ਵੱਡੀ ਖ਼ਬਰ: ਚੰਡੀਗੜ੍ਹ ਦੇ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪਈਆਂ ਭਾਜੜਾਂ

Friday, Feb 27, 2026 - 10:09 AM (IST)

ਵੱਡੀ ਖ਼ਬਰ: ਚੰਡੀਗੜ੍ਹ ਦੇ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪਈਆਂ ਭਾਜੜਾਂ

ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ ਵਿਚ ਅੱਜ ਸਮੇਂ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਸ਼ਹਿਰ ਦੇ ਤਿੰਨ ਪ੍ਰਮੁੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ। ਇਸ ਧਮਕੀ ਤੋਂ ਬਾਅਦ ਸਕੂਲ ਅਤੇ ਪੁਲਸ ਪ੍ਰਸ਼ਾਸਨ ਵਿਚ ਹਫ਼ੜਾ-ਦਫ਼ੜੀ ਮਚ ਗਈ। ਰਿਪੋਰਟਾਂ ਅਨੁਸਾਰ ਚੰਡੀਗੜ੍ਹ ਦੇ ਸੈਕਟਰ 38 ਦੇ ਵਿਵੇਕ ਹਾਈ ਸਕੂਲ, ਕਾਰਮਲ ਕਾਨਵੈਂਟ ਸਕੂਲ ਅਤੇ ਸੇਂਟ ਜੌਹਨ ਸਕੂਲ ਨੂੰ ਈਮੇਲ ਰਾਹੀਂ ਧਮਕੀਆਂ ਭੇਜੀਆਂ ਗਈਆਂ ਹਨ। ਪੁਲਸ ਵਲੋਂ ਇਨ੍ਹਾਂ ਸਕੂਲਾਂ ਤੋਂ ਇਲਾਵਾ ਅਹਿਤਿਆਤ ਵਜੋਂ ਨਾਲ ਦੇ ਸਕੂਲਾਂ ਦੇ ਬਾਹਰ ਪੁਲਸ ਤਾਇਨਾਤ ਕਰ ਦਿੱਤੀ ਗਈ।

ਇਹ ਵੀ ਪੜ੍ਹੋ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਰਿੰਕੂ ਸਿੰਘ ਦੇ ਪਿਤਾ ਦਾ ਦਿਹਾਂਤ

ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ 20 ਦੇ ਕਰੀਬ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ, ਜਿਸ ਕਾਰਨ ਸ਼ਹਿਰ ਵਿਚ ਇਕ ਵਾਰ ਮੁੜ ਐਮਰਜੈਂਸੀ ਵਰਗੇ ਹਾਲਾਤ ਬਣ ਗਏ। ਇਸ ਸਮੇਂ ਸਕੂਲਾਂ ਵਿਚ ਵਿਦਿਆਰਥੀਆਂ ਦੇ ਪੇਪਰ ਚੱਲ ਰਹੇ ਹਨ। ਇਸ ਦੌਰਾਨ ਕਈ ਸਕੂਲਾਂ ’ਚ ਸੀ. ਬੀ. ਐੱਸ. ਈ. ਦਸਵੀਂ ਜਮਾਤ ਦਾ ਆਈ. ਟੀ., ਕੰਪਿਊਟਰ ਐਪਲੀਕੇਸ਼ਨਜ਼ ਤੇ ਏ. ਆਈ. ਦਾ ਪੇਪਰ ਸੀ। ਪੇਪਰਾਂ ਦੇ ਦਿਨਾਂ ਵਿਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣਾ ਬਹੁਤ ਚਿੰਤਾ ਦਾ ਵਿਸ਼ਾ ਹੈ। ਇਸ ਧਮਕੀ ਤੋਂ ਬਾਅਦ ਸਕੂਲ ਦੇ ਵਿਦਿਆਰਥੀ ਸਕੂਲ ਵਿਚ ਬੈਠ ਕੇ ਪੇਪਰ ਦੇ ਰਹੇ ਹਨ। ਜ਼ਿਆਦਾਤਰ ਸਕੂਲਾਂ ’ਚ ਈ-ਮੇਲ ਸਵੇਰ ਵੇਲੇ ਆਈ ਤੇ ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੁਲਸ ਨੇ ਜਾਂਚ ਮੁਕੰਮਲ ਕਰ ਲਈ। ਸੂਚਨਾ ਮਿਲਣ 'ਤੇ ਚੰਡੀਗੜ੍ਹ ਪ੍ਰਸ਼ਾਸਨ, ਪੁਲਸ ਸਟੇਸ਼ਨ, ਡੌਗ ਸਕੁਐਡ, ਬੰਬ ਨਿਰੋਧਕ ਦਸਤੇ ਅਤੇ ਖੁਫੀਆ ਏਜੰਸੀਆਂ ਮੌਕੇ 'ਤੇ ਪਹੁੰਚ ਗਈਆਂ, ਜਿਨ੍ਹਾਂ ਵਲੋਂ ਤਲਾਸ਼ੀ ਲਈ ਜਾ ਰਹੀ ਹੈ।

ਇਹ ਵੀ ਪੜ੍ਹੋ : ਬਾਂਕੇ ਬਿਹਾਰੀ ਮੰਦਰ 'ਚ YouTubers ਦੀ ਐਂਟਰੀ ਬੈਨ, ਕੈਮਰੇ ਤੇ ਟ੍ਰਾਈਪੌਡ 'ਤੇ ਲੱਗੀ ਪਾਬੰਦੀ, ਜਾਣੋ ਨਵੇਂ ਨਿਯਮ

ਸਾਰੇ ਸਕੂਲਾਂ ਵਿੱਚ ਸੁਰੱਖਿਆਂ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਤਲਾਸ਼ੀ ਮੁਹਿੰਮ ਜਾਰੀ ਹੈ। ਜਾਂਚ ਏਜੰਸੀਆਂ ਇਸ ਸਮੇਂ ਈਮੇਲਾਂ ਦੀ ਜਾਂਚ ਕਰ ਰਹੀਆਂ ਹਨ। ਚੰਡੀਗੜ੍ਹ ਦੇ 20 ਦੇ ਕਰੀਬ ਸਕੂਲਾਂ ਨੂੰ ਸਵੇਰ ਵੇਲੇ ਈ-ਮੇਲਾਂ ਆਈਆਂ ਕਿ ਸਕੂਲਾਂ ਨੂੰ 1 ਵੱਜ ਕੇ 11 ਮਿੰਟ ’ਤੇ ਉਡਾ ਦਿੱਤਾ ਜਾਵੇਗਾ। ਇਹ ਧਮਕੀ ਚਾਰ ਸਰਕਾਰੀ ਸਕੂਲਾਂ ਨੂੰ ਦਿੱਤੀ ਗਈ, ਜਿਨ੍ਹਾਂ ’ਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-8, ਸੈਕਟਰ-10, ਸੈਕਟਰ-16 ਤੇ ਸਰਕਾਰੀ ਮਾਡਲ ਹਾਈ ਸਕੂਲ ਡੱਡੂਮਾਜਰਾ ਸ਼ਾਮਲ ਹਨ। ਇਸ ਤੋਂ ਇਲਾਵਾ ਕਾਰਮਲ ਕਾਨਵੈਂਟ ਸਕੂਲ ਸੈਕਟਰ-9, ਬਨੀਅਨ ਟਰੀ ਸਕੂਲ, ਸ਼ਿਵਾਲਿਕ ਪਬਲਿਕ ਸਕੂਲ, ਚਿਤਕਾਰਾ ਇੰਟਰਨੈਸ਼ਨਲ ਸਕੂਲ, ਕੁੰਦਨ ਪਬਲਿਕ ਸਕੂਲ, ਗੁਰੂਕੁਲ ਗਲੋਬਲ ਸਕੂਲ ਮਨੀਮਾਜਰਾ, 3 ਬੀ. ਆਰ. ਡੀ. ਏਅਰ ਫੋਰਸ ਸਕੂਲ, ਅੰਕੁਰ ਪਬਲਿਕ ਸਕੂਲ ਸੈਕਟਰ-14, ਸੇਂਟ ਜੌਹਨਜ਼ ਸਕੂਲ ਸੈਕਟਰ-26, ਭਵਨ ਵਿਦਿਆਲਿਆ ਸੈਕਟਰ-27, ਸੌਪਿਨਜ਼ ਸਕੂਲ ਸੈਕਟਰ-32, ਵਿਵੇਕ ਹਾਈ ਸਕੂਲ ਸੈਕਟਰ-38, ਦਿੱਲੀ ਪਬਲਿਕ ਸਕੂਲ ਸੈਕਟਰ-40, ਅਜੀਤ ਕਰਮ ਸਿੰਘ ਸਕੂਲ ਸੈਕਟਰ-45 ਵਿਚ ਧਮਕੀ ਭਰੀ ਈ-ਮੇਲ ਆਈ।

ਇਹ ਵੀ ਪੜ੍ਹੋ : ਸ਼ੋਅਰੂਮ 'ਚ 'ਕ੍ਰਿਪਾਨ' ਪਹਿਨਣ 'ਤੇ ਦਾਖ਼ਲੇ ਤੋਂ ਰੋਕਿਆ, ਵੀਡੀਓ ਵਾਇਰਲ ਹੋਣ ਮਗਰੋਂ ਭਖਿਆ ਵਿਵਾਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News