34 ਕਰੋੜ ਰੁਪਏ ਖ਼ਰਚ ਹੋਣ ਦੇ ਬਾਵਜੂਦ ਗੰਦਗੀ ਨਾਲ ਭਰੀ ਕਾਲਾ ਸੰਘਿਆਂ ਡਰੇਨ, ਸੰਤ ਸੀਚੇਵਾਲ ਨੇ ਪ੍ਰਗਟਾਈ ਨਰਾਜ਼ਗੀ

Wednesday, Feb 18, 2026 - 01:03 PM (IST)

34 ਕਰੋੜ ਰੁਪਏ ਖ਼ਰਚ ਹੋਣ ਦੇ ਬਾਵਜੂਦ ਗੰਦਗੀ ਨਾਲ ਭਰੀ ਕਾਲਾ ਸੰਘਿਆਂ ਡਰੇਨ, ਸੰਤ ਸੀਚੇਵਾਲ ਨੇ ਪ੍ਰਗਟਾਈ ਨਰਾਜ਼ਗੀ

ਜਲੰਧਰ (ਖੁਰਾਣਾ)- ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੀਤੇ ਦਿਨ ਕਾਲਾ ਸੰਘਿਆਂ ਡਰੇਨ ਦਾ ਅਚਾਨਕ ਦੌਰਾ ਕੀਤਾ। ਉਨ੍ਹਾਂ ਨੇ ਡਰੇਨ ਦੀ ਹਾਲਤ ਵੇਖ ਕੇ ਨਾਰਾਜ਼ਗੀ ਜਤਾਈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਡਰੇਨ ਦੇ ਦੋਵੇਂ ਕਿਨਾਰਿਆਂ ਨੂੰ ਪੱਕਾ ਕਰਨ ਲਈ 34 ਕਰੋੜ ਰੁਪਏ ਖ਼ਰਚ ਕੀਤੇ, ਇੰਨਾ ਖ਼ਰਚਾ ਹੋਣ ਦੇ ਬਾਵਜੂਦ ਡਰੇਨ ਗੰਦਗੀ ਨਾਲ ਭਰੀ ਹੋਈ ਹੈ।

ਜ਼ਿਕਰਯੋਗ ਹੈ ਕਿ ਸੰਤ ਸੀਚੇਵਾਲ ਪਿਛਲੇ 18 ਸਾਲਾਂ ਤੋਂ ਕਾਲਾ ਸੰਘਿਆਂ ਡਰੇਨ ਦੇ ਪ੍ਰਦੂਸ਼ਣ ਵਿਰੁੱਧ ਆਵਾਜ਼ ਚੁੱਕ ਰਹੇ ਹਨ। ਉਨ੍ਹਾਂ ਦੱਸਿਆ ਕਿ 22 ਫਰਵਰੀ 2008 ਅਤੇ 18 ਮਈ 2011 ਨੂੰ ਵੀ ਗੰਦੇ ਪਾਣੀ ਨੂੰ ਰੋਕਣ ਲਈ ਬੰਨ੍ਹ ਲਾਏ ਗਏ ਸਨ। ਸੰਤ ਸੀਚੇਵਾਲ ਨੇ ਕਿਹਾ ਕਿ ਜਨਤਾ ਦੇ ਟੈਕਸ ਦਾ ਪੈਸਾ ਖ਼ਰਚ ਹੋਣ ਤੋਂ ਬਾਅਦ ਵੀ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ। ਡਰੇਨ ’ਚ ਗੰਦਾ ਪਾਣੀ ਅਤੇ ਕਚਰਾ ਵਹਿ ਰਿਹਾ ਹੈ। ਕਈ ਫੈਕਟਰੀਆਂ ਦਾ ਕਚਰਾ ਵੀ ਖੁੱਲ੍ਹੇਆਮ ਡਰੇਨ ’ਚ ਪਾਇਆ ਜਾ ਰਿਹਾ ਹੈ। ਇਹ ਕੰਮ ਸਮਾਰਟ ਸਿਟੀ ਪ੍ਰਾਜੈਕਟ ਤਹਿਤ 13 ਕਿਲੋਮੀਟਰ ਹਿੱਸੇ ’ਚ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਪੰਜਾਬ 'ਚ ਮੀਂਹ ਤੇ ਗੜ੍ਹੇਮਾਰੀ ਦਾ Alert! ਮੌਸਮ ਦੀ 22 ਤਾਰੀਖ਼ ਤੱਕ ਹੋਈ ਵੱਡੀ ਭਵਿੱਖਬਾਣੀ, ਸਾਵਧਾਨ ਰਹਿਣ ਇਹ ਜ਼ਿਲ੍ਹੇ

ਉਨ੍ਹਾਂ ਨੇ ਬਸਤੀ ਪੀਰਦਾਦ ਦੇ 50 ਐੱਮ. ਐੱਲ. ਡੀ. ਤੇ 15 ਐੱਮ. ਐੱਲ. ਡੀ. ਟ੍ਰੀਟਮੈਂਟ ਪਲਾਂਟਾਂ ਦੀ ਕਾਰਜਪ੍ਰਣਾਲੀ ਉੱਤੇ ਵੀ ਸਵਾਲ ਉਠਾਏ। ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਦੀ ਮੌਜੂਦਗੀ ’ਚ ਉਨ੍ਹਾਂ ਕਿਹਾ ਕਿ ਪਲਾਂਟਾਂ ’ਚੋਂ ਨਿਕਲਣ ਵਾਲੇ ਕਚਰੇ ਦਾ ਸਹੀ ਹਿਸਾਬ ਨਹੀਂ ਰੱਖਿਆ ਜਾ ਰਿਹਾ। 50 ਐੱਮ. ਐੱਲ. ਡੀ. ਪਲਾਂਟ ਦੀ ਸੁੱਕੀ ਪਈ ਸਲੱਜ ਦੇਖ ਕੇ ਉਨ੍ਹਾਂ ਨੇ ਖਦਸ਼ਾ ਪ੍ਰਗਟਾਇਆ ਕਿ ਗੰਦਗੀ ਸਿੱਧੀ ਡਰੇਨ ’ਚ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡਰੇਨ ਨੂੰ ਸਾਫ਼ ਕਰਨ ਦੀ ਜ਼ਿੰਮੇਵਾਰੀ ਕੋਈ ਵਿਭਾਗ ਸਹੀ ਢੰਗ ਨਾਲ ਨਹੀਂ ਨਿਭਾਅ ਰਿਹਾ। ਮੌਕੇ ਉੱਤੇ ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਸੁਮਨਦੀਪ ਕੌਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਬਚਨਪਾਲ ਸਿੰਘ ਅਤੇ ਡਰੇਨੇਜ ਵਿਭਾਗ ਦੇ ਐੱਸ. ਡੀ. ਓ. ਸੁਖਪਾਲ ਸਿੰਘ ਸਹਿਤ ਹੋਰ ਅਧਿਕਾਰੀ ਮੌਜੂਦ ਸਨ।

ਇਹ ਵੀ ਪੜ੍ਹੋ: ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਖਿੱਚੀ ਨਵੀਂ ਮਰਿਆਦਾ ਰੇਖਾ! ਫੋਟੋਆਂ 'ਤੇ ਰੋਕ, ਸਿਆਸਤਦਾਨਾਂ ਨੂੰ ਸੰਦੇਸ਼

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News