ਪੰਜਾਬ: ਪਿਓ ਨੇ ਧੀ ਨਾਲ ਕੀਤਾ ਘਿਨੌਣਾ ਕਾਰਾ! ਧੀ ਨੇ ਵੀ ਬਣਾ ਲਈ ਵੀਡੀਓ ਤੇ ਫ਼ਿਰ...

Tuesday, Mar 03, 2026 - 01:57 PM (IST)

ਪੰਜਾਬ: ਪਿਓ ਨੇ ਧੀ ਨਾਲ ਕੀਤਾ ਘਿਨੌਣਾ ਕਾਰਾ! ਧੀ ਨੇ ਵੀ ਬਣਾ ਲਈ ਵੀਡੀਓ ਤੇ ਫ਼ਿਰ...

ਲੁਧਿਆਣਾ (ਰਾਜ/ਜਗਰੂਪ): ਲੁਧਿਆਣਾ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਇਕ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਿਤਾ ਨੇ ਆਪਣੀ ਹੀ 15 ਸਾਲਾ ਨਾਬਾਲਗ ਬੇਟੀ ਦੇ ਨਾਲ ਅਸ਼ਲੀਲ ਹਰਕਤਾਂ ਕਰਕੇ ਬਾਪ-ਬੇਟੀ ਦੇ ਪਵਿੱਤਰ ਰਿਸ਼ਤੇ ਨੂੰ ਦਾਗ ਲਗਾ ਦਿੱਤਾ। ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਪਿਤਾ ਮੁਹੰਮਦ ਸ਼ਮਸ਼ੂਦੀਨ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੀੜਤਾ ਦੀ ਮਾਂ ਨੇ ਪੁਲਸ ਨੂੰ ਦਿੱਤੇ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਬਿਆਨਾਂ ਵਿਚ ਦੱਸਿਆ ਕਿ ਘਟਨਾ 18 ਫਰਵਰੀ ਦੀ ਹੈ। ਉਸ ਦਿਨ ਸ਼ਬ-ਏ-ਬਰਾਤ ਦਾ ਤਿਉਹਾਰ ਸੀ ਅਤੇ ਉਸ ਦੀ ਨਾਬਾਲਗ ਬੇਟੀ ਘਰ ਵਿਚ ਇਕੱਲੀ ਸੀ। ਸ਼ਾਮ ਨੂੰ ਜਦੋਂ ਉਹ ਘਰ ਪਰਤੀ, ਤਾਂ ਉਸ ਦੀ ਧੀ ਫੁੱਟ-ਫੁੱਟ ਕੇ ਰੋ ਰਹੀ ਸੀ। ਬੱਚੀ ਨੇ ਰੋਂਦੇ ਹੋਏ ਆਪਣੀ ਮਾਂ ਨੂੰ ਦੱਸਿਆ ਕਿ ਤਿਉਹਾਰ ਦੀ ਆੜ ਵਿਚ ਉਸ ਦੇ ਪਿਤਾ ਮੁਹੰਮਦ ਸ਼ਮਸ਼ੂਦੀਨ ਨੇ ਉਸ ਨੂੰ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਉਸ ਦੇ ਨਾਲ ਬੇਹੱਦ ਅਸ਼ਲੀਲ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਨੇ ਆਪਣੀ ਮਰਿਆਦਾ ਭੁੱਲ ਕੇ ਮਾਸੂਮ ਦੇ ਸਾਹਮਣੇ ਕੱਪੜੇ ਲਾਹ ਦਿੱਤੇ।

ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਪਿਤਾ ਅਕਸਰ ਪੀੜਤਾ ਦੀ ਮਾਂ ਦੀ ਗੈਰ-ਮੌਜੂਦਗੀ ਵਿਚ ਅਜਿਹੀਆਂ ਘਿਨੌਣੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ ਸੀ। ਪਰ ਇਸ ਵਾਰ ਬਹਾਦਰ ਨਾਬਾਲਗ ਬੇਟੀ ਨੇ ਹਿੰਮਤ ਦਿਖਾਈ ਅਤੇ ਆਪਣੇ ਪਿਤਾ ਦੀ ਇਸ ਕਾਲੀ ਕਰਤੂਤ ਦੀ ਵੀਡੀਓ ਆਪਣੇ ਮੋਬਾਈਲ ਫ਼ੋਨ ਵਿਚ ਰਿਕਾਰਡ ਕਰ ਲਈ। ਇਹ ਵੀਡੀਓ ਹੁਣ ਇਸ ਮਾਮਲੇ ਵਿਚ ਸਭ ਤੋਂ ਵੱਡਾ ਪੁਖਤਾ ਸਬੂਤ ਬਣ ਗਈ ਹੈ। ਮਾਂ ਨੇ ਦੱਸਿਆ ਕਿ ਉਸ ਨੂੰ ਜਦੋਂ ਇਸ ਪੂਰੇ ਵਾਕਿਆ ਦਾ ਪਤਾ ਲੱਗਿਆ, ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਜਿਸ ਤੋਂ ਬਾਅਦ ਉਸ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੋਕਸੋ (POCSO) ਐਕਟ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮ ਨੂੰ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਹੈ।
 


author

Anmol Tagra

Content Editor

Related News