ਰਾਹਤ ਭਰੀ ਖ਼ਬਰ : PGI ਚੰਡੀਗੜ੍ਹ ''ਚ ਅੱਜ ਤੋਂ ਸ਼ੁਰੂ ਹੋਈ OPD, ਪਹਿਲੇ ਦਿਨ ਲੱਗੀਆਂ ਲੰਬੀਆਂ ਲਾਈਨਾਂ (ਤਸਵੀਰਾਂ)

Monday, Nov 02, 2020 - 09:39 AM (IST)

ਰਾਹਤ ਭਰੀ ਖ਼ਬਰ : PGI ਚੰਡੀਗੜ੍ਹ ''ਚ ਅੱਜ ਤੋਂ ਸ਼ੁਰੂ ਹੋਈ OPD, ਪਹਿਲੇ ਦਿਨ ਲੱਗੀਆਂ ਲੰਬੀਆਂ ਲਾਈਨਾਂ (ਤਸਵੀਰਾਂ)

ਚੰਡੀਗੜ੍ਹ (ਪਾਲ) : 7 ਮਹੀਨਿਆਂ ਬਾਅਦ ਪੀ. ਜੀ. ਆਈ. ਦੀ ਓ. ਪੀ. ਡੀ. ਸੇਵਾ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ। ਟੇਲੀ ਕੰਸਲਟੇਸ਼ਨ ਤੋਂ ਅਪੁਆਇੰਟਮੈਂਟ ਲੈਣ ਤੋਂ ਬਾਅਦ ਹੀ ਮਰੀਜ਼ ਓ. ਪੀ. ਡੀ. 'ਚ ਆ ਸਕਦਾ ਹੈ। ਡੇਟ ਅਤੇ ਅਪੁਆਇੰਟਮੈਂਟ ਦਾ ਸਮਾਂ ਮਰੀਜ਼ ਨੂੰ ਰਜਿਸਟ੍ਰੇਸ਼ਨ ਸਮੇਂ ਮੈਸੇਜ ਦੇ ਜ਼ਰੀਏ ਦੱਸ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਘੋਰ ਕਲਯੁਗ! ਝਾੜੀਆਂ 'ਚ ਸੁੱਟੀ ਜੰਮਦੀ ਬੱਚੀ, ਪੁਲਸ ਨੇ ਬਰਾਮਦ ਕੀਤੀ ਲਾਸ਼

PunjabKesari

ਜੇਕਰ ਕੋਈ ਮਰੀਜ਼ ਬਿਨਾਂ ਅਪੁਆਇੰਟਮੈਂਟ ਦੇ ਆਉਂਦਾ ਹੈ ਤਾਂ ਉਸ ਨੂੰ ਚੈੱਕ ਨਹੀਂ ਕੀਤਾ ਜਾਵੇਗਾ। ਹਾਲਾਂਕਿ ਅਮਰਜੈਂਸੀ ਮਰੀਜ਼ਾਂ ਲਈ ਪਹਿਲਾਂ ਦੀ ਤਰ੍ਹਾਂ ਸਾਰੀਆਂ ਸੇਵਾਵਾਂ ਜਾਰੀ ਰਹਿਣਗੀਆਂ। ਨਾਨ ਕੋਵਿਡ ਮਰੀਜ਼ਾਂ ਲਈ ਮਾਰਚ ਤੋਂ ਸੇਵਾ ਜਾਰੀ ਰਹੀ ਹੈ।

ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰਾਂ ਦੀ ਪੁਲਸ ਨਾਲ ਹੱਥੋਪਾਈ, ਅਸਲੇ ਸਣੇ 2 ਗ੍ਰਿਫ਼ਤਾਰ 

PunjabKesari

ਪੀ. ਜੀ. ਆਈ. 'ਚ ਪਿਛਲੇ ਕਈ ਮਹੀਨਿਆਂ 'ਚ ਚੱਲ ਰਹੀ ਟੇਲੀ ਕੰਸਲਟੇਸ਼ਨ ਓ. ਪੀ. ਡੀ. ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ।

ਇਹ ਵੀ ਪੜ੍ਹੋ : ਪਹਾੜਾਂ 'ਚ ਹੋਈ ਪਹਿਲੀ ਬਰਫਬਾਰੀ ਨੇ ਠਾਰਿਆ 'ਪੰਜਾਬ', ਨਿਕਲਣ ਲੱਗੇ ਕੰਬਲ ਤੇ ਰਜਾਈਆਂ

PunjabKesari
ਓ. ਪੀ. ਡੀ. ਸੇਵਾ ਸ਼ੁਰੂ ਹੋਣ ਦੇ ਪਹਿਲੇ ਦਿਨ ਹੀ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਦਿਖਾਈ ਦਿੱਤੀਆਂ। ਇਸ ਸੇਵਾ ਦੇ ਸ਼ੁਰੂ ਹੋਣ 'ਤੇ ਮਰੀਜ਼ਾਂ ਨੇ ਸੁੱਖ ਦਾ ਸਾਹ ਲਿਆ ਹੈ।

PunjabKesari



 


author

Babita

Content Editor

Related News