ਲੁਧਿਆਣਾ ਪੁਲਸ ਵੱਲੋਂ 5 ਮੁਲਜ਼ਮ ਗ੍ਰਿਫ਼ਤਾਰ, 3 ਮੋਟਰਸਾਈਕਲ ਅਤੇ 4 ਤੇਜ਼ਧਾਰ ਹਥਿਆਰ ਬਰਾਮਦ
Thursday, Mar 05, 2026 - 06:14 PM (IST)
ਲੁਧਿਆਣਾ (ਰਾਜ): ਚੌਕੀ ਮੁੰਡੀਆਂ ਕਲਾਂ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਾਹਿਲ ਸਿੰਘ ਚੱਢਾ ਉਰਫ ਲਾਲਾ ਵਾਸੀ ਜਮਾਲਪੁਰ ਲੁਧਿਆਣਾ, ਜਗਜੀਤ ਸਿੰਘ ਉਰਫ ਜੀਤਾ ਵਾਸੀ ਗੋਬਿੰਦ ਨਗਰ ਭਾਮੀਆਂ ਕਲਾਂ ਲੁਧਿਆਣਾ, ਅਨਮੋਲਰਤਨ ਸਿੰਘ ਉਰਫ ਅਨਮੋਲ ਵਾਸੀ ਬੌਬੀ ਕਲੋਨੀ ਪਿੰਡ ਤਾਜਪੁਰ ਲੁਧਿਆਣਾ, ਮੋਹਿਤ ਵਾਸੀ ਸਰਪੰਚ ਕਾਲੋਨੀ ਨੇੜੇ ਬੁੱਢਾ ਦਰਿਆ ਪੁਲੀ ਪਿੰਡ ਤਾਜਪੁਰ ਲੁਧਿਆਣਾ ਅਤੇ ਕਰਮਜੀਤ ਸਿੰਘ ਉਰਫ ਕੰਮੂ ਵਾਸੀ ਗ੍ਰੀਨ ਸਿਟੀ ਭੂਖੜੀ ਲੁਧਿਆਣਾ ਵਜੋਂ ਹੋਈ ਹੈ।
ਪੁਲਸ ਵੱਲੋਂ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਤਿੰਨ ਮੋਟਰਸਾਈਕਲ ਅਤੇ ਚਾਰ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਮੁਕੱਦਮਾ ਨੰਬਰ 50 ਮਿਤੀ 03.03.2026 ਅਧੀਨ ਧਾਰਾ 310(4), 310(5), 317(2) BNS ਥਾਣਾ ਜਮਾਲਪੁਰ ਲੁਧਿਆਣਾ ਵਿਚ ਦਰਜ ਕੀਤਾ ਗਿਆ ਹੈ। ਕਾਰਵਾਈ ਦੌਰਾਨ ਮੁਲਜ਼ਮ ਪਾਰਸ ਸਿੰਘ ਵਾਸੀ ਮੁਹੱਲਾ ਸੰਤੋਖਪੁਰਾ ਨੇੜੇ ਸ਼ਿਵਾ ਜੀ ਮੰਦਰ ਫਿਲੌਰ ਜ਼ਿਲ੍ਹਾ ਜਲੰਧਰ, ਜਿਸ ਖ਼ਿਲਾਫ਼ ਪਹਿਲਾਂ ਵੀ ਚੋਰੀ ਅਤੇ ਖੋਹ ਦੇ ਕਰੀਬ 5 ਮੁਕੱਦਮੇ ਦਰਜ ਹਨ, ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ। ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਉਨ੍ਹਾਂ ਤੋਂ ਹੋਰ ਪੁੱਛਗਿੱਛ ਜਾਰੀ ਹੈ।
