ਮਰਸੀਡੀਜ਼ ਕਾਰ ਦੇ ਚਾਲਕ ਨੇ ਲਗਾ ਰੱਖੀ ਸੀ ਲਾਲ-ਨੀਲੀ ਫਲੈਸ਼ਰ ਲਾਈਟ, ਪੁਲਸ ਨੇ ਕੀਤੀ ਜ਼ਬਤ

Thursday, Mar 12, 2026 - 12:18 AM (IST)

ਮਰਸੀਡੀਜ਼ ਕਾਰ ਦੇ ਚਾਲਕ ਨੇ ਲਗਾ ਰੱਖੀ ਸੀ ਲਾਲ-ਨੀਲੀ ਫਲੈਸ਼ਰ ਲਾਈਟ, ਪੁਲਸ ਨੇ ਕੀਤੀ ਜ਼ਬਤ

ਲੁਧਿਆਣਾ (ਸੁਰਿੰਦਰ ਸੰਨੀ) : ਲੁਧਿਆਣਾ ਟ੍ਰੈਫਿਕ ਪੁਲਸ ਵੱਲੋਂ ਸ਼ਹਿਰ ਵਿਚ ਨਾਜਾਇਜ਼ ਤੌਰ ’ਤੇ ਪੁਲਸ ਨਾਲ ਮਿਲਦੀ ਜੁਲਦੀ ਲਾਲ ਨੀਲੀ ਫਲੈਸ਼ਰ ਲਾਈਟ ਲਗਾਉਣ ਵਾਲਿਆਂ ਖਿਲਾਫ ਸਖਤੀ ਸ਼ੁਰੂ ਕਰ ਦਿੱਤੀ ਹੈ। ਟ੍ਰੈਫਿਕ ਪੁਲਸ ਦੇ ਜ਼ੋਨ ਇੰਚਾਰਜ ਅਵਤਾਰ ਸਿੰਘ ਸੰਧੂ ਨੇ ਸਮਰਾਲਾ ਚੌਕ ਵਿਚ ਇਕ ਅਜਿਹੀ ਹੀ ਮਰਸੀਡੀਜ਼ ਕਾਰ ਦੇ ਚਾਲਕ ਦਾ ਚਲਾਨ ਕੀਤਾ ਹੈ।

ਇਹ ਵੀ ਪੜ੍ਹੋ : ਲੁਧਿਆਣਾ ਦੇ ਢੰਡਾਰੀ 'ਚ ਬਿਜਲੀ ਦੇ ਖੰਭੇ ਤੋਂ ਲੱਗਾ ਜ਼ਬਰਦਸਤ ਝਟਕਾ; ਵੈਲਡਿੰਗ ਵਰਕਰ ਝੁਲਸੀਆਂ

ਅਜਿਹੀਆਂ ਫਲੈਸ਼ਰ ਲਾਈਟਾਂ ਦੀ ਵਰਤੋਂ ਸਿਰਫ ਪੁਲਸ, ਐਂਬੂਲੈਂਯ, ਫਾਇਰ ਬ੍ਰਿਗੇਡ ਜਾਂ ਕੁਝ ਹੋਰ ਐਮਰਜੈਂਸੀ ਸੇਵਾਵਾਂ ਵਾਲੇ ਵਾਹਨ ਹੀ ਕਰ ਸਕਦੇ ਹਨ ਪਰ ਸ਼ਹਿਰ ਵਿਚ ਅਜਿਹੇ ਵਾਹਨਾਂ ਦਾ ਹੜ੍ਹ ਜਿਹਾ ਆ ਗਿਆ ਸੀ ਜੋ ਨਾਜਾਇਜ਼ ਤੌਰ ‘ਤੇ ਲਾਲ ਨੀਲੀਆਂ ਫਲੈਸ਼ਰ ਲਾਈਟਾਂ ਦੀਵਰਤੋਂ ਕਰ ਰਹੇ ਹਨ। ਮੌਕੇ ‘ਤੇ ਮਰਸੀਡੀਜ਼ ਕਾਰ ਦਾ ਚਾਲਕ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ। ਇਸ ਤੋਂ ਬਾਅਦ ਟ੍ਰੈਫਿਕ ਪੁਲਸ ਵੱਲੋਂ ਉਸ ਦੀ ਗੱਡੀ ਵਿਚ ਲੱਗੀ ਲਾਲ ਨੀਲੀ ਫਲੈਸ਼ਰ ਲਾਈਟ ਜ਼ਬਤ ਕਰ ਲਈ ਗਈ। ਨਾਲ ਹੀ ਉਸ ਦਾ ਚਲਾਨ ਵੀ ਕਰਕੇ ਭਵਿੱਖ ਦੇ ਲਈ ਅਜਿਹਾ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News