ਚੋਰੀ ਦੀ ਐਕਟਿਵਾ ’ਤੇ ਜਾਅਲੀ ਨੰਬਰ ਲਾ ਕੇ ਘੁੰਮ ਰਹੇ 2 ਸ਼ਾਤਰ ਕਾਬੂ

Wednesday, Oct 30, 2024 - 12:31 PM (IST)

ਚੋਰੀ ਦੀ ਐਕਟਿਵਾ ’ਤੇ ਜਾਅਲੀ ਨੰਬਰ ਲਾ ਕੇ ਘੁੰਮ ਰਹੇ 2 ਸ਼ਾਤਰ ਕਾਬੂ

ਚੰਡੀਗੜ੍ਹ (ਸੁਸ਼ੀਲ) : ਚੋਰੀ ਦੀ ਐਕਟਿਵਾ ’ਤੇ ਜਾਅਲੀ ਨੰਬਰ ਲਾ ਕੇ ਘੁੰਮ ਰਹੇ 2 ਸ਼ਾਤਰਾਂ ਨੂੰ ਪੁਲਸ ਨੇ ਹੱਲੋਮਾਜਰਾ ਤੋਂ ਕਾਬੂ ਕੀਤਾ ਹੈ। ਉਨ੍ਹਾਂ ਦੀ ਪਛਾਣ ਕੁਲਦੀਪ ਤੇ ਸੂਰਜ ਵਾਸੀ ਧਨਾਸ ਵਜੋਂ ਹੋਈ ਹੈ। ਐਕਟਿਵਾ ਦੀ ਡਿੱਗੀ ’ਚੋਂ ਹਾਈ ਸਕਿਓਰਿਟੀ ਨੰਬਰ ਪਲੇਟ ਬਰਾਮਦ ਹੋਈ ਹੈ। ਸੈਕਟਰ-31 ਥਾਣੇ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਟੀਮ ਹੱਲੋਮਾਜਰਾ ’ਚ ਗਸ਼ਤ ਕਰ ਰਹੀ ਸੀ। ਸੀ. ਆਰ. ਪੀ. ਐੱਫ. ਦੀ ਕੰਧ ਕੋਲੋਂ ਐਕਟਿਵਾ ਸਵਾਰ ਦੋ ਸ਼ੱਕੀ ਨੌਜਵਾਨਾਂ ਆ ਰਹੇ ਸਨ। ਜਦੋਂ ਪੁਲਸ ਨੇ ਉਨ੍ਹਾਂ ਨੂੰ ਰੋਕ ਕੇ ਦਸਤਾਵੇਜ਼ ਮੰਗੇ ਤਾਂ ਨੌਜਵਾਨ ਬਹਾਨੇ ਬਣਾਉਣ ਲੱਗੇ। ਐਕਟਿਵਾ ਦਾ ਨੰਬਰ ਚੈੱਕ ਕਰਨ ’ਤੇ ਉਹ ਜਾਅਲੀ ਮਿਲੀਆਂ। ਮੁਲਜ਼ਮਾਂ ਨੇ ਦੱਸਿਆ ਕਿ ਐਕਟਿਵਾ ਕਜਹੇੜੀ ਤੋਂ ਚੋਰੀ ਕੀਤੀ ਸੀ।


author

Babita

Content Editor

Related News