ਪੰਜਾਬੀਆਂ ਲਈ ਚਿੰਤਾ ਭਰੀ ਖ਼ਬਰ! ਪੰਜਾਬ ਸਰਕਾਰ ਦੀਆਂ ਨਵੀਆਂ ਸਕੀਮਾਂ ਨਾਲ ਵਿਗੜਨਗੇ ਵਿੱਤੀ ਹਾਲਾਤ
Wednesday, Feb 25, 2026 - 01:26 PM (IST)
ਚੰਡੀਗੜ੍ਹ : ਪੰਜਾਬ ਦੀ ਆਰਥਿਕ ਹਾਲਤ ਪਹਿਲਾਂ ਹੀ ਬਹੁਤ ਮਾੜੀ ਹੈ ਅਤੇ ਉੱਪਰੋਂ ਸੂਬੇ 'ਚ ਦਿੱਤੀਆਂ ਜਾਣ ਵਾਲੀਆਂ ਸਬਸਿਡੀਆਂ ਅਤੇ ਕਰਜ਼ੇ ਵੱਧਣ ਕਾਰਨ ਪੰਜਾਬ ਦੇ ਵਿੱਤੀ ਹਾਲਤ ਜ਼ਿਆਦਾ ਵਿਗੜਨ ਦੀ ਸੰਭਾਵਨਾ ਹੈ। ਸੂਬੇ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ 40 ਲੱਖ ਪਰਿਵਾਰਾਂ ਨੂੰ ਮੁਫ਼ਤ ਭੋਜਨ ਕਿੱਟਾਂ ਦੇ ਐਲਾਨ ਦੇ ਥੋੜ੍ਹੇ ਦਿਨ ਪਹਿਲਾਂ ਸੂਬੇ ਦੀ ਵਿੱਤੀ ਸਥਿਤੀ ਦਾ ਮੁਲਾਂਕਣ ਕਰਨ ਲਈ ਇਕ ਅਧਿਐਨ ਕੀਤਾ ਗਿਆ ਸੀ। ਇਸ ਅਧਿਐਨ 'ਚ ਸਬਸਿਡੀਆਂ ਨੂੰ ਤਰਕ ਸੰਗਤ ਬਣਾਉਣ ਦੀ ਸਿਫ਼ਾਰਿਸ਼ ਕੀਤੀ ਗਈ ਸੀ।
ਇਹ ਵੀ ਪੜ੍ਹੋ : ਬਿਜਲੀ ਬਿੱਲ ਨਾ ਭਰਨ ਵਾਲਿਆਂ ਲਈ ਵੱਡੀ ਖ਼ਬਰ, ਨਹੀਂ ਮਿਲੇਗੀ ਕੋਈ ਵੀ ਰਾਹਤ, ਪਾਵਰਕਾਮ ਨੇ...
ਮੋਹਾਲੀ ਸਥਿਤ ਇੰਡੀਅਨ ਸਕੂਲ ਆਫ ਬਿਜ਼ਨੈੱਸ (ਆਈ. ਐੱਸ. ਬੀ.) ਵਲੋਂ ਕੀਤੇ ਗਏ ਅਧਿਐਨ ਮੁਤਾਬਕ ਸਬਸਿਡੀਆਂ ਅਤੇ ਕਰਜ਼ਿਆਂ ਕਾਰਨ ਸੂਬਾ ਉਦਯੋਗਿਕ ਬੁਨਿਆਦੀ ਢਾਂਚਾ, ਲੌਜਿਸਟਿਕ ਅਤੇ ਡਿਜੀਟਲ ਪਰਿਵਰਤਨ ਵਰਗੇ ਖੇਤਰਾਂ 'ਚ ਪੱਛੜ ਗਿਆ ਹੈ। ਪੰਜਾਬ ਦਾ ਸਬਸਿਡੀ ਬਿੱਲ ਪਿਛਲੇ ਕੁੱਝ ਸਾਲਾਂ 'ਚ ਬਹੁਤ ਤੇਜ਼ੀ ਨਾਲ ਵਧਿਆ ਹੈ। ਸਾਲ 2020-21 'ਚ ਇਹ 9,747 ਕਰੋੜ ਰੁਪਏ ਸੀ, ਜੋ ਸਾਲ 2025-26 ਦੇ ਬਜਟ ਅਨੁਮਾਨਾਂ ਮੁਤਾਬਕ ਵੱਧ ਕੇ 21,833 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਅਧਿਐਨ ਮੁਤਾਬਕ ਪੰਜਾਬ ਦਾ ਬਕਾਇਆ ਕਰਜ਼ਾ ਸਾਲ 2012-13 'ਚ 92,282 ਕਰੋੜ ਰੁਪਏ ਸੀ, ਜਿਸ ਦੇ 31 ਮਾਰਚ 2026 ਤੱਕ 4.17 ਲੱਖ ਕਰੋੜ ਰੁਪਏ ਹੋ ਜਾਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ’ਚ ਜਨਗਣਨਾ 2027 ਦਾ ਸ਼ਡਿਊਲ ਜਾਰੀ, ਸਵੈ-ਗਣਨਾ ਤੇ ਮਕਾਨਾਂ ਦੀ ਸੂਚੀ ਲਈ ਤਾਰੀਖਾਂ ਦਾ ਐਲਾਨ
ਨਵੀਆਂ ਸਕੀਮਾਂ ਨਾਲ ਵਧੇਗਾ ਹੋਰ ਵਿੱਤੀ ਦਬਾਅ
ਸੂਬਾ ਸਰਕਾਰ ਵੱਲੋਂ ਐੱਨ. ਐੱਫ. ਐੱਸ. ਏ. ਅਧੀਨ 40 ਲੱਖ ਪਰਿਵਾਰਾਂ ਨੂੰ ਮੁਫ਼ਤ ਭੋਜਨ ਕਿੱਟਾਂ ਦੇਣ ਦੇ ਐਲਾਨ ਨਾਲ ਖ਼ਜ਼ਾਨੇ 'ਤੇ ਸਲਾਨਾ 950 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਇਸ ਤੋਂ ਇਲਾਵਾ ਜੇਕਰ ਔਰਤਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਦੇਣ ਦਾ ਚੋਣ ਵਾਅਦਾ ਬਿਨਾਂ ਕਿਸੇ ਸ਼ਰਤ ਦੇ ਲਾਗੂ ਕੀਤਾ ਜਾਂਦਾ ਹੈ ਤਾਂ ਇਸ ਲਈ ਸਾਲਾਨਾ ਕਰੀਬ 12,000 ਕਰੋੜ ਰੁਪਏ ਦੀ ਲੋੜ ਹੋਵੇਗੀ, ਜੋ ਸੂਬੇ ਦੇ ਵਿੱਤ 'ਤੇ ਭਾਰੀ ਦਬਾਅ ਪਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Related News
ਪੰਜਾਬ ਪੁਲਸ ਦੇ 2 ਮੁਲਾਜ਼ਮਾਂ ਦੀ ਮੌਤ ''ਤੇ ਰਾਜਾ ਵੜਿੰਗ ਨੇ ਪ੍ਰਗਟਾਈ ਚਿੰਤਾ, ਸੂਬਾ ਤੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ
