ਘਰ ’ਚੋਂ 30 ਤੋਲੇ ਸੋਨੇ ਦੇ ਗਹਿਣੇ, 2 ਕਿੱਲੋ ਚਾਂਦੀ ਤੇ 2 ਲੱਖ ਰੁਪਏ ਚੋਰੀ

Wednesday, Oct 23, 2024 - 01:53 PM (IST)

ਘਰ ’ਚੋਂ 30 ਤੋਲੇ ਸੋਨੇ ਦੇ ਗਹਿਣੇ, 2 ਕਿੱਲੋ ਚਾਂਦੀ ਤੇ 2 ਲੱਖ ਰੁਪਏ ਚੋਰੀ

ਕੁਰਾਲੀ (ਬਠਲਾ) : ਇੱਥੇ ਵਾਰਡ ਨੰਬਰ-9 ’ਚ ਚੋਰਾਂ ਨੇ ਘਰ ਨੂੰ ਨਿਸ਼ਾਨਾ ਬਣਾ ਕੇ 30 ਤੋਲੇ ਸੋਨੇ ਦੇ ਗਹਿਣੇ, ਦੋ ਕਿੱਲੋ ਚਾਂਦੀ ਤੇ ਕਰੀਬ ਦੋ ਲੱਖ ਰੁਪਏ ਚੋਰੀ ਕਰ ਲਏ। ਵਾਰਦਾਤ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਤਵੀਰ ਕੌਰ ਨੇ ਦੱਸਿਆ ਕਿ ਉਹ ਵਿਦੇਸ਼ ਤੋਂ ਵਾਪਸ ਆਈ ਤੇ ਭਰਾ-ਭੈਣ ਨੂੰ ਮਿਲਣ ਚੰਡੀਗੜ੍ਹ ਗਈ ਸੀ। ਉਸ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਜਦੋਂ ਉਹ ਘਰ ਪਰਤੀ ਤਾਂ ਖੁੱਲ੍ਹੇ ਦਰਵਾਜ਼ੇ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ।

ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਾਮਾਨ ਖਿੱਲਰਿਆ ਸੀ ਤੇ ਅਲਮਾਰੀਆਂ ਖੁੱਲ੍ਹੀਆਂ ਸਨ। ਚੋਰਾਂ ਨੇ ਘਰ ’ਚੋਂ 30 ਤੋਲੇ ਸੋਨੇ ਦੇ ਗਹਿਣੇ, 2 ਕਿੱਲੋ ਚਾਂਦੀ ਤੇ ਕਰੀਬ 2 ਲੱਖ ਰੁਪਏ ਤੋਂ ਇਲਾਵਾ ਪੰਜ ਘੜੀਆਂ, ਪਾਸਪੋਰਟ, ਵੀਜ਼ਾ ਤੇ ਹੋਰ ਜ਼ਰੂਰੀ ਦਸਤਾਵੇਜ਼ ਚੋਰੀ ਕਰ ਲਏ।
 


author

Babita

Content Editor

Related News