ਦੁਕਾਨ ਤੋਂ ਲਿਆਂਦੇ ਦੇਸੀ ਘਿਓ ਨੇ ਉਡਾਏ ਹੋਸ਼, 100 ''ਚੋਂ ਸਿਰਫ 25 ਫੀਸਦੀ ਹੀ ਨਿਕਲਿਆ ਅਸਲੀ

Saturday, Nov 02, 2024 - 01:11 PM (IST)

ਤਲਵੰਡੀ ਭਾਈ (ਪਾਲ) : ਸਿੰਥੈਟਿਕ ਦੁੱਧ ਅਤੇ ਖਾਣ-ਪੀਣ ਦੀਆਂ ਹੋਰ ਮਿਲਾਵਟੀ ਤੇ ਜਾਅਲੀ ਵਸਤਾਂ ਤੋਂ ਬਾਅਦ ਹੁਣ ਪੰਜਾਬ ਵਿਚ ਨਕਲੀ ਦੇਸੀ ਘਿਓ ਦੀ ਵੀ ਵੱਡੇ ਪੱਧਰ ’ਤੇ ਵਿਕਰੀ ਹੋਣ ਦਾ ਮਾਮਲਾ ਰੋਸ਼ਨੀ ’ਚ ਆਇਆ ਹੈ। ਤਲਵੰਡੀ ਭਾਈ ਦੇ ਨੇੜਲੇ ਪਿੰਡ ਬਘੇਲੇ ਵਾਲਾ ਦੇ ਇਕ ਮਜ਼ਦੂਰ ਵੱਲੋਂ ਆਪਣੇ ਪਰਿਵਾਰ ਦੇ ਖਾਣ ਲਈ ਲਿਆਂਦਾ ਦੇਸੀ ਘਿਓ ਨਕਲੀ ਨਿਕਲਿਆ, ਜਿਸ ਦੀ ਪਰਖ ਕਰਨ ’ਤੇ ਉਸ ’ਚ ਸਿਰਫ 25 ਫੀਸਦੀ ਹੀ ਅਸਲੀ ਘਿਓ ਨਿਕਲਿਆ, ਜਦ ਕਿ ਬਾਕੀ 75 ਫੀਸਦੀ ਮਿਲਾਵਟੀ ਪਦਾਰਥ ਹੋਣ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ ਵਿਚ ਫਿਰ ਲਗਾਤਾਰ ਤਿੰਨ ਛੁੱਟੀਆਂ, ਸਕੂਲ, ਕਾਲਜ ਤੇ ਵਪਾਰਕ ਅਦਾਰੇ ਰਹਿਣਗੇ ਬੰਦ

ਉਕਤ ਵਿਅਕਤੀ ਜਗਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਮੋਗਾ ਦੇ ਇਕ ਦੁਕਾਨਦਾਰ ਤੋਂ ਘਰੇਲੂ ਵਰਤੋਂ ਦੇ ਸਾਮਾਨ ’ਚ ਲਿਆਂਦੇ ਦੋ ਕਿੱਲੋ ਦੇਸੀ ਘਿਓ ਵਿਚੋਂ ਅੱਜ ਜਦੋਂ ਥੋੜ੍ਹਾ ਜਿਹਾ ਘਿਓ ਉਸ ਨੇ ਸਬਜ਼ੀ ਵਿਚ ਪਾਉਣ ਲਈ ਕੱਢਿਆ ਤਾਂ ਘਿਓ ਦੇ ਹੇਠਾਂ ਕੋਈ ਮਿਲਾਵਟੀ ਜਿਹਾ ਪਦਾਰਥ ਹੋਣ ’ਤੇ ਉਸ ਨੂੰ ਸ਼ੱਕ ਹੋਇਆ। ਉਸ ਨੇ ਇਹ ਘਿਓ ਕੁਝ ਹੋਰ ਲੋਕਾਂ ਨੂੰ ਵਿਖਾਉਣ ਤੋਂ ਬਾਅਦ ਇਕ ਡਾਕਟਰ ਨੂੰ ਵੀ ਵਿਖਾਇਆ ਜਿਸ ’ਤੇ ਉਨ੍ਹਾਂ ਇਸ ਘਿਓ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਿਰਫ 25 ਫੀਸਦੀ ਹੀ ਘਿਓ ਹੈ ਅਸਲੀ ਹੈ ਜਦਕਿ ਬਾਕੀ ਨਕਲੀ ਹੈ, ਜੋ ਰਿਫਾਇੰਡ ਆਦਿ ਹੋਰ ਪਦਾਰਥਾਂ ਤੋਂ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : PRTC ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਜਗਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਘਿਓ 600 ਰੁਪਏ ਕਿੱਲੋ ਦੇ ਹਿਸਾਬ ਨਾਲ ਖਰੀਦਿਆ ਸੀ। ਤੰਦਰੁਸਤ ਸਰੀਰ ਲਈ ਖਾਧਾ ਜਾਂਦਾ ਅਜਿਹਾ ਦੇਸੀ ਘਿਓ ਸਿਹਤ ਲਈ ਕਿਸ ਕਦਰ ਖ਼ਤਰਨਾਕ ਸਾਬਤ ਹੋ ਸਕਦਾ ਹੈ, ਇਸ ਬਾਰੇ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਸਿਹਤ ਵਿਭਾਗ ਨੂੰ ਅਜਿਹੀਆਂ ਮਿਲਾਵਟੀ ਚੀਜ਼ਾਂ ਤਿਆਰ ਕਰਕੇ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਵਾਲਿਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। 

ਇਹ ਵੀ ਪੜ੍ਹੋ : CIA ਸਟਾਫ ਹੌਲਦਾਰ ਹਰਕੀਰਤ ਸਿੰਘ ਸਣੇ 4 ਵਿਅਕਤੀਆਂ ਦੀ ਸੜਕ ਹਾਦਸਿਆਂ ’ਚ ਗਈ ਜਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


Gurminder Singh

Content Editor

Related News