ਜੈਪੁਰ-ਅੰਮ੍ਰਿਤਸਰ ਐਕਸਪ੍ਰੈੱਸ ’ਚ ਸਫ਼ਰ ਕਰ ਰਹੇ ਯਾਤਰੀ ਦੇ ਲੱਖਾਂ ਦੇ ਗਹਿਣੇ ਚੋਰੀ
Wednesday, Mar 11, 2026 - 09:47 AM (IST)
ਲੁਧਿਆਣਾ (ਗੌਤਮ) : ਚੋਰਾਂ ਨੇ ਟ੍ਰੇਨ ’ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਇਕ ਯਾਤਰੀ ਦੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਉਡਾ ਲਏ। ਇਹ ਯਾਤਰੀ ਜੈਪੁਰ-ਅੰਮ੍ਰਿਤਸਰ ਐਕਸਪ੍ਰੈੱਸ ਦੇ ਥਰਡ ਏ. ਸੀ. ਕੋਚ ’ਚ ਸਵਾਰ ਹੋ ਕੇ ਆਪਣੇ ਪਰਿਵਾਰ ਸਮੇਤ ਜੈਪੁਰ ਤੋਂ ਲੁਧਿਆਣਾ ਇਕ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਆਇਆ ਸੀ। ਵਾਰਦਾਤ ਦਾ ਪਤਾ ਉਸ ਵੇਲੇ ਲੱਗਾ, ਜਦੋਂ ਉਨ੍ਹਾਂ ਨੇ ਰਿਸ਼ਤੇਦਾਰ ਦੇ ਘਰ ਪਹੁੰਚ ਕੇ ਸਾਮਾਨ ਚੈੱਕ ਕੀਤਾ। ਇਸ ਤੋਂ ਬਾਅਦ ਪੀੜਤ ਨੇ ਰੇਲਵੇ ਸਟੇਸ਼ਨ ਪਹੁੰਚ ਕੇ ਜੀ. ਆਰ. ਪੀ. ਪੁਲਸ ਨੂੰ ਸ਼ਿਕਾਇਤ ਦਿੱਤੀ।
ਇਹ ਵੀ ਪੜ੍ਹੋ : ਲੁਧਿਆਣਾ ਦੇ ਢੰਡਾਰੀ 'ਚ ਬਿਜਲੀ ਦੇ ਖੰਭੇ ਤੋਂ ਲੱਗਾ ਜ਼ਬਰਦਸਤ ਝਟਕਾ; ਵੈਲਡਿੰਗ ਵਰਕਰ ਝੁਲਸੀਆਂ
ਜੈਪੁਰ ਨਿਵਾਸੀ ਅੰਕੁਸ਼ ਜੈਨ ਨੇ ਦੱਸਿਆ ਕਿ ਉਹ ਆਪਣੀ ਮਾਸੀ ਦੀ ਧੀ ਦੇ ਵਿਆਹ ਲਈ ਪਤਨੀ, ਧੀ ਅਤੇ ਮਾਂ ਨਾਲ ਆ ਰਿਹਾ ਸੀ। ਰਾਤ ਵੇਲੇ ਜਦੋਂ ਪਰਿਵਾਰ ਸੌਂ ਗਿਆ, ਤਾਂ ਚੋਰਾਂ ਨੇ ਗਹਿਣਿਆਂ ਦੇ ਡੱਬਿਆਂ ’ਚੋਂ ਸਾਮਾਨ ਕੱਢ ਲਿਆ। ਚੋਰੀ ਹੋਏ ਸਾਮਾਨ ’ਚ 3 ਤੋਲੇ ਦੀ ਸੋਨੇ ਦੀ ਚੇਨ, ਸੋਨੇ ਦੀ ਅੰਗੂਠੀ, ਡਾਇਮੰਡ ਦੇ ਟਾਪਸ ਅਤੇ ਹੋਰ ਕੀਮਤੀ ਜਿਊਲਰੀ ਸ਼ਾਮਲ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
