ਸੈਂਟਰਲ ਜੇਲ ’ਚ ਹਵਾਲਾਤੀ ਦੇ ਨਾਲ 3-4 ਕੈਦੀਆਂ ਨੇ ਕੀਤੀ ਬਦਫੈਲੀ
Tuesday, May 06, 2025 - 04:44 AM (IST)

ਲੁਧਿਆਣਾ (ਸਿਅਲ) - ਤਾਜਪੁਰ ਰੋਡ ਦੀ ਕੇਂਦਰੀ ਜੇਲ ’ਚ 4 ਕੈਦੀਆਂ ਵਲੋਂ ਇਕ ਹਵਾਲਾਤੀ ਦੇ ਨਾਲ ਕਥਿਤ ਤੌਰ ’ਤੇ ਬਦਫੈਲੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਹਵਾਲਾਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪੀੜਤ ਹਵਾਲਾਤੀ ਨੇ 20 ਦਿਨ ਤੱਕ ਇਸ ਮਾਮਲੇ ਨੂੰ ਦਬਾਈ ਰੱਖਿਆ, ਕਿਉਂਕਿ ਬਦਫੈਲੀ ਕਰਨ ਵਾਲੇ ਮੁਲਜ਼ਮਾਂ ਨੇ ਹਵਾਲਾਤੀ ਨੂੰ ਧਮਕਾਇਆ ਕਿ ਜੇਕਰ ਉਕਤ ਮਾਮਲੇ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਣਗੇ। ਆਖਿਰ ਪੀੜਤ ਹਵਾਲਾਤੀ ਅੱਜ ਉਕਤ ਘਟਨਾ ਦੀ ਸ਼ਿਕਾਇਤ ਲੈ ਕੇ ਜੇਲ ਸੁਪਰਡੈਂਟ ਕੋਲ ਪੁੱਜਾ। ਜੇਲ ਸੁਪਰਡੈਂਟ ਨੇ ਤੁਰੰਤ ਕਦਮ ਚੁੱਕਦੇ ਹੋਏ ਸਿਵਲ ਹਸਪਤਾਲ ਤੋਂ ਡਾਕਟਰ ਨੂੰ ਜੇਲ ’ਚ ਬੁਲਾਇਆ।
ਸਿਵਲ ਹਸਪਤਾਲ ਦੇ ਡਾਕਟਰ ਨੇ ਜੇਲ ਸੁਪਰਡੈਂਟ ਨੂੰ ਕਿਹਾ ਕਿ ਉਕਤ ਹਵਾਲਾਤੀ ਦਾ ਮੈਡੀਕਲ ਅਤੇ ਸੈਂਪÇਲਿੰਗ ਸਿਵਲ ਹਸਪਤਾਲ ’ਚ ਲਿਜਾ ਕੇ ਹੀ ਹੋਵੇਗੀ। ਉਸ ਤੋਂ ਬਾਅਦ ਪ੍ਰਸ਼ਾਸਨ ਨੇ ਹਵਾਲਾਤੀ ਨੂੰ ਪੁਲਸ ਹਿਰਾਸਤ ਲੈਟਰ ਪੇਜ (ਚਿੱਠੀ) ’ਚ ਸਿਵਲ ਹਸਪਤਾਲ ਭੇਜਿਆ, ਜਿਥੇ ਉਸ ਦਾ ਸੈਂਪਲ ਲੈ ਕੇ ਜਾਂਚ ਲਈ ਫੋਰੈਂਸਿਕ ਲੈਬ ਖਰੜ ਭੇਜ ਦਿੱਤਾ ਹੈ। ਜੇਲ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਇਸ ਘਟਨਾ ਦੀ ਜਾਂਚ ਜੇਲ ਡਿਪਟੀ ਸੁਪਰਡੈਂਟ ਸਕਿਓਰਿਟੀ ਭੁਵਨ ਪ੍ਰਤਾਪ ਸਿੰਘ ਨੂੰ ਸੌਂਪੀ ਗਈ ਹੈ।
ਹਵਾਲਾਤੀ ਨੇ ਅੱਜ ਇਸ ਸਬੰਧੀ ਸ਼ਿਕਾਇਤ ਦਿੱਤ, ਜਿਸ ’ਚ ਦੱਸਿਆ ਕਿ 3, 4 ਦੇ ਲਗਭਗ ਕੈਦੀਆਂ ਨੇ ਉਸ ਨਾਲ ਅਜਿਹਾ ਘਿਨੌਣਾ ਕਾਰਾ ਕੀਤਾ ਹੈ। ਹਵਾਲਾਤੀ ਨੇ ਕਿਹਾ ਕਿ ਮੁਲਜ਼ਮ ਉਸ ਦੀ ਸ਼ਿਕਾਇਤ ਕਰਨ ਤੋਂ ਡਰਾ ਧਮਕਾ ਰਹੇ ਸਨ, ਜਿਸ ਕਾਰਨ ਉਹ ਇੰਨੇ ਦਿਨ ਚੁੱਪ ਰਿਹਾ। ਜਿਉਂ ਹੀ ਇਸ ਮਾਮਲੇ ਸਬੰਧੀ ਪਤਾ ਲੱਗਾਂ ਤਾਂ ਉਨ੍ਹਾਂ ਨੇ ਤੁਰੰਤ ਠੋਸ ਕਦਮ ਚੁੱਕਦੇ ਹੋਏ। ਇਸ ਦੀ ਜਾਂਚ ਦੇ ਹੁਕਮ ਦੇ ਦਿੱਤੇ। ਨਾਲ ਹੀ ਉਸ ਦਾ ਮੈਡੀਕਲ ਵੀ ਕਰਵਾਇਆ।