GMSH ’ਚ ਅਗਲੇ ਹਫ਼ਤੇ ਤੋਂ ਸ਼ਾਮ ਦੀ OPD, ਮਰੀਜ਼ਾਂ ਨੂੰ ਮਿਲੇਗੀ ਸਹੂਲਤ

Monday, Feb 16, 2026 - 01:50 PM (IST)

GMSH ’ਚ ਅਗਲੇ ਹਫ਼ਤੇ ਤੋਂ ਸ਼ਾਮ ਦੀ OPD, ਮਰੀਜ਼ਾਂ ਨੂੰ ਮਿਲੇਗੀ ਸਹੂਲਤ

ਚੰਡੀਗੜ੍ਹ (ਪਾਲ) : ਸਭ ਕੁੱਝ ਯੋਜਨਾ ਦੇ ਅਨੁਸਾਰ ਰਿਹਾ ਤਾਂ ਇਕ ਵਾਰ ਫਿਰ ਜੀ. ਐੱਮ. ਐੱਸ. ਐੱਚ-16 ’ਚ ਸ਼ਾਮ ਦੀ ਓ. ਪੀ. ਡੀ. ਸਹੂਲਤ ਸ਼ੁਰੂ ਹੋ ਸਕੇਗੀ। ਸਿਹਤ ਵਿਭਾਗ ਅਗਲੇ ਹਫ਼ਤੇ ਤੱਕ ਸ਼ਾਮ ਦੀ ਓ. ਪੀ. ਡੀ. ਸ਼ੁਰੂ ਕਰਨ ਜਾ ਰਿਹਾ ਹੈ। ਹੈਲਥ ਨਿਰਦੇਸ਼ਕ ਡਾ. ਸੁਮਨ ਸਿੰਘ ਅਨੁਸਾਰ ਹਾਲੇ ਚਾਰ ਜਾਂ ਪੰਜ ਐੱਮ. ਡੀ. ਡਾਕਟਰਾਂ ਨਾਲ ਪਾਇਲਟ ਪ੍ਰਾਜੈਕਟ ਤਹਿਤ ਸ਼ੁਰੂ ਕੀਤਾ ਜਾਵੇਗਾ। ਸਾਰਾ ਕੁਝ ਸਹੀ ਤੇ ਮਰੀਜ਼ਾਂ ਦਾ ਚੰਗਾ ਰੁਝਾਨ ਰਿਹਾ ਤਾਂ ਸਾਰੇ ਵਿਭਾਗਾਂ ’ਚ ਸ਼ੁਰੂ ਕਰਨ ਦੇ ਬਾਰੇ ’ਚ ਸੋਚਿਆ ਜਾਵੇਗਾ।

ਸ਼ਾਮ ਦੀ ਓ.ਪੀ.ਡੀ. ਦਾ ਸਮਾਂ 5 ਤੋਂ ਸ਼ਾਮ 7 ਵਜੇ ਤੱਕ ਰਹੇਗਾ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਣਾਈ ਸਮਾਜਿਕ ਕਲਿਆਣ ਕਮੇਟੀ ਨੇ ਸੁਝਾਅ ਦਿੱਤਾ ਸੀ ਕਿ ਸਰਕਾਰੀ ਹਸਪਤਾਲਾਂ ’ਚ ਸ਼ਾਮ ਦੀ ਓ.ਪੀ.ਡੀ. ਸ਼ੁਰੂ ਕੀਤੀ ਜਾਣੀ ਚਾਹੀਦੀ ਤਾਂ ਕਿ ਸ਼ਾਮ ਨੂੰ ਦਫ਼ਤਰ ਤੋਂ ਬਾਅਦ ਵੀ ਲੋਕਾਂ ਨੂੰ ਸਹੂਲਤ ਮਿਲ ਸਕੇ। ਇਸ ਤੋਂ ਪਹਿਲਾਂ ਵੀ ਸਾਲ 2013 ’ਚ ਸ਼ਾਮ ਦੀ ਓ.ਪੀ.ਡੀ. ਸ਼ੁਰੂ ਕੀਤੀ ਗਈ ਸੀ, ਪਰ ਹਸਪਤਾਲ ਜ਼ਿਆਦਾ ਸਮੇਂ ਤੱਕ ਨਹੀਂ ਚਲਾ ਪਾਇਆ ਸੀ।


author

Babita

Content Editor

Related News