ਘਰ ''ਚ ਵੜ ਕੇ ਕੁੜੀ ਨਾਲ ਕੀਤੀ ਗੰਦੀ ਕਰਤੂਤ, ਫ਼ਿਰ WhatsApp Group ''ਚ ਪਾ ਦਿੱਤੀ ਅਸ਼ਲੀਲ ਵੀਡੀਓ
Tuesday, Mar 10, 2026 - 02:16 PM (IST)
ਲੁਧਿਆਣਾ (ਰਾਜ): ਮਹਾਨਗਰ ਵਿਚ ਇਕ ਵਿਅਕਤੀ ਨੇ ਦੋਸਤੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰਦਿਆਂ ਨਾ ਸਿਰਫ਼ ਮਹਿਲਾ ਦੀ ਇੱਜ਼ਤ ਨਾਲ ਖਿਲਵਾੜ ਕੀਤਾ, ਸਗੋਂ ਉਸ ਦੀ ਮਰਿਆਦਾ ਨੂੰ ਵੀ ਸ਼ਰੇਆਮ ਤਾਰ-ਤਾਰ ਕਰ ਦਿੱਤਾ। ਥਾਣਾ ਫੋਕਲ ਪੁਆਇੰਟ ਦੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤਾ ਨੇ ਦੱਸਿਆ ਕਿ ਮੁਲਜ਼ਮ ਹਰਜਿੰਦਰ ਸਿੰਘ ਨਾਲ ਉਸ ਦੀ ਪਿਛਲੇ ਕਰੀਬ 8-10 ਸਾਲਾਂ ਤੋਂ ਦੋਸਤੀ ਸੀ। ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਪੀੜਤਾ ਨੇ ਮੁਲਜ਼ਮ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ।
ਪੀੜਤਾ ਦਾ ਦੋਸ਼ ਹੈ ਕਿ ਇਸੇ ਰੰਜਿਸ਼ ਦੇ ਚਲਦਿਆਂ ਮੁਲਜ਼ਮ ਜ਼ਬਰਦਸਤੀ ਉਸ ਦੇ ਘਰ ਵਿਚ ਦਾਖਲ ਹੋ ਗਿਆ ਅਤੇ ਉਸ ਦੀ ਮਰਜ਼ੀ ਦੇ ਖ਼ਿਲਾਫ਼ ਦਰਿੰਦਗੀ ਕਰਦੇ ਹੋਏ ਸਰੀਰਕ ਸਬੰਧ ਬਣਾਏ। ਮੁਲਜ਼ਮ ਜਾਂਦੇ ਸਮੇਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਕੇ ਗਿਆ। ਜ਼ੁਲਮ ਦੀ ਇੰਤਹਾ ਇੱਥੇ ਹੀ ਖ਼ਤਮ ਨਹੀਂ ਹੋਈ, ਮੁਲਜ਼ਮ ਨੇ 6 ਮਾਰਚ ਨੂੰ ਵਟਸਐਪ 'ਤੇ ਇਕ ਗਰੁੱਪ ਬਣਾਇਆ ਅਤੇ ਪੀੜਤਾ ਦੀਆਂ ਅਸ਼ਲੀਲ ਤਸਵੀਰਾਂ ਤੇ ਵੀਡੀਓ ਉਸ ਦੇ ਰਿਸ਼ਤੇਦਾਰਾਂ ਨੂੰ ਭੇਜ ਕੇ ਵਾਇਰਲ ਕਰ ਦਿੱਤੀਆਂ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
