ਮਾਤਾ ਨੈਣਾ ਦੇਵੀ ਮੰਦਰ ''ਚ ਹੋਈ ਚੋਰੀ, ਰੇਹੜੀ ''ਤੇ ਲੱਦ ਕੇ ਲੈ ਗਏ ਚੜ੍ਹਾਵਾ

Wednesday, Oct 30, 2024 - 11:55 AM (IST)

ਮਾਤਾ ਨੈਣਾ ਦੇਵੀ ਮੰਦਰ ''ਚ ਹੋਈ ਚੋਰੀ, ਰੇਹੜੀ ''ਤੇ ਲੱਦ ਕੇ ਲੈ ਗਏ ਚੜ੍ਹਾਵਾ

ਲੁਧਿਆਣਾ (ਪਵਨ/ਗਣੇਸ਼): ਲੁਧਿਆਣਾ 'ਚ ਮਾਤਾ ਨੈਣਾ ਦੇਵੀ ਜੀ ਦੇ ਮੰਦਰ ਵਿਚ 3 ਚੋਰ ਗੋਲਕਾਂ ਤੇ ਨਕਲੀ ਚੋਰੀ ਕਰ ਕੇ ਲੈ ਗਏ। ਚੋਰੀ ਦਾ ਪਤਾ ਲੱਗਦਿਆਂ ਹੀ ਮੰਦਰ ਪ੍ਰਬੰਧਕ ਕਮੇਟੀ ਨੇ ਚੋਰੀ ਦੇ ਤੁਰੰਤ ਬਾਅਦ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ। ਪੁਲਸ ਵੱਲੋਂ ਮੁਲਜ਼ਮਾਂ 'ਤੇ ਕੇਸ ਦਰਜ ਕਰ ਕੇ ਉਨ੍ਹਾਂ ਉੱਪਰ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ। 

ਮੁਹੱਲਾ ਨਿਊ ਸ਼ਿਮਲਾਪੁਰੀ ਦੀ ਗਲੀ ਨੰ. 1 ਵਾਸੀ ਡਾ. ਅਵਿਨਾਸ਼ ਸਾਂਵਲ ਨੇ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਸ਼੍ਰੀ ਨੈਣਾ ਦੇਵੀ ਮੰਦਰ ਧਰਮਸ਼ਾਲਾ, ਸ਼ਿਮਲਾਪੁਰੀ ਦਾ ਪਿਛਲੇ 3 ਸਾਲ ਤੋਂ ਚੇਅਰਮੈਨ ਹੈ। ਇਸ ਮੰਦਰ ਦੇ ਪੁਜਾਰੀ ਸੁਰਿੰਦਰ ਪ੍ਰਸਾਦ ਰਤੂੜੀ ਹਨ, ਜੋ ਮੰਦਿਰ ਦੀ ਦੇਖਭਾਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮੰਦਰ ਦੇ ਪੁਜਾਰੀ ਦਾ ਰਿਸ਼ਤੇਦਾਰ ਲਵ ਕੁਮਾਰ 28 ਅਕਤੂਬਰ ਨੂੰ ਰਾਤ ਸਮੇਂ ਮੰਦਰ ਦਾ ਗੇਟ ਬੰਦ ਕਰ ਕੇ ਸੋਂ ਗਿਆ। 29 ਅਕਤੂਬਰ ਨੂੰ ਸਵੇਰੇ ਲਗਭਗ ਸਾਢੇ 4 ਵਜੇ ਮੈਨੂੰ ਲਵ ਕੁਮਾਰ ਦਾ ਫੋਨ ਆਇਆ ਕਿ ਮੰਦਰ ਦੇ ਗੇਟ ਦਾ ਤਾਲਾ ਟੁੱਟਿਆ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ - ਇਨ੍ਹਾਂ ਮੁਲਾਜ਼ਮਾਂ ਨੂੰ ਛੇਤੀ ਹੀ Good News ਦੇਵੇਗੀ ਪੰਜਾਬ ਸਰਕਾਰ

ਇਸ ਤੋਂ ਬਾਅਦ ਉਸ ਨੇ ਮੰਦਰ ਦੇ ਪ੍ਰਧਾਨ ਸ਼ਾਂਤੀ ਸਰੂਪ ਅਤੇ ਹੋਰ ਬਾਕੀ ਮੈਂਬਰਾਂ ਨੂੰ ਫੋਨ ਕਰ ਕੇ ਬੁਲਾਇਆ ਤਾਂ ਦੇਖਿਆ ਕਿ ਮੰਦਰ ਦੇ ਅੰਦਰੋਂ ਗੋਲਕਾਂ ਚੋਰੀ ਕਰ ਲਈਆਂ ਗਈਆਂ ਸਨ। ਜਦੋਂ ਅਸੀਂ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਉਸ ’ਚ ਦੇਖਿਆ ਕਿ 3 ਵਿਅਕਤੀ ਰਾਤ ਨੂੰ ਕਰੀਬ ਸਾਢੇ 12 ਵਜੇ ਤੋਂ 1 ਵਜੇ ਵਿਚਕਾਰ ਮੰਦਰ ਦਾ ਗੇਟ ਤੋੜ ਕੇ ਅੰਦਰ ਦਾਖਲ ਹੋਏ ਸਨ ਅਤੇ ਲੋਕਾਂ ਵੱਲੋਂ ਦਿੱਤੇ ਦਾਨ (ਲਗਭਗ 45 ਤੋਂ 50 ਹਜ਼ਾਰ) ਸਮੇਤ ਗੋਲਕਾਂ ਵੀ ਚੋਰੀ ਕਰ ਕੇ ਲੈ ਗਏ ਹਨ। ਅਸੀਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਤਾਂ ਮੌਕੇ ’ਤੇ ਥਾਣਾ ਸ਼ਿਮਲਾਪੁਰੀ ਦੇ ਪੁਲਸ ਮੁਲਾਜ਼ਮ ਪਹੁੰਚੇ, ਜਿਨ੍ਹਾਂ ਨੇ ਮੁੱਢਲੀ ਪੜਤਾਲ ਕੀਤੀ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਸ ਮਾਮਲੇ ਦੀ ਜਾਂਚ ਅਧਿਕਾਰੀ ASI ਹੇਮੰਤ ਕੁਮਾਰ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਕਿਾਹ ਗਿਆ ਹੈ ਕਿ ਇਲਾਕੇ ਵਿਚ ਕਈ ਜਗ੍ਹਾ ਕੈਮਰੇ ਲੱਗੇ ਹੋਏ ਹਨ। ਉਨ੍ਹਾਂ ਦੀ ਮਦਦ ਨਾਲ ਮੁਲਜ਼ਮ ਛੇਤੀ ਹੀ ਕਾਬੂ ਕਰ ਲਏ ਜਾਣਗੇ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News