ਹਾਈ ਕੋਰਟ ਦੀ ਜਸਟਿਸ ਕੀਰਤੀ ਸਿੰਘ ਨੇ ਲੁਧਿਆਣਾ ਦੀ ਸੈਂਟਰਲ, ਮਹਿਲਾ ਤੇ ਬ੍ਰੋਸਟਲ ਜੇਲ੍ਹ ਦਾ ਕੀਤਾ ਨਿਰੀਖਣ

Saturday, Mar 14, 2026 - 10:02 AM (IST)

ਹਾਈ ਕੋਰਟ ਦੀ ਜਸਟਿਸ ਕੀਰਤੀ ਸਿੰਘ ਨੇ ਲੁਧਿਆਣਾ ਦੀ ਸੈਂਟਰਲ, ਮਹਿਲਾ ਤੇ ਬ੍ਰੋਸਟਲ ਜੇਲ੍ਹ ਦਾ ਕੀਤਾ ਨਿਰੀਖਣ

ਲੁਧਿਆਣਾ (ਸਿਆਲ) : ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਤੇ ਸੈਸ਼ਨ ਡਵੀਜ਼ਨ ਦੀ ਪ੍ਰਸ਼ਾਸਨਿਕ ਜੱਜ, ਜਸਟਿਸ ਕੀਰਤੀ ਸਿੰਘ ਨੇ ਤਾਜਪੁਰ ਰੋਡ ਦੀ ਸੈਂਟਰਲ, ਮਹਿਲਾ ਤੇ ਬ੍ਰੋਸਟਲ ਜੇਲ ਦਾ ਦੌਰਾ ਕੀਤਾ ਤੇ ਬੰਦ ਕੈਦੀਆਂ ਲਈ ਉਪਲਬਧ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਜ਼ਿਲ੍ਹਾ ਸੈਸ਼ਨ ਜੱਜ-ਸਹਿ-ਪ੍ਰਧਾਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹਰਪ੍ਰੀਤ ਕੌਰ ਰੰਧਾਵਾ ਵੀ ਹਾਜ਼ਰ ਸਨ। ਸੈਂਟ੍ਰਲ ਜੇਲ ਪੁੱਜਣ ’ਤੇ ਜਸਟਿਸ ਕੀਰਤੀ ਸਿੰਘ ਨੂੰ ਜੇਲ ਗਾਰਦ ਦੀ ਇਕ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇੇ ਸੈਂਟ੍ਰਲ ਜੇਲ ਕੰਪਲੈਕਸ ਦੇ ਅੰਦਰ ਲਗਭਗ 10 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਇਕ ਸਪੋਰਟਸ ਸਟੇਡੀਅਮ ਦਾ ਉਦਘਾਟਨ ਕੀਤਾ।

ਇਹ ਵੀ ਪੜ੍ਹੋ : ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਲਈ ਰਾਹ ਪੱਧਰਾ, ਏਅਰ ਇੰਡੀਆ ਵੱਲੋਂ ਹਫ਼ਤੇ '14 ਉਡਾਣਾਂ ਦਾ ਪ੍ਰਸਤਾਵ

ਉਨ੍ਹਾਂ ਨੇ ਜੇਲ ਦੇ ਅੰਦਰੋਂ ਚਲਾਏ ਜਾਣ ਵਾਲੇ ਰੋਡੀਓ ‘ਉਜਾਲਾ ਪੰਜਾਬ’ ਦੇ ਜ਼ਰੀਏ ਜੇਲਾਂ ਵਿਚ ਬੰਦ ਕੈਦੀਆਂ ਨੂੰ ਇਕ ਸੁਨੇਹਾ ਦਿੱਤਾ। ਉਨ੍ਹਾ ਸੈਂਟ੍ਰਲ ਜੇਲ ਦੇ ਬੈਰਕ, ਰਸੋਈਘਰ, ਖਾਣਾ ਵੰਡ ਵਿਵਸਥਾ, ਫੈਕਟਰੀ, ਸਾਫ ਸਫਾਈ ਤੇ ਹੋਰ ਸਹੂਲਤਾਂ ਦਾ ਬਰੀਕੀ ਨਾਲ ਨਿਰੀਖਣ ਕੀਤਾ। ਉਨ੍ਹਾਂ ਸਾਫ ਸਫਾਈ ਦੇ ਉੱਚ ਮਾਣਕਾਂ ਨੂੰ ਬਣਾਈ ਰੱਖਣ ਦੀ ਲੋੜ ’ਤੇ ਖਾਸ ਜ਼ੋਰ ਦਿੱਤਾ। ਵਿਸ਼ੇਸ਼ ਰੂਪ ਨਾਲ ਰਸੋਈ ਘਰ ਵਿਚ ਜਿਥੇ ਉਨ੍ਹਾਂ ਨੇ ਕੈਦੀਆਂ ਨੂੰ ਪਰੋਸੇ ਜਾਣ ਵਾਲੇ ਖਾਣੇ ਦੀ ਕੁਆਲਟੀ ਅਤੇ ਸਵੱਛਤਾ ਦਾ ਵਿਅਕਤੀਗਤ ਤੌਰ ’ਤੇ ਆਂਕਲਣ ਕੀਤਾ, ਉਥੇ ਜੇਲ ਹਸਪਤਾਲ ਦਾ ਵੀ ਦੌਰਾ ਕੀਤਾ ਤੇ ਉਥੇ ਮੁਹੱਈਆ ਇਲਾਜ ਸੇਵਾਵਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਕੀਰਤੀ ਸਿੰਘ ਨੇ ਜੇਲ ਦੇ ਅੰਦਰ ਪੀ.ਸੀ.ਓ. ਬੇਕਰੀ, ਤਰਖਾਣ, ਵੈਲਡਿੰਗ, ਪਾਵਰਲੂਮ, ਬੁਣਾਈ, ਲੱਕੜ ਦਾ ਕੰਮ ਅਤੇ ਸਿਲਾਈ ਵਰਕਸ਼ਾਪਾਂ ਵਰਗੇ ਕਾਰੋਬਾਰ ਅਨੁਭਾਵਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਸੀ.ਸੀ.ਟੀ.ਵੀ. ਕੰਟ੍ਰੋਲ ਰੂਪ ਅਤੇ ਹੋਰ ਮਨੋਰੰਜਕ ਸਹੂਲਤਾਂ ਦਾ ਵੀ ਨਿਰੀਖਣ ਕੀਤਾ।

ਇਹ ਵੀ ਪੜ੍ਹੋ : ਜੰਗ ਦਾ ਅਸਰ: ਜੈੱਟ ਫਿਊਲ ਦੀਆਂ ਕੀਮਤਾਂ 'ਚ ਰਿਕਾਰਡ 58% ਦਾ ਉਛਾਲ, ਹਵਾਈ ਸਫ਼ਰ ਹੋਵੇਗਾ ਹੋਰ ਮਹਿੰਗਾ

ਨਿਆਂਮੂਰਤੀ ਕੀਰਤੀ ਸਿੰਘ ਨੇ ਮਹਿਲਾ ਜੇਲ ਵਿਚ ਬਣੀ ਨਵੀਂ ਇਲਾਜ ਵਰਕਸ਼ਾਪ ਦਾ ਵੀ ਉਦਘਾਟਨ ਕੀਤਾ। ਇਸ ਪ੍ਰਯੋਗਸ਼ਾਲਾ ਦੇ ਸ਼ੁਰੂ ਹੋਣ ਨਾਲ ਹੁਣ ਮਹਿਲਾ ਕੈਦੀਆਂ ਦੇ ਇਲਾਜ ਪ੍ਰੀਖਣ ਕਰਵਾਉਣ ਦੀ ਸਹੂਲਤ ਮਹਿਲਾ ਜੇਲ ਦੇ ਅੰਦਰ ਹੀ ਉਪਲਬਧ ਹੋ ਜਾਵੇਗੀ। ਉਨ੍ਹਾਂ ਕੈਦੀਆਂ ਨੂੰ ਕਿਹਾ ਕਿ ਜੇ ਕੈਦੀ ਆਪਣੇ ਮਾਮਲਿਆਂ ਨੂੰ ਅੱਗੇ ਵਧਾਉਣ ਲਈ ਖੁਦ ਵਕੀਲ ਨਹੀਂ ਰੱਖ ਸਕਦੇ ਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਸੈਂਟਰਲ ਜੇਲ ਦੇ ਸੁਪਰਡੈਂਟ ਕੁਲਵੰਤ ਸਿੰਘ ਸਿੱਧੂ, ਵਧੀਕ ਸੁਪਰਡੈਂਟ ਬਲਬੀਰ ਸਿੰਘ, ਮਹਿਲਾ ਜੇਲ ਦੀ ਡਿਪਟੀ ਸੁਪਰਡੈਂਟ ਰਵਨੀਤ ਕੌਰ, ਬ੍ਰੋਸਟਲ ਜੇਲ ਦੇ ਸੁਪਰਡੈਂਟ ਗੁਰਪ੍ਰੀਤ ਸਿੰਘ, ਡਿਪਟੀ ਮਹਿੰਦਰ ਸਿੰਘ, ਵੈੱਲਫੇਅਰ ਅਧਿਕਾਰੀ ਵਿਪਨ ਠਾਕੁਰ ਆਦਿ ਹਾਜ਼ਰ ਰਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News