ਦੁਕਾਨ ’ਚੋਂ 15 ਹਜ਼ਾਰ ਦੀ ਨਕਦੀ, 30 ਆਈਫੋਨ ਤੇ ਹੋਰ ਸਾਮਾਨ ਚੋਰੀ

Saturday, Oct 26, 2024 - 04:01 PM (IST)

ਦੁਕਾਨ ’ਚੋਂ 15 ਹਜ਼ਾਰ ਦੀ ਨਕਦੀ, 30 ਆਈਫੋਨ ਤੇ ਹੋਰ ਸਾਮਾਨ ਚੋਰੀ

ਫਿਰੋਜ਼ਪੁਰ (ਪਰਮਜੀਤ ਸੋਢੀ) : ਮਮਦੋਟ ਦੇ ਨੇੜੇ ਬੱਸ ਅੱਡਾ ਵਿਖੇ ਟੀ. ਕੇ ਇੰਟਰਪ੍ਰਾਈਜ਼ ਦੀ ਦੁਕਾਨ ’ਚੋਂ ਅਣਪਛਾਤੇ ਵਿਅਕਤੀਆਂ ਵੱਲੋਂ 15 ਹਜ਼ਾਰ ਰੁਪਏ ਨਕਦੀ, 30 ਆਈਫੋਨ ਅਤੇ 5 ਐੱਲ. ਈ. ਡੀ. 43 ਇੰਚ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧ ਵਿਚ ਥਾਣਾ ਮਮਦੋਟ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਤਰਸੇਮ ਕੁਮਾਰ ਪੁੱਤਰ ਪਿਆਰਾ ਲਾਲ ਵਾਸੀ ਮਮਦੋਟ ਨੇ ਦੱਸਿਆ ਕਿ ਉਸ ਦੀ ਟੀ. ਕੇ ਇੰਟਰਪ੍ਰਾਈਜ਼ ਦੇ ਨਾਮ ’ਤੇ ਦੁਕਾਨ ਨੇੜੇ ਬੱਸ ਅੱਡਾ ਮਮਦੋਟ ਵਿਖੇ ਹੈ।

ਮਿਤੀ 24-25 ਅਕਤੂਬਰ 2024 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਦੁਕਾਨ ਦੇ ਤਾਲੇ ਤੋੜ ਕੇ ਦੁਕਾਨ ਅੰਦਰ ਪਏ ਗੱਲੇ ਵਿਚੋਂ 15 ਹਜ਼ਾਰ ਰੁਪਏ, 30 ਆਈਫੋਨ, 5 ਐੱਲ. ਈ. ਡੀ. 43 ਇੰਚ ਚੋਰੀ ਕਰਕੇ ਲੈ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


author

Babita

Content Editor

Related News