ਪ੍ਰਸ਼ਾਦ ਲੈਣ ਗਏ ਸ਼ਰਧਾਲੂ ਦੀ ਕੱਟੀ ਗਈ ਜੇਬ, ਮੋਬਾਈਲ ਤੇ ਨਕਦੀ ਗਾਇਬ
Wednesday, Mar 11, 2026 - 02:56 PM (IST)
ਲੁਧਿਆਣਾ (ਤਰੁਣ): 15 ਫਰਵਰੀ ਨੂੰ ਰਥ ਯਾਤਰਾ ਦੌਰਾਨ ਫੋਟੋ ਸ਼ੂਟ ਅਤੇ ਵੀਡੀਓ ਬਣਾਉਣ ਵਾਲੇ ਪੀੜਤ ਸਚਿਨ ਕੁਮਾਰ ਨਿਵਾਸੀ ਖਵਾਜਾ ਕੋਠੀ ਚੌਕ ਦੀ ਪੈਂਟ ਦੀ ਜੇਬ ਵਿਚੋਂ ਜੇਬਕਤਰੇ ਨੇ ਮੋਬਾਈਲ ਅਤੇ ਨਕਦੀ ਚੋਰੀ ਕਰ ਲਈ। ਪੀੜਤ ਨੇ ਥਾਣਾ ਡਵੀਜ਼ਨ ਨੰ: 3 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ। ਪੀੜਤ ਅਨੁਸਾਰ ਰਥ ਯਾਤਰਾ ਦੌਰਾਨ ਪ੍ਰਸ਼ਾਦ ਲੈਣ ਲਈ ਉਹ ਇਕ ਸਟਾਲ 'ਤੇ ਰੁਕਿਆ, ਜਿੱਥੇ ਭੀੜ ਲੱਗੀ ਹੋਈ ਸੀ। ਉਸ ਨੇ ਮੋਬਾਈਲ ਆਪਣੀ ਪੈਂਟ ਦੀ ਜੇਬ ਵਿਚ ਰੱਖ ਲਿਆ ਅਤੇ ਪ੍ਰਸ਼ਾਦ ਲੈਣ ਗਿਆ। ਪ੍ਰਸ਼ਾਦ ਲੈ ਕੇ ਵਾਪਸ ਪਰਤਿਆ ਤਾਂ ਪਤਾ ਲੱਗਾ ਕਿ ਜੇਬ ਵਿਚ ਮੋਬਾਈਲ ਅਤੇ ਨਕਦੀ ਨਹੀਂ ਹੈ। ਜੇਬਕਤਰਾ ਕਰੀਬ 3 ਹਜ਼ਾਰ ਰੁਪਏ ਅਤੇ ਮੋਬਾਈਲ ਚੋਰੀ ਕਰਕੇ ਫ਼ਰਾਰ ਹੋ ਗਿਆ। ਇਲਾਕਾ ਪੁਲਸ ਨੇ ਪੀੜਤ ਦੇ ਬਿਆਨਾਂ 'ਤੇ ਅਣਪਛਾਤੇ ਜੇਬਕਤਰੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
