੇ ਨੂੰ ਲੈ ਕੇ ਪੁਲਸ ਰੇਲਵੇ ਪਲੇਟਫਾਰਮ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲ ਰਹੀ ਹੈ। ਬੱਚੇ ਦੇ ਮਾਂ-ਪਿਓ ਦਾ ਕਹਿਣਾ ਸੀ ਕਿ ਬੱਚੇ ਨੂੰ ਕਿਸੇ ਯਾਤਰੀ ਨੇ ਟਰੇਨ ਤੋਂ ਧੱਕਾ ਦਿੱਤਾ ਹੈ, ਜਿਸ ਕਾਰਨ ਉਹ ਟਰੇਨ ਦੇ ਹੇਠ ਆ ਗਿਆ ਅਤੇ ਉਸ ਦੀ ਲੱਤ ਕੱਟ ਗਈ ਪਰ ਪੁਲਸ ਦਾ ਕਹਿਣਾ ਹੈ ਕਿ ਬੱਚੇ ਨੂੰ ਕਿਸੇ ਨੇ ਧੱਕਾ ਨਹੀਂ ਮਾਰਿਆ।
ਇਹ ਖ਼ਬਰ ਵੀ ਪੜ੍ਹੋ - ਟੁੱਟ ਗਿਆ ਬੰਨ੍ਹ! ਇਨ੍ਹਾਂ ਇਲਾਕਿਆਂ 'ਚ ਵੜਿਆ ਪਾਣੀ; ਪੰਜਾਬ 'ਚ ਬਾਰਿਸ਼ ਨੇ ਫ਼ਿਰ ਵਧਾਈਆਂ ਮੁਸ਼ਕਲਾਂ
ਪੁਲਸ ਨੇ ਬੱਚੇ ਦੀ ਪਛਾਣ ਦੂਜੀ ਜਮਾਤ ਦੇ ਪੜ੍ਹਨ ਵਾਲੇ 5 ਸਾਲ ਦੇ ਅਭਾਸ ਵਜੋਂ ਕੀਤੀ ਹੈ। ਜਾਂਚ ਦੌਰਾਨ ਗੱਲ ਸਾਹਮਣੇ ਆਈ ਹੈ ਕਿ ਬੱਚੇ ਦਾ ਪਿਤਾ ਸੰਦੀਪ ਦੁੱਗਰੀ ਦਾ ਰਹਿਣ ਵਾਲਾ ਹੈ ਅਤੇ ਇਕ ਫੈਕਟਰੀ ’ਚ ਕੰਮ ਕਰਦਾ ਹੈ। ਉਨ੍ਹਾਂ ਨੇ ਆਪਣੇ ਪਰਿਵਾਰ ਦੇ ਨਾਲ ਮੁਜ਼ੱਫਰਪੁਰ ’ਚ ਆਪਣੇ ਸਹੁਰੇ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਜਾਣਾ ਸੀ, ਜਿਸ ਦੇ ਲਈ ਉਹ ਇੰਟਰਸਿਟੀ ਐਕਸਪ੍ਰੈੱਸ ’ਚ ਸਵਾਰ ਹੋਣ ਲਈ ਪਰਿਵਾਰ ਨਾਲ ਰੇਲਵੇ ਸਟੇਸ਼ਨ ’ਤੇ ਪੁੱਜੇ।
ਇਹ ਖ਼ਬਰ ਵੀ ਪੜ੍ਹੋ - Punjab: ਇਨ੍ਹਾਂ ਥਾਵਾਂ 'ਤੇ ਪਟਾਕਿਆਂ 'ਤੇ ਲੱਗੀ ਪਾਬੰਦੀ! ਦੀਵਾਲੀ ਤੋਂ ਪਹਿਲਾਂ ਸਖ਼ਤ ਹੁਕਮ ਜਾਰੀ
ਲੇਟ ਹੋਣ ਦੇ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਆਈ ਜਲਦੀ ’ਚ ਪਹਿਲਾਂ ਉਨ੍ਹਾਂ ਨੇ ਆਪਣੇ ਬੇਟੇ ਨੂੰ ਟਰੇਨ ’ਚ ਚੜ੍ਹਾ ਦਿੱਤਾ ਅਤੇ ਟਰੇਨ ਛੁੱਟ ਗਈ, ਜਿਸ ’ਤੇ ਉਨ੍ਹਾਂ ਨੇ ਕੋਚ ’ਚ ਖੜ੍ਹੇ ਯਾਤਰੀਆਂ ਨੂੰ ਬੇਟੇ ਨੂੰ ਹੇਠਾਂ ਉਤਾਰਨ ਲਈ ਕਿਹਾ, ਜਿਨ੍ਹਾਂ ਨੇ ਉੁਸ ਦੇ ਮਾਂ ਪਿਓ ਦੇ ਕਹਿਣ ’ਤੇ ਬੱਚੇ ਨੂੰ ਹੇਠਾਂ ਉਤਾਰ ਦਿੱਤਾ ਪਰ ਉਤਰਦੇ ਹੋਏ ਬੱਚਾ ਹਾਦਸੇ ਦਾ ਸ਼ਿਕਾਰ ਹੋ ਗਿਆ। ਇਲਾਜ ਦੌਰਾਨ ਬੱਚੇ ਦੀ ਲੱਤ ਕੱਟਣੀ ਪਈ। ਹਾਲਾਂਕਿ ਹਾਦਸੇ ਕਾਰਨ ਪੀੜਤ ਪਰਿਵਾਰ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਆਰਥਿਕ ਸਥਿਤੀ ਵੀ ਠੀਕ ਨਹੀਂ ਹੈ ਅਤੇ ਬੇਟੇ ਦੇ ਇਲਾਜ ਲਈ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8