ਟਿਊਸ਼ਨ ਪੜ੍ਹਣ ਗਈ 11 ਸਾਲਾ ਮਾਸੂਮ ਨਾਲ ''ਗੰਦੀ'' ਕਰਤੂਤ! ਲੁਧਿਆਣਾ ਤੋਂ ਸਾਹਮਣੇ ਆਇਆ ਸ਼ਰਮਨਾਕ ਮਾਮਲਾ

Friday, Mar 13, 2026 - 12:52 PM (IST)

ਟਿਊਸ਼ਨ ਪੜ੍ਹਣ ਗਈ 11 ਸਾਲਾ ਮਾਸੂਮ ਨਾਲ ''ਗੰਦੀ'' ਕਰਤੂਤ! ਲੁਧਿਆਣਾ ਤੋਂ ਸਾਹਮਣੇ ਆਇਆ ਸ਼ਰਮਨਾਕ ਮਾਮਲਾ

ਲੁਧਿਆਣਾ (ਰਾਜ): ਮਹਾਨਗਰ ਵਿਚ ਰਿਸ਼ਤਿਆਂ ਤੇ ਵਿਸ਼ਵਾਸ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਟਿਊਸ਼ਨ ਪੜ੍ਹਣ ਗਈ ਇਕ ਮਾਸੂਮ ਬੱਚੀ ਦੀ ਇੱਜ਼ਤ ਨਾਲ ਖਿਲਵਾੜ ਦੀ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ, 11 ਸਾਲਾ ਬੱਚੀ ਦੇ ਨਾਲ ਟਿਊਸ਼ਨ ਟੀਚਰ ਦੇ ਪਤੀ ਵੱਲੋਂ ਅਸ਼ਲੀਲ ਹਰਰਕਤਾਂ ਕੀਤੀਆਂ ਗਈਆਂ। ਇਸ ਮਾਮਲੇ ਵਿਚ ਥਾਣਾ ਜੋਧੇਵਾਲ ਦੀ ਪੁਲਸ ਨੇ ਮੁਲਜ਼ਮ ਨਰਿੰਦਰ ਕੁਮਾਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਪੀੜਤਾ ਦੇ ਪਿਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦੀ 11 ਸਾਲਾ ਬੱਚੀ ਬੀਤੀ 8 ਮਾਰਚ ਨੂੰ ਆਪਣੇ ਭਰਾ ਦੇ ਨਾਲ ਘਰ ਦੇ ਨੇੜੇ ਹੀ ਮੈਡਮ ਪਰਮਿੰਦਰ ਕੌਰ ਦੇ ਘਰ ਟਿਊਸ਼ਨ ਪੜ੍ਹਣ ਗਈ ਸੀ। ਪੜ੍ਹਾਈ ਦੌਰਾਨ ਜਦੋਂ ਮੌਕਾ ਮਿਲਿਆ ਤਾਂ ਮੈਡਮ ਦੇ ਪਤੀ ਨਰਿੰਦਰ ਕੁਮਾਰ ਨੇ ਮਾਸੂਮ ਨੂੰ ਜ਼ਬਰਦਸਤੀ ਦਬੋਚ ਲਿਆ ਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ। ਮੁਲਜ਼ਮ ਦੀ ਇਸ ਹਰਕਤ ਤੋਂ ਸਹਿਮਤੀ ਬੱਚੀ ਨੇ ਹਿੰਮਤ ਨਹੀਂ ਹਾਰੀ ਤੇ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ। ਬੱਚੀ ਦਾ ਚੀਕ-ਚਿਹਾੜਾ ਸੁਣ ਕੇ ਟਿਊਸ਼ਨ ਪੜ੍ਹ ਰਹੇ ਹੋਰ ਬੱਚੇ ਤੇ ਅਧਿਆਪਕਾ ਵੀ ਮੌਕੇ 'ਤੇ ਪਹੁੰਚ ਗਏ। ਖ਼ੁਦ ਨੂੰ ਘਿਰਦਾ ਵੇਖ ਕੇ ਮੁਲਜ਼ਮ ਵੀ ਘਬਰਾ ਗਿਆ। ਉੱਥੇ ਹੀ ਮਾਸੂਮ  ਬੱਚੀ ਡਰ ਦੇ ਮਾਰੇ ਰੋਂਦੀ  ਹੋਈ ਘਰ ਚਲੀ ਗਈ ਤੇ ਪਰਿਵਾਰ ਨੂੰ ਹੱਡਬੀਤੀ ਸੁਣਾਈ। ਮੁਲਜ਼ਮ ਦੀ ਕਾਲੀ ਕਰਤੂਤ ਸੁਣ ਕੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਉਨ੍ਹਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ। 

ਪੁਲਸ ਦਾ ਕਹਿਣਾ ਹੈ ਕਿ ਮਾਸੂਮ ਬੱਚੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਮੁਲਜ਼ਮ ਨਰਿੰਦਰ ਕੁਮਾਰ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਪੁਲਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਮਾਸੂਮਾਂ ਦੇ ਨਾਲ ਅਜਿਹੀ ਘਿਨੌਣੀ ਹਰਕਤ ਕਰਨ ਵਾਲੇ ਕਿਸੇ ਵੀ ਸ਼ਖਸ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਜਲਦੀ ਹੀ ਮੁਲਜ਼ਮ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਜਾਵੇਗਾ। 
 


author

Anmol Tagra

Content Editor

Related News