ਮਨਿਆਰੀ ਦੀ ਦੁਕਾਨ ''ਤੇ ਵੇਚ ਰਿਹਾ ਸੀ ਪਟਾਕੇ, ਘਰ ਜਾਣ ਲੱਗਾ ਹੀ ਸੀ ਕਿ ਲੱਗ ਗਈ ਅੱਗ

Tuesday, Oct 29, 2024 - 12:40 AM (IST)

ਜਲੰਧਰ (ਵਰੁਣ)- ਦੀਵਾਲੀ ਦੇ ਤਿਉਹਾਰ ਤੋਂ ਠੀਕ ਪਹਿਲਾਂ ਜਲੰਧਰ ਦੇ ਪਠਾਨਕੋਟ ਚੌਂਕ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਥਿਤ ਡੀ ਮਾਰਟ ਦੇ ਸਾਹਮਣੇ ਇਕ ਮਨਿਆਰੀ ਦੀ ਦੁਕਾਨ 'ਚ ਅੱਗ ਲੱਗ ਗਈ ਹੈ। ਜਾਣਕਾਰੀ ਮੁਤਾਬਕ ਦੁਕਾਨਦਾਰ ਨੇ ਆਪਣੀ ਦੁਕਾਨ 'ਤੇ ਵੇਚਣ ਲਈ ਪਟਾਕੇ ਵੀ ਲਗਾ ਰਹੇ ਸਨ, ਜਿਨ੍ਹਾਂ ਨੂੰ ਅਚਾਨਕ ਅੱਗ ਲੱਗ ਗਈ ਤੇ ਧਮਾਕੇ ਦੀਆਂ ਆਵਾਜ਼ਾਂ ਦੇ ਨਾਲ-ਨਾਲ ਅੱਗ ਨੇ ਵੀ ਤੇਜ਼ੀ ਫੜ ਲਈ। 

PunjabKesari

ਇਹ ਵੀ ਪੜ੍ਹੋ- ਨਸ਼ੇ ਦੀ ਤੋੜ 'ਚ ਅੰਨ੍ਹਾ ਹੋਇਆ ਨੌਜਵਾਨ, ਹਥਿ.ਆਰ ਦਿਖਾ ਕੇ ਆਪਣੀ ਚਾਚੀ ਨਾਲ ਹੀ ਕਰ ਗਿਆ ਕਾਂਡ

ਦੁਕਾਨਦਾਰ ਮੁਤਾਬਕ ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਉਹ ਦੁਕਾਨ ਬੰਦ ਕਰਨ ਦੀ ਤਿਆਰੀ ਕਰ ਰਿਹਾ ਸੀ। ਉਸ ਸਮੇਂ ਅਚਾਨਕ ਪਟਾਕਿਆਂ 'ਚ ਅੱਗ ਲੱਗ ਗਈ ਤੇ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ, ਜਿਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਅੱਗ 'ਤੇ ਕਾਬੂ ਪਾਇਆ। 

PunjabKesari

ਜਿਸ ਦੁਕਾਨ 'ਚ ਅੱਗ ਲੱਗੀ ਸੀ, ਉਸ ਦੁਕਾਨ ਦੇ ਨਾਲ ਹੀ ਇਕ ਪੇਂਟ ਦੀ ਦੁਕਾਨ ਹੈ ਤੇ ਇਸ ਦੇ ਪਿਛਲੇ ਪਾਸੇ ਬਿਜਲੀ ਵਿਭਾਗ ਦਾ ਦਫ਼ਤਰ ਹੈ। ਜੇਕਰ ਛੇਤੀ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਜਾਣਕਾਰੀ ਮੁਤਾਬਕ ਦੁਕਾਨਦਾਰ ਸਿਰਫ਼ ਸੀਜ਼ਨ ਦੌਰਾਨ ਹੀ ਦੁਕਾਨ ਕਰਦਾ ਹੈ ਤੇ ਇਸੇ ਕਾਰਨ ਦੀਵਾਲੀ ਦੇ ਮੱਦੇਨਜ਼ਰ ਉਸ ਨੇ ਬਿਨਾਂ ਮਨਜ਼ੂਰੀ ਦੇ ਹੀ ਪਟਾਕੇ ਆਪਣੀ ਦੁਕਾਨ 'ਚ ਵੇਚਣ ਲਈ ਰੱਖੇ ਹੋਏ ਸਨ। 

ਇਹ ਵੀ ਪੜ੍ਹੋ- 'ਹੈਲੋ ! ਸਾਡਾ ਮੁੰਡਾ 2 ਦਿਨ ਤੋਂ ਫ਼ੋਨ ਨੀ ਚੁੱਕਦਾ, ਤੂੰ ਦੇਖ ਕੇ ਆ...', ਦੋਸਤ ਨੇ ਜਾ ਕੇ ਖੋਲ੍ਹਿਆ ਦਰਵਾਜ਼ਾ ਤਾਂ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News