ਚੋਰਾਂ ਦੇ ਹੌਂਸਲੇ ਬੁਲੰਦ, ਤਿੰਨ ਦੁਕਾਨਾਂ ਨੂੰ ਸੰਨ੍ਹ ਲਾ ਕੀਤੀ ਚੋਰੀ

Tuesday, Nov 05, 2024 - 08:12 PM (IST)

ਚੋਰਾਂ ਦੇ ਹੌਂਸਲੇ ਬੁਲੰਦ, ਤਿੰਨ ਦੁਕਾਨਾਂ ਨੂੰ ਸੰਨ੍ਹ ਲਾ ਕੀਤੀ ਚੋਰੀ

ਲੁਧਿਆਣਾ (ਗਣੇਸ਼) - ਲੁਧਿਆਣਾ ਸ਼ਹਿਰ ਵਿੱਚ ਚੋਰ ਲਗਾਤਾਰ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਤਾਜ਼ਾ ਮਾਮਲਾ ਗਿੱਲ ਰੋਡ ਈਸ਼ਰ ਨਗਰ ਤੋਂ ਸਾਹਮਣੇ ਆਇਆ, ਜਿਥੇ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਸੰਨ੍ਹ ਲਾ ਕੇ ਚੋਰੀ ਕੀਤੀ। ਤਸਵੀਰਾਂ ਵਿੱਚ ਵੀ ਦੇਖਿਆ ਜਾ ਸਕਦੇ ਹੈ ਕਿ ਹਨੇਰੇ ਵਿੱਚ ਚੋਰ ਮਕਾਨ ਦੇ ਬਾਹਰ ਆਉਂਦੇ ਹਨ ਅਤੇ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਵੜ ਜਾਂਦੇ ਹਨ। ਜਿਸ ਤੋਂ ਬਾਅਦ ਬੜੇ ਆਰਾਮ ਨਾਲ ਸਮਾਨ ਚੋਰੀ ਕਰ ਫਰਾਰ ਹੋ ਜਾਂਦੇ ਹਨ। 

ਦੱਸਣਯੋਗ ਹੈ ਕਿ ਚੋਰਾਂ ਨੇ ਦੁੱਧ ਦੀ ਡੇਅਰੀ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ। ਡੈਰੀ ਮਾਲਕ ਆਪਣੀ ਦੁਕਾਨ ਦਾ ਤਾਲਾ ਲਾਉਣਾ ਭੁੱਲ ਗਿਆ ਅਤੇ ਚੋਰਾਂ ਨੇ ਇਸਦਾ ਲਾਹਾ ਚੁੱਕਦੇ ਹੋਏ ਡੈਰੀ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਚੋਰਾਂ ਨੇ ਇਕ ਦੁਕਾਨ 'ਤੇ ਚੋਰੀ ਦੀ ਘਟਨਾ ਨੂੰ ਅੰਜਾਮ ਨਹੀਂ ਦਿੱਤੀ ਬਲਕਿ ਈਸ਼ਰ ਨਗਰ ਨਗਰ ਵਿੱਚ ਵੱਖ-ਵੱਖ ਦੁਕਾਨਾਂ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ।
 


author

Inder Prajapati

Content Editor

Related News