ਘਰ ''ਚੋਂ ਤਾਲੇ ਤੋੜ ਕੇ ਪੈਸੇ ਚੋਰੀ ਕਰਨ ਦੇ ਦੋਸ਼ ''ਚ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

Wednesday, Oct 30, 2024 - 04:59 PM (IST)

ਘਰ ''ਚੋਂ ਤਾਲੇ ਤੋੜ ਕੇ ਪੈਸੇ ਚੋਰੀ ਕਰਨ ਦੇ ਦੋਸ਼ ''ਚ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਜ਼ੀਰਾ (ਗੁਰਮੇਲ ਸੇਖਵਾਂ) : ਪਿੰਡ ਬੰਡਾਲਾ ਨੌਂ ਬੰਬ ਵਿਖੇ ਘਰ ਦੇ ਤਾਲੇ ਤੋੜ ਕੇ 48 ਹਜ਼ਾਰ ਰੁਪਏ ਅਤੇ ਗੁੱਟਘੜੀ ਚੋਰੀ ਕਰਨ ਦੇ ਦੋਸ਼ ਹੇਠ ਥਾਣਾ ਸਦਰ ਜ਼ੀਰਾ ਦੀ ਪੁਲਸ ਨੇ ਇੱਕ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਏ. ਐੱਸ. ਆਈ. ਅਵਨੀਤ ਸਿੰਘ ਨੇ ਦੱਸਿਆ ਘਰ 'ਚ ਹੋਈ ਚੋਰੀ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ ਅਤੇ ਬਿਆਨਾ 'ਚ ਸ਼ਿਕਾਇਤਕਰਤਾ ਕੁਲਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਦੋਸ਼ ਲਗਾਉਂਦੇ ਦੱਸਿਆ ਕਿ ਉਹ ਅਤੇ ਉਸਦੇ ਪਰਿਵਾਰਕ ਮੈਂਬਰ ਆਪਣੇ-ਆਪਣੇ ਕੰਮਾਂ ’ਤੇ ਗਏ ਹੋਏ ਸੀ।

 ਘਰ 'ਚ ਕੋਈ ਨਹੀਂ ਸੀ ਤਾਂ ਉਨ੍ਹਾ ਦੇ ਪਿੰਡ ਵਿਅਕਤੀ ਮੋਹਨਜੀਤ ਸਿੰਘ ਉਰਫ਼ ਸੁਮਨ, ਚੋਰੀ ਕਰਨ ਵਾਸਤੇ ਉਨ੍ਹਾਂ ਦੇ ਘਰ ਦੇ ਤਾਲੇ ਤੋੜ ਕੇ ਘਰ ਅੰਦਰ ਦਾਖ਼ਲ ਹੋ ਗਿਆ, ਜੋ ਅਲਮਾਰੀ ਵਿਚੋਂ 48 ਹਜ਼ਾਰ ਰੁਪਏ ਅਤੇ ਇੱਕ ਗੁੱਟ ਘੜੀ ਚੋਰੀ ਕਰਕੇ ਲੈ ਗਿਆ। ਪੁਲਸ ਵੱਲੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।
 


author

Babita

Content Editor

Related News