ਕਾਂਗਰਸੀ ਆਗੂ ਸਿਮਰਜੀਤ ਬੈਂਸ ਨੂੰ ਵੱਡੀ ਰਾਹਤ, ਬਹੁ-ਚਰਚਿਤ DC ਵਿਵਾਦ ਮਾਮਲੇ ’ਚੋਂ ਹੋਏ ਬਰੀ
Thursday, Mar 12, 2026 - 11:53 AM (IST)
ਲੁਧਿਆਣਾ/ਬਟਾਲਾ (ਰਿੰਕੂ)- ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਸਾਬਕਾ ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸਿਮਰਜੀਤ ਸਿੰਘ ਬੈਂਸ ਨੂੰ ਬਟਾਲਾ ਦੀ ਅਦਾਲਤ (ਸਬ-ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ) ਨੇ ਸਾਲ 2019 ਦੇ ਬਹੁ-ਚਰਚਿਤ ਡੀ. ਸੀ. ਦਫ਼ਤਰ ਵਿਵਾਦ ਮਾਮਲੇ ’ਚੋਂ ਬਰੀ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਇਹ ਕੇਸ ਉਸ ਸਮੇਂ ਦਰਜ ਕੀਤਾ ਗਿਆ ਸੀ, ਜਦੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨਾਲ ਇਕ ਪਬਲਿਕ ਮੁੱਦੇ ਦੇ ਹੱਲ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਪ੍ਰਸ਼ਾਸਨ ਨੇ ਬੈਂਸ ਅਤੇ ਉਨ੍ਹਾਂ ਸਾਥੀਆਂ ਖਿਲਾਫ ਸਰਕਾਰੀ ਕੰਮ ’ਚ ਰੁਕਾਵਟ ਪਾਉਣ ਅਤੇ ਇਕ ਅਧਿਕਾਰੀ ਨਾਲ ਬਦਸਲੂਕੀ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਸੀ। ਅੱਜ ਅਦਾਲਤ ਨੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪਾਇਆ ਕਿ ਦੋਸ਼ ਬੇਬੁਨਿਆਦ ਸਨ। ਅਦਾਲਤ ਨੇ ਸਿਮਰਜੀਤ ਸਿੰਘ ਬੈਂਸ, ਦਵਿੰਦਰ ਸਿੰਘ ਅਤੇ ਵਿਜੇ ਤ੍ਰੇਹਨ ਨੂੰ ਬਰੀ ਕਰਨ ਦੇ ਹੁਕਮ ਜਾਰੀ ਕੀਤੇ।
