ਦੁਕਾਨ ''ਚ ਚੋਰੀ

Saturday, May 05, 2018 - 12:46 AM (IST)

ਬਟਾਲਾ, (ਮਠਾਰੂ)– ਬਟਾਲਾ ਸ਼ਹਿਰ ਦੇ ਅੰਦਰ ਚੋਰੀਆਂ ਹੋਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ, ਜਿਸ ਤਹਿਤ ਬੀਤੀ ਰਾਤ ਚੋਰਾਂ ਵੱਲੋਂ ਇਕ ਮੀਟ ਦੀ ਦੁਕਾਨ ਦੇ ਤਾਲੇ ਤੋੜ ਕੇ ਕੀਮਤੀ ਸਾਮਾਨ ਚੋਰੀ ਕਰ ਕੇ  ਲਿਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਜਾਣਕਾਰੀ ਦਿੰਦਿਆਂ ਨਾਗੀ ਮਾਰਕੀਟ ਅੱਡਾ ਮੂਲਾ ਸੁਨਈਆ ਦੇ ਦੁਕਾਨਦਾਰ ਸਟੀਫਨ ਮਸੀਹ ਅਤੇ ਮਾਲਕ ਅਮਰਪਾਲ ਸਿੰਘ ਨਾਗੀ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਵੱਲੋਂ ਦੁਕਾਨ ਦੇ ਤਾਲੇ ਤੋੜ ਕੇ ਦੁਕਾਨ 'ਚੋਂ ਇਕ ਇਨਵਰਟਰ ਸੈੱਟ ਵਾਲਾ ਬੈਟਰਾ ਅਤੇ ਹੋਰ ਸਾਮਾਨ ਚੋਰੀ ਕੀਤਾ ਗਿਆ। ਇਸ ਸਬੰਧੀ ਥਾਣਾ ਸਿਵਲ ਲਾਈਨ ਬਟਾਲਾ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰਦਿਆਂ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News