ਜਲੰਧਰ ਕਮਿਸ਼ਨਰੇਟ ਪੁਲਸ ਸਟ੍ਰੀਮ ਕ੍ਰਾਈਮ ’ਚ ਲਿਆਈ 40 ਫ਼ੀਸਦੀ ਕਮੀ, ਚੋਰੀ ਤੇ ਡਕੈਤੀ ਦੇ ਮਾਮਲੇ ਹੋਏ ਅੱਧੇ
Monday, Nov 04, 2024 - 11:26 AM (IST)
ਜਲੰਧਰ (ਸੁਧੀਰ)–ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ’ਚ ਕਮਿਸ਼ਨਰੇਟ ਪੁਲਸ ਵੱਲੋਂ ਸਟ੍ਰੀਟ ਕ੍ਰਾਈਮ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਨੇ ਸ਼ਹਿਰ ਦੇ ਸਾਰੇ ਸਟ੍ਰੀਟ ਕ੍ਰਾਈਮ ’ਚ 40 ਫ਼ੀਸਦੀ ਦੀ ਕਮੀ ਲਿਆ ਕੇ ਅਹਿਮ ਸਫ਼ਲਤਾ ਹਾਸਲ ਕੀਤੀ ਹੈ। ਇਹ ਪਹਿਲ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਵੱਲੋਂ ਸਟ੍ਰੀਟ ਕ੍ਰਾਈਮ ਖ਼ਿਲਾਫ਼ ਸਖ਼ਤ ਕਾਰਵਾਈ ਲਈ ਜਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਕੀਤੀ ਗਈ ਹੈ। ਅਧਿਕਾਰਿਤ ਅਪਰਾਧ ਦਰ ਦੇ ਅੰਕੜੇ ਅਨੁਸਾਰ ਜਲੰਧਰ ਸ਼ਹਿਰ ’ਚ 1 ਅਗਸਤ 2024 ਤੋਂ 31 ਅਕਤੂਬਰ 2024 ਤੱਕ ਸਟ੍ਰੀਟ ਕ੍ਰਾਈਮ ਦੀਆਂ ਕੁੱਲ੍ਹ 137 ਘਟਨਾਵਾਂ ਹੋਈਆਂ, ਜਦਕਿ ਪਿਛਲੇ ਸਾਲ ਇਸੇ ਸਮੇਂ ਮਿਆਦ ’ਚ ਇਹ ਘਟਨਾਵਾਂ 211 ਸਨ।
ਸੀ. ਪੀ. ਸਵਪਨ ਸ਼ਰਮਾ ਅਨੁਸਾਰ ਪੂਰੇ ਸ਼ਹਿਰ ’ਚ ਰਣਨੀਤਿਕ ਢੰਗ ਨਾਲ ਲਾਏ ਗਏ ਨਾਕੇ ਅਤੇ ਗਸ਼ਤ ’ਚ ਵਾਧੇ ਕਮਿਸ਼ਨਰੇਟ ਪੁਲਸ ਲਈ ਬਹੁਤ ਲਾਭਕਾਰੀ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਚੋਰੀ ਅਤੇ ਡਕੈਤੀ ਦੇ ਮਾਮਲਿਆਂ ’ਚ ਲਗਭਗ 50 ਫ਼ੀਸਦੀ ਦੀ ਕਮੀ ਆਈ ਹੈ, ਜਦਕਿ ਸੰਨ੍ਹ ਲਾ ਕੇ ਕੀਤੀ ਗਈ ਚੋਰੀ ਅਤੇ ਲੁੱਟ-ਖਸੁੱਟ ਦੀਆਂ ਘਟਨਾਵਾਂ ’ਚ ਕ੍ਰਮਵਾਰ 23 ਫ਼ੀਸਦੀ ਅਤੇ 2 ਫ਼ੀਸਦੀ ਦੀ ਕਮੀ ਆਈ ਹੈ।
ਇਹ ਵੀ ਪੜ੍ਹੋ- ਜਲੰਧਰ 'ਚ ਗੋਲ਼ੀਆਂ ਮਾਰ ਕੇ ਕਤਲ ਕੀਤੇ ਨੌਜਵਾਨ ਬਾਦਸ਼ਾਹ ਦੇ ਮਾਮਲੇ 'ਚ ਪੁਲਸ ਹੱਥ ਲੱਗੀ CCTV ਨੇ ਖੋਲ੍ਹੇ ਰਾਜ਼
ਪੁਲਸ ਕਮਿਸ਼ਨਰ ਨੇ ਦੱਸਿਆ ਕਿ 1 ਅਗਸਤ 2023 ਤੋਂ 31 ਅਕਤੂਬਰ 2023 ਤਕ ਚੋਰੀ ਦੀਆਂ 100 ਘਟਨਾਵਾਂ ਦਰਜ ਹੋਈਆਂ ਸਨ, ਜੋ ਇਸ ਸਾਲ ਘਟ ਕੇ 53 ਰਹਿ ਗਈਆਂ ਹਨ, ਜਦਕਿ ਲੁੱਟ-ਖੋਹ ਦੀਆਂ ਘਟਨਾਵਾਂ ਵੀ 6 ਤੋਂ ਘੱਟ ਕੇ 3 ਰਹਿ ਗਈਆਂ। ਇਸ ਦੌਰਾਨ ਸੰਨ੍ਹ ਲਾ ਕੇ ਚੋਰੀ ਕਰਨ ਦੀਆਂ ਵਾਰਦਾਤਾਂ 57 ਤੋਂ ਘਟ ਕੇ 44 ਅਤੇ ਲੁੱਟ-ਖੋਹ ਦੀਆਂ ਘਟਨਾਵਾਂ 48 ਤੋਂ ਘਟ ਕੇ 37 ਰਹਿ ਗਈਆਂ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, ਸੋਮਵਾਰ ਤੋਂ ਇੰਨੇ ਵਜੇ ਲੱਗਣਗੇ ਸਕੂਲ
ਸੀ. ਪੀ. ਨੇ ਕਿਹਾ ਕਿ ਜੁਰਮਾਂ ਨੂੰ ਰੋਕਣ ਲਈ ਪਛਾਣੇ ਗਏ ਹਾਟ ਸਪਾਟਸ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਨਾਕਾਬੰਦੀ ਅਤੇ ਪੀ. ਸੀ. ਆਰ. ਗਸ਼ਤ ਜ਼ਰੀਏ ਪੁਲਸ ਦੀ ਮੌਜੂਦਗੀ ਵਧਾਈ ਗਈ ਹੈ। ਇਸ ਤੋਂ ਇਲਾਵਾ ਪੂਰੇ ਸ਼ਹਿਰ ’ਚ 6000 ਤੋਂ ਵੱਧ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ, ਜੋ ਸਮਾਜ ਵਿਰੋਧੀ ਅਨਸਰਾਂ ’ਤੇ ਚੌਕਸੀ ਰੱਖਣ ਲਈ ਵਾਧੂ ਫੋਰਸ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਰੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਿਗਰਾਨੀ ਕਮਿਸ਼ਨਰੇਟ ਪੁਲਸ ਦੀ ਲਾਈਨਜ਼ ’ਚ ਸਥਾਪਤ ਆਪਣੇ ਤਰ੍ਹਾਂ ਦੇ ਪਹਿਲੇ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈ. ਸੀ. ਸੀ. ਸੀ.) ’ਚ ਤਾਇਨਾਤ ਵਿਸ਼ੇਸ਼ ਰੂਪ ਨਾਲ ਟ੍ਰੇਂਡ ਪੁਲਸ ਮੁਲਾਜ਼ਮਾਂ ਵੱਲੋਂ ਦਿਨ-ਰਾਤ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਉਪਾਅ ਕਰਨ ਘਰ ਆਇਆ ਬਾਬਾ, ਕਰ ਗਿਆ ਵੱਡਾ ਕਾਰਾ, ਸੋਚਿਆ ਨਹੀਂ ਸੀ ਹੋਵੇਗਾ ਇਹ ਕੁਝ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8