ਸਿਵਲ ਹਸਪਤਾਲ ਦੀ ਕੰਟੀਨ ਨੇੜੇ ਖੜ੍ਹਾ ਮੋਟਰਸਾਈਕਲ ਹੋਇਆ ਚੋਰੀ

Monday, Nov 04, 2024 - 04:21 PM (IST)

ਸਿਵਲ ਹਸਪਤਾਲ ਦੀ ਕੰਟੀਨ ਨੇੜੇ ਖੜ੍ਹਾ ਮੋਟਰਸਾਈਕਲ ਹੋਇਆ ਚੋਰੀ

ਡੇਰਾਬੱਸੀ (ਵਿਕਰਮ ਜੀਤ) : ਡੇਰਾਬੱਸੀ ਇਲਾਕੇ 'ਚ ਇੱਕ ਵਾਰ ਫਿਰ ਦੁਬਾਰਾ ਮੋਟਰਸਾਈਕਲ ਚੋਰ ਗਿਰੋਹ ਸਰਗਰਮ ਹੋ ਗਿਆ ਹੈ। ਇਸ ਦੇ ਚੱਲਦਿਆਂ ਬੀਤੀ ਰਾਤ ਸਿਵਲ ਹਸਪਤਾਲ ਡੇਰਾਬੱਸੀ ਦੀ ਕੰਟੀਨ ਨੇੜੇ ਖੜ੍ਹਾ ਇੱਕ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਉਸ ਨੇ ਇਸ ਦੀ ਸ਼ਿਕਾਇਤ ਡੇਰਾਬੱਸੀ ਪੁਲਸ ਕੋਲ ਦਰਜ ਕਰਵਾ ਦਿੱਤੀ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਮ ਕੁਮਾਰ ਪੁੱਤਰ ਫੂਲ ਚੰਦ ਵਾਸੀ ਪਿੰਡ ਪੰਡਵਾਲਾ ਨੇ ਦੱਸਿਆ ਕਿ ਉਹ ਦੇਰ ਰਾਤ ਆਪਣੇ ਸਪਲੈਂਡਰ ਮੋਟਰਸਾਈਕਲ 'ਤੇ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਆਪਣੇ ਭਰਾ ਨੂੰ ਖਾਣਾ ਦੇਣ ਲਈ ਆਇਆ ਸੀ।

ਉਸ ਨੇ ਹਸਪਤਾਲ ਦੀ ਕੰਟੀਨ ਨੇੜੇ ਆਪਣਾ ਮੋਟਰਸਾਈਕਲ ਖੜ੍ਹਾ ਕਰ ਦਿੱਤਾ। ਜਦੋਂ ਉਹ ਰਾਤੀਂ 12 ਵਜੇ ਦੇ ਕਰੀਬ ਘਰ ਜਾਣ ਲਈ ਬਾਹਰ ਕੰਟੀਨ ਨੇੜੇ ਆਇਆ, ਜਿੱਥੇ ਉਸ ਨੇ ਆਪਣਾ ਮੋਟਰਸਾਈਕਲ ਖੜ੍ਹਾ ਕੀਤਾ ਤਾਂ ਉਹ ਉਸ ਜਗ੍ਹਾ ਤੋਂ ਗਾਇਬ ਸੀ। ਜਿਸ ਦੀ ਉਸ ਨੇ ਆਪਣੇ ਪੱਧਰ 'ਤੇ ਕਾਫੀ ਭਾਲ ਕੀਤੀ ਪਰ ਕੁੱਝ ਵੀ ਪਤਾ ਨਹੀਂ ਲੱਗਿਆ। ਇਸ ਤੋਂ ਬਾਅਦ ਉਸ ਨੇ ਇਸ ਦੀ ਸ਼ਿਕਾਇਤ ਡੇਰਾਬੱਸੀ ਪੁਲਸ ਕੋਲ ਦਰਜ ਕਰਵਾ ਦਿੱਤੀ ਹੈ। ਪੁਲਸ ਨੇ ਸੂਚਨਾ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News