ਏ. ਟੀ. ਐੱਮ. ਮਸ਼ੀਨ ਲੁੱਟਣ ਵਾਲੇ 4 ਲੁਟੇਰਿਆਂ ਖ਼ਿਲਾਫ਼ ਕੇਸ ਦਰਜ, 6 ਲੱਖ ਰੁਪਏ ਦੀ ਲੁੱਟੀ ਸੀ ਰਕਮ

Tuesday, Mar 10, 2026 - 10:25 AM (IST)

ਏ. ਟੀ. ਐੱਮ. ਮਸ਼ੀਨ ਲੁੱਟਣ ਵਾਲੇ 4 ਲੁਟੇਰਿਆਂ ਖ਼ਿਲਾਫ਼ ਕੇਸ ਦਰਜ, 6 ਲੱਖ ਰੁਪਏ ਦੀ ਲੁੱਟੀ ਸੀ ਰਕਮ

ਲੁਧਿਆਣਾ (ਅਨਿਲ) : ਥਾਣਾ ਸਲੇਮ ਟਾਬਰੀ ਦੇ ਇਲਾਕੇ ਵਿਚ ਸ਼ਨੀਵਾਰ ਦੀ ਰਾਤ 1 ਵਜੇ ਹੁਸੈਨਪੁਰਾ ਪਿੰਡ ਦੇ ਕੋਲ ਨੈਸ਼ਨਲ ਹਾਈਵੇ ’ਤੇ ਲੱਗੀ ਆਈ.ਸੀ.ਆਈ.ਸੀ.ਆਈ. ਬੈਂਕ ਦੀ ਏ.ਟੀ.ਐੱਮ. ਮਸ਼ੀਨ ਨੂੰ ਤੋੜ ਕੇ ਲੁੱਟਣ ਦੇ ਦੋਸ਼ ਵਿਚ ਪੁਲਸ ਨੇ 4 ਅਣਪਛਾਤੇ ਲੁਟੇਰਿਆਂ ਖਿਲਾਫ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਹਰਸ਼ਵੀਰ ਸਿੰਘ ਸੰਧੂ ਨੇ ਦੱਸਿਆ ਕਿ ਐਤਵਾਰ ਦੀ ਸਵੇਰ ਕਰੀਬ 8 ਵਜੇ ਪੁਲਸ ਨੂੰ ਕੰਟਰੋਲ ਰੂਮ ’ਤੇ ਸੂਚਨਾ ਮਿਲੀ ਕਿ ਸਿਦਕ ਰਿਜ਼ੋਰਟ ਦੇ ਨੇੜੇ ਆਕਟੇਵ ਫੈਕਟਰੀ ਦੇ ਗੇਟ ’ਤੇ ਲੱਗੇ ਏ.ਟੀ.ਐੱਮ. ਨੂੰ ਲੁਟੇਰਿਆਂ ਵਲੋਂ ਤੋੜ ਕੇ ਲੁੱਟ ਲਿਆ ਗਿਆ ਹੈ, ਜਿਸ ਤੋਂ ਬਾਅਦ ਪੁਲਸ ਟੀਮ ਤੁਰੰਤ ਮੌਕੇ ’ਤੇ ਪੁੱਜੀ ਅਤੇ ਉਕਤ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪਾਇਲ ਗੋਲੀਬਾਰੀ ਕਾਂਡ: ਮ੍ਰਿਤਕ ਸਤਨਾਮ ਦੀ ਪਤਨੀ ਵੱਲੋਂ ਨਿਰਪੱਖ ਜਾਂਚ ਤੇ ਪਰਿਵਾਰ ਲਈ ਮਦਦ ਦੀ ਅਪੀਲ

ਉਨ੍ਹਾਂ ਦੱਸਿਆ ਕਿ ਏ.ਟੀ.ਐੱਮ. ਮਸ਼ੀਨ ਨੂੰ ਗੈਸ ਕਟਰ ਨਾਲ ਕੱਟਿਆ ਗਿਆ ਸੀ ਤੇ ਉਸ ਵਿਚ ਰੱਖੀ ਕਰੀਬ 6 ਲੱਖ ਦੀ ਰਕਮ ਲੁਟੇਰੇ ਟ੍ਰੇਅ ਸਮੇਤ ਲੁੱਟ ਕੇ ਲੈ ਗਏ। ਏ. ਟੀ. ਐੱਮ. ਦੇ ਆਸਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਦੇ ਹੱਥ ਕਈ ਅਹਿਮ ਸੁਰਾਗ ਲੱਗੇ ਹਨ, ਜਿਸ ਵਿਚ ਇਕ ਸ਼ੱਕੀ ਕਾਰ ਲੁੱਟ ਦੀ ਵਾਰਦਾਤ ਦੌਰਾਨ ਉਕਤ ਇਲਾਕੇ ਵਿਚ ਘੁੰਮਦੀ ਦੇਖੀ ਗਈ ਹੈ। ਹਾਲ ਦੀ ਘੜੀ ਪੁਲਸ ਵਲੋਂ ਉਕਤ ਕਾਰ ਦੇ ਨੰਬਰ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ ਅਤੇ ਸਾਰੇ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਜਲਦੀ ਹੀ ਪੁਲਸ ਵਲੋਂ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਕੇ ਜਾਂਚ ਸ਼ੁਰੂ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News