ਕੂੜਾ ਚੁੱਕਣ ’ਚ ਨਾਕਾਮ ਅਲਾਇੰਸ ਕੰਪਨੀ ਨੂੰ ਦੇ''ਤਾ ਗੋਹੇ ਦੀ ਲਿਫਟਿੰਗ ਦਾ ਠੇਕਾ, ਡੇਅਰੀ ਕੰਪਲੈਕਸ ਦੇ ETP ਪਲਾਂਟ ਫੇਲ੍ਹ
Wednesday, Mar 11, 2026 - 10:09 AM (IST)
ਲੁਧਿਆਣਾ (ਹਿਤੇਸ਼) : ਨਗਰ ਨਿਗਮ ਵੱਲੋਂ ਬੁੱਢੇ ਨਾਲੇ ਦੇ ਪ੍ਰਦੂਸ਼ਣ ਦੀ ਸਮੱਸਿਆ ਦੇ ਹੱਲ ਲਈ ਜਿਸ ਕੰਪਨੀ ਨੂੰ ਗੋਹੇ ਦੀ ਲਿਫਟਿੰਗ ਦਾ ਠੇਕਾ ਦਿੱਤਾ ਗਿਆ ਹੈ, ਉਸ ਵੱਲੋਂ ਠੀਕ ਢੰਗ ਨਾਲ ਕੰਮ ਨਾ ਕਰਨ ਕਾਰਨ ਡੇਅਰੀ ਕੰਪਲੈਕਸ ਦੇ ਈ. ਟੀ. ਪੀ. ਪਲਾਂਟ ਫੇਲ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਅਲਾਇੰਸ ਕੰਪਨੀ ਪਹਿਲਾਂ ‘ਏ ਟੂ ਜ਼ੈੱਡ’ ਦੇ ਨਾਂ ’ਤੇ ਕੂੜਾ ਚੁੱਕਣ ਦਾ ਕੰਮ ਕਰਦੀ ਸੀ, ਜਿਸ ਨੂੰ ਕਾਂਗਰਸ ਸਰਕਾਰ ਦੌਰਾਨ ਜਦੋਂ ‘ਏ ਟੂ ਜ਼ੈੱਡ’ ਕੰਮ ਵਿਚਾਲੇ ਛੱਡ ਕੇ ਭੱਜ ਗਈ ਸੀ, ਤਾਂ ਬਿਨਾਂ ਟੈਂਡਰ ਦੇ ਰੇਟ ਵਧਾ ਕੇ ਇਸ ਕੰਪਨੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸ ਦੌਰਾਨ ਅਲਾਇੰਸ ਕੰਪਨੀ ਨੇ ਹੈਲਥ ਬ੍ਰਾਂਚ ਦੇ ਹੇਠਲੇ ਪੱਧਰ ਤੋਂ ਲੈ ਕੇ ਉੱਚ ਅਧਿਕਾਰੀਆਂ ਨਾਲ ਮਿਲੀਭੁਗਤ ਕਰ ਕੇ, ਕੂੜਾ ਚੁੱਕੇ ਬਿਨਾਂ ਹੀ ਕਰੋੜਾਂ ਦੀ ਪੇਮੈਂਟ ਹਾਸਲ ਕਰ ਲਈ, ਜਿਸ ਦਾ ਸਬੂਤ ਅਲਾਇੰਸ ਕੰਪਨੀ ਦੇ ਕਾਰਜਕਾਲ ਦੌਰਾਨ ਸੜਕਾਂ ਕਿਨਾਰੇ ਲੱਗੇ ਕੂੜੇ ਦੇ ਢੇਰ ਲੱਗੇ ਰਹਿਣ ਕਾਰਨ ਸਵੱਛਤਾ ਸਰਵੇਖਣ ’ਚ ਹਰ ਵਾਰ ਰੈਂਕਿੰਗ ਹੇਠਾਂ ਡਿੱਗਣ ਦੇ ਰੂਪ ’ਚ ਸਭ ਦੇ ਸਾਹਮਣੇ ਹੈ।
ਇਹ ਵੀ ਪੜ੍ਹੋ : ਲੁਧਿਆਣਾ ਦੇ ਢੰਡਾਰੀ 'ਚ ਬਿਜਲੀ ਦੇ ਖੰਭੇ ਤੋਂ ਲੱਗਾ ਜ਼ਬਰਦਸਤ ਝਟਕਾ; ਵੈਲਡਿੰਗ ਵਰਕਰ ਝੁਲਸੀਆਂ
ਹਾਲਾਂਕਿ, ਕੰਪੈਕਟਰ ਲਾਉਣ ਵਾਲੀ ਕੰਪਨੀ ਨੂੰ ਹੀ ਕੂੜਾ ਚੁੱਕਣ ਦੀ ਜ਼ਿੰਮੇਵਾਰੀ ਦੇਣ ਦੀ ਵਜ੍ਹਾ ਨਾਲ ਅਲਾਇੰਸ ਕੰਪਨੀ ਦੀ ਨਗਰ ਨਿਗਮ ਤੋਂ ਛੁੱਟੀ ਹੋ ਗਈ ਸੀ ਪਰ ਹੁਣ ਓ. ਐਂਡ ਐੱਮ. ਸੈੱਲ ਦੇ ਅਫਸਰਾਂ ਨੇ ‘ਮੋਟੀ ਸੈਟਿੰਗ’ ਕਰ ਕੇ ਫਿਰ ਤੋਂ ਅਲਾਇੰਸ ਕੰਪਨੀ ਦੀ ਨਗਰ ਨਿਗਮ ’ਚ ਐਂਟਰੀ ਕਰਵਾ ਦਿੱਤੀ ਹੈ। ਇਸ ਤਹਿਤ ਕੰਪਨੀ ਨੂੰ ਕੂੜਾ ਚੁੱਕਣ ਦੇ ਤਜਰਬੇ ਦਾ ਹਵਾਲਾ ਦਿੰਦੇ ਹੋਏ, ਉਸ ਨੂੰ ਕਰੋੜਾਂ ਦੀ ਲਾਗਤ ਨਾਲ ਗੋਹਾ ਚੁੱਕਣ ਦਾ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ ਪਰ ਅਲਾਇੰਸ ਕੰਪਨੀ ਕੂੜੇ ਵਾਂਗ ਗੋਹੇ ਦੀ ਲਿਫਟਿੰਗ ’ਚ ਵੀ ਫੇਲ ਸਾਬਤ ਹੋਈ ਹੈ। ਇਸ ਦਾ ਖੁਲਾਸਾ ਸੰਤ ਸੀਚੇਵਾਲ ਵੱਲੋਂ ਤਾਜਪੁਰ ਰੋਡ ਤੋਂ ਬਾਅਦ ਹੈਬੋਵਾਲ ਡੇਅਰੀ ਕੰਪਲੈਕਸ ’ਚ ਕੀਤੀ ਚੈਕਿੰਗ ਦੌਰਾਨ ਹੋਇਆ ਹੈ, ਉੱਥੇ ਕੰਪਨੀ ਵੱਲੋਂ ਗੋਹਾ ਸਹੀ ਤਰੀਕੇ ਨਾਲ ਨਾ ਚੁੱਕਣ ਕਾਰਨ, ਵੱਡੀ ਮਾਤਰਾ ’ਚ ਗੋਹਾ ਪਲਾਂਟ ਤੱਕ ਪਹੁੰਚ ਗਿਆ, ਜਿਸ ਨਾਲ ਈ. ਟੀ. ਪੀ. ਪਲਾਂਟ ਫੇਲ ਹੋ ਗਿਆ ਹੈ ਅਤੇ ਗੋਬਰ ਸਿੱਧਾ ਬੁੱਢੇ ਨਾਲੇ ’ਚ ਡਿੱਗ ਰਿਹਾ ਹੈ।
ਇਹ ਵੀ ਪੜ੍ਹੋ : 'ਕੱਲ੍ਹ ਤੋਂ ਕੰਮ 'ਤੇ ਨਾ ਆਉਣਾ'... LPG ਦੀ ਕਿੱਲਤ ਕਾਰਨ ਉਤਪਾਦਨ ਠੱਪ, 3000 ਮਜ਼ਦੂਰਾਂ ਦੀ ਰੋਜ਼ੀ-ਰੋਟੀ 'ਤੇ ਸੰਕਟ
ਬਲੌਂਕੇ ਐੱਸ. ਟੀ. ਪੀ. ਨਜ਼ਦੀਕ ਕਈ ਦਿਨ ਬਾਅਦ ਵੀ ਬੰਦ ਨਹੀਂ ਹੋਈ ਸੀਵਰੇਜ ਦੀ ਲੀਕੇਜ, ਸੰਤ ਸੀਚੇਵਾਲ ਨੇ ਅਫਸਰਾਂ ’ਤੇ ਕੱਢੀ ਭੜਾਸ
ਸੰਤ ਸੀਚੇਵਾਲ ਵੱਲੋਂ ਬਲੌਂਕੇ ਐੱਸ. ਟੀ. ਪੀ. ਨਜ਼ਦੀਕ ਉਸ ਪੁਆਇੰਟ ਦਾ ਵੀ ਦੌਰਾ ਕੀਤਾ ਗਿਆ, ਜਿੱਥੇ ਮੇਨ ਲਾਈਨ ਦੇ ਮੈਨਹੋਲ ’ਚ ਲੀਕੇਜ ਹੋਣ ਕਾਰਨ ਸੀਵਰੇਜ ਦਾ ਪਾਣੀ ਕਈ ਦਿਨਾਂ ਤੋਂ ਸਿੱਧਾ ਬੁੱਢੇ ਨਾਲੇ ’ਚ ਡਿੱਗ ਰਿਹਾ ਹੈ। ਇਸ ਸਮੱਸਿਆ ਦਾ ਹੱਲ ਨਾ ਕਰਨ ਅਤੇ ਤਸੱਲੀਬਖਸ਼ ਜਵਾਬ ਨਾ ਦੇਣ ’ਤੇ ਸੰਤ ਸੀਚੇਵਾਲ ਨੇ ਨਗਰ ਨਿਗਮ ਤੋਂ ਇਲਾਵਾ ਸੀਵਰੇਜ ਬੋਰਡ ਅਤੇ ਪੀ. ਪੀ. ਸੀ. ਬੀ. ਦੇ ਅਫਸਰਾਂ ’ਤੇ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗ ਇਕ-ਦੂਜੇ ਦੇ ਪਾਲੇ ’ਚ ਗੇਂਦ ਸੁੱਟ ਰਹੇ ਹਨ, ਜਦੋਂਕਿ ਬੁੱਢੇ ਨਾਲੇ ਦੇ ਪ੍ਰਦੂਸ਼ਣ ਦੇ ਮਾਮਲੇ ’ਚ ਉਨ੍ਹਾਂ ਦੀ ਜਵਾਬਦੇਹੀ ਤੈਅ ਕਰਨ ਲਈ ਸਰਕਾਰ ਨੂੰ ਸਿਫਾਰਿਸ਼ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
