ਬਜ਼ੁਰਗ ਮਹਿਲਾ ਦੇ ਕੰਨਾਂ ''ਚੋਂ ਖਿੱਚ ਕੇ ਲੈ ਗਏ ਸੋਨੇ ਦੀਆਂ ਵਾਲੀਆਂ
Wednesday, Mar 11, 2026 - 05:49 PM (IST)
ਲੁਧਿਆਣਾ (ਸਿਆਲ): ਸ਼ਹਿਰ ਵਿਚ ਦਿਨੋ-ਦਿਨ ਵੱਧ ਰਹੀਆਂ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੇ ਲੋਕਾਂ ਦਾ ਜਿਊਣਾ ਦੂਭਰ ਕਰ ਦਿੱਤਾ ਹੈ। ਕੋਈ ਦਿਨ ਅਜਿਹਾ ਨਹੀਂ ਹੈ, ਜਿਸ ਦਿਨ ਨਗਰ ਦੇ ਕਿਸੇ ਇਲਾਕੇ ਵਿਚ ਉਕਤ ਘਟਨਾਵਾਂ ਹੋਈਆਂ ਹੋਣ। ਅਜਿਹੀ ਹੀ ਇਕ ਘਟਨਾ ਕੇਸਰ ਗੰਜ ਰੋਡ 'ਤੇ ਨਾਨੂ ਹਲਵਾਈ ਚੌਕ ਵਿਚ ਇਕ ਬਜ਼ੁਰਗ ਮਹਿਲਾ ਨਾਲ ਵਾਪਰੀ।
ਬਜ਼ੁਰਗ ਮਹਿਲਾ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਐਕਟਿਵਾ 'ਤੇ ਦਵਾਈ ਲੈ ਕੇ ਘਰ ਪਰਤ ਰਹੀ ਸੀ। ਇਸ ਦੌਰਾਨ ਦੋ ਅਣਪਛਾਤੇ ਵਿਅਕਤੀ ਮੂੰਹ ਢੱਕ ਕੇ ਮੋਟਰਸਾਈਕਲ 'ਤੇ ਆਏ ਤੇ ਉਸ ਦੇ ਕੰਨਾਂ ਵਿਚ ਪਾਈ ਸੋਨੇ ਦੀਆਂ ਵਾਲੀਆਂ ਖਿੱਚ ਕੇ ਫ਼ਰਾਰ ਹੋ ਗਏ। ਇਸ ਨਾਲ ਬਜ਼ੁਰਗ ਮਹਿਲਾ ਦੇ ਕੰਨ 'ਤੇ ਸੱਟ ਵੀ ਲੱਗੀ ਹੈ। ਇਹ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਹਾਲਾਂਕਿ ਲੁਟੇਰਿਆਂ ਦੀ ਪਛਾਣ ਨਹੀਂ ਹੋ ਸਕੀ। ਸਥਾਨਕ ਪੁਲਸ ਲੁਟੇਰਿਆਂ ਨੂੰ ਫੜਣ ਲਈ ਕਈ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ।
