ਯਾਤਰੀ ਟ੍ਰੇਨ ''ਚ ਕਰ ਸਕਣਗੇ ਡਿਜੀਟਲ ਭੁਗਤਾਨ, ਰੇਲਵੇ ਚੈਕਿੰਗ ਸਟਾਫ ਨੂੰ ਮੁਹੱਈਆ ਕਰਵਾਏਗਾ ਹੈਂਡ ਹੈਲਡ ਟਰਮੀਨਲ
Saturday, Mar 07, 2026 - 06:31 AM (IST)
ਲੁਧਿਆਣਾ (ਗੌਤਮ) : ਯਾਤਰੀਆਂ ਦੀ ਸਹੂਲਤ ਨੂੰ ਦੇਖਦੇ ਫਿਰੋਜ਼ਪੁਰ ਮੰਡਲ ਵੱਲੋਂ ਟ੍ਰੇਨਾਂ ਵਿਚ ਸਾਰੇ ਟਿਕਟ ਚੈਕਿੰਗ ਸਟਾਫ ਵੱਲੋਂ ਹੁਣ ਯਾਤਰੀਆਂ ਤੋਂ ਡਿਜੀਟਲ ਭੁਗਤਾਨ ਲਿਆ ਜਾਵੇਗਾ। ਇਸ ਨਾਲ ਜਿਥੇ ਲੈਣ-ਦੇਣ ਵਿਚ ਪਾਰਦਰਸ਼ਤਾ ਹੋਵੇਗੀ, ਉਥੇ ਯਾਤਰੀਆਂ ਦਾ ਸਮਾਂ ਵੀ ਬਚੇਗਾ। ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਦੇ ਮੁਤਾਬਕ ਇਸ ਸਹੂਲਤ ਲਈ ਹੈਂਡ ਹੈਲਡ ਟਰਮੀਨਲ ਨੂੰ ਯੂ.ਪੀ.ਆਈ. ਤੇ ਕਿਉਆਰ ਕੋਡ ਨਾਲ ਲਿੰਕ ਕਰ ਦਿੱਤਾ ਗਿਆ ਹੈ। ਰੇਲ ਯਾਤਰੀ ਟ੍ਰੇਨ ਵਿਚ ਇਨ੍ਹਾਂ ਮਾਧਿਅਮਾਂ ਦੀ ਵਰਤੋਂ ਕਰ ਕੇ ਟਿਕਟ ਚੈਕਿੰਗ ਸਟਾਫ ਨੂੰ ਡਿਜੀਟਲ ਭੁਗਤਾਨ ਕਰ ਰਹੇ ਹਨ। ਇਸ ਵਿਵਸਥਾ ਨਾਲ ਯਾਤਰੀਆਂ ਨੂੰ ਖੁੱਲੇ ਪੈਸਿਆਂ ਦੀ ਸਮੱਸਿਆ ਨਿਜਾਤ ਮਿਲ ਰਹੀ ਹੈ, ਨਾਲ ਹੀ ਜੇਕਰ ਕਿਸੇ ਯਾਤਰੀ ਦੇ ਕੋਲ ਨਕਦ ਰਾਸ਼ੀ ਮੁਹੱਈਆ ਨਹੀਂ ਹੈ ਤਾਂ ਵੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਇਹ ਵੀ ਪੜ੍ਹੋ : ਭਾਰਤ ਨੇ ਕੋਚੀ 'ਚ ਈਰਾਨੀ ਬੇੜੇ ਨੂੰ ਐਮਰਜੈਂਸੀ ‘ਡਾਕਿੰਗ’ ਦੀ ਦਿੱਤੀ ਮਨਜ਼ੂਰੀ
ਸਾਰੇ ਲੈਣ ਦੇਣ ਦਾ ਡਿਜੀਟਲ ਰਿਕਾਰਡ ਸੁਰੱਖਿਅਤ ਰਹੇਗਾ ਜਿਸ ਨਾਲ ਪਾਰਦਰਸ਼ਤਾ ਵਧੇਗੀ ਤੇ ਵਿਵਸਥਾ ਜ਼ਿਆਦਾ ਸੁਵਿਵਸਥਿਤ ਹੋਵੇਗੀ। ਮੰਡਲ ਵਿਚ ਲਗਭਗ ਪੌਣੇ ਚਾਰ ਸੌ ਟਿਕਟ ਚੈਕਿੰਗ ਸਟਾਫ ਕੰਮ ਕਰਦੇ ਹਨ ਤੇ ਸਾਰਿਆਂ ਨੂੰ ਹੈਂਡ ਹੈਲਡ ਟਰਮੀਨਲ ਉਪਲਬਧ ਕਰਵਾ ਦਿੱਤੇ ਗਏ ਹਨ। ਸੈਣੀ ਨੇ ਦੱਸਿਆ ਕਿ ਇਹ ਪਹਿਲ ਰੇਲ ਯਾਤਰੀਆਂ ਦੀ ਸਹੂਲਤ ਵਧਾਉਣ ਤੇ ਰੇਲ ਸੇਵਾਵਾਂ ਨੂੰ ਜ਼ਿਆਦਾ ਆਧੁਨਿਕ ਤੇ ਪਾਰਦਰਸ਼ੀ ਬਣਾਉਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
