ਪੰਜਾਬ 'ਚ ਗਰੀਬ ਪਰਿਵਾਰਾਂ ਲਈ ਚਿੰਤਾ ਭਰੀ ਖ਼ਬਰ, ਘਰ ਬਣਾਉਣਾ ਹੋਵੇਗਾ ਮੁਸ਼ਕਲ, ਪੜ੍ਹੋ ਪੂਰੀ ਖ਼ਬਰ

Sunday, Feb 15, 2026 - 09:50 AM (IST)

ਪੰਜਾਬ 'ਚ ਗਰੀਬ ਪਰਿਵਾਰਾਂ ਲਈ ਚਿੰਤਾ ਭਰੀ ਖ਼ਬਰ, ਘਰ ਬਣਾਉਣਾ ਹੋਵੇਗਾ ਮੁਸ਼ਕਲ, ਪੜ੍ਹੋ ਪੂਰੀ ਖ਼ਬਰ

ਸਮਰਾਲਾ (ਬੰਗੜ, ਗਰਗ) : ਪੰਜਾਬ ਦੇ ਭੱਠਾ ਮਾਲਕਾਂ ਨੇ ਕੋਲ ਮਾਫ਼ੀਆਂ ਤੋਂ ਦੁਖੀ ਹੋਣ ਦੇ ਦੋਸ਼ ਲਗਾ ਕੇ ਕੇਂਦਰੀ ਮੰਤਰੀ ਨੂੰ ਗੁਜਰਾਤ ਦੀ ਕਾਂਡਲਾ ਬੰਦਰਗਾਹ ਤੋਂ ਕਬਜ਼ਾ ਹਟਾਉਣ ਲਈ ਮੰਗ ਪੱਤਰ ਦਿੱਤਾ ਹੈ। ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਪੰਜਾਬ ਦੇ ਭੱਠਾ ਮਾਲਕ ਮਹਿੰਗਾਈ ਦੇ ਕਾਰਨ ਆਪਣੇ ਕਾਰੋਬਾਰ ਚਲਾਉਣ ਲਈ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਹੁਣ ਕੋਲ਼ ਮਾਫ਼ੀਏ ਦੇ ਕਾਰਨ ਉਨ੍ਹਾਂ ਦੇ ਕਾਰੋਬਾਰ ਨੂੰ ਦੁਬਾਰਾ ਤਾਲੇ ਲਾਉਣ ਦੀ ਨੌਬਤ ਆ ਚੁੱਕੀ ਹੈ। ਇਹ ਨਵੀਂ ਪਰੇਸ਼ਾਨੀ ਗੁਜਰਾਤ ਦੀ ਕਾਂਡਲਾ ਬੰਦਰਗਾਹ 'ਤੇ ਉਥੋਂ ਦੇ ਕੋਲ਼ ਮਾਫੀਆ ਵੱਲੋਂ ਕਬਜ਼ਾ ਕਰਨਾ ਹੈ। ਇਸ ਕੋਲ਼ ਮਾਫੀਆ ਨੇ ਕਾਂਡਲਾ ਬੰਦਰਗਾਹ ਤੋਂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਭੱਠਿਆਂ ਨੂੰ ਆਉਣ ਵਾਲੀ ਕੋਲੇ ਦੀ ਸਪਲਾਈ ਬੰਦ ਕਰ ਦਿੱਤੀ ਹੈ, ਜਿਸ ਕਰਕੇ ਪਿਛਲੇ 15 ਦਿਨਾਂ ਤੋਂ ਇਨ੍ਹਾਂ ਸੂਬਿਆਂ 'ਚ ਇੱਟ ਭੱਠੇ ਚੱਲਣੇ ਬਿਲਕੁਲ ਬੰਦ ਹੋ ਗਏ ਹਨ।

ਇਹ ਵੀ ਪੜ੍ਹੋ : 'ਮੀਟ' ਦੀ ਵਿਕਰੀ 'ਤੇ ਮੁਕੰਮਲ ਪਾਬੰਦੀ! ਨਗਰ ਨਿਗਮ ਦਾ ਵੱਡਾ ਫ਼ੈਸਲਾ, ਚੰਡੀਗੜ੍ਹ 'ਚ 15 ਫਰਵਰੀ ਨੂੰ...

ਇਸ ਸਬੰਧੀ ਭੱਠਾ ਐਸੋਸੀਏਸ਼ਨ ਲੁਧਿਆਣਾ ਦੀ ਇੱਕ ਮੀਟਿੰਗ ਪ੍ਰਧਾਨ ਅਸ਼ਵਨੀ ਸਰਮਾ ਦੀ ਪ੍ਰਧਾਨਗੀ ਹੇਠ ਸੱਦੀ ਗਈ। ਇਸ 'ਚ ਆਲ ਇੰਡੀਆ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਓਮ ਵੀਰ ਸਿੰਘ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਵੱਲੋਂ ਭਾਰਤ ਸਰਕਾਰ ਦੇ ਕੋਲ਼ ਮੰਤਰੀ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਇਸ ਪਰੇਸ਼ਾਨੀ ਤੋਂ ਜਾਣੂੰ ਕਰਵਾਇਆ ਗਿਆ। ਵਫ਼ਦ ਨੇ ਕੋਲ ਮੰਤਰੀ ਨੂੰ ਦੱਸਿਆ ਕਿ ਕੋਲ ਮਾਫ਼ੀਆ ਨੇ ਆਪਣੀ ਮਨਮਰਜ਼ੀ ਨਾਲ ਕੋਲੇ ਦੇ ਇੱਕ ਟਰਾਲੇ ਪਿੱਛੇ 2 ਲੱਖ ਰੁਪਏ ਵਧਾ ਦਿੱਤੇ ਹਨ, ਜੋ ਸਰਾਸਰ ਧੱਕੇਸ਼ਾਹੀ ਹੈ। ਇਸਦੇ ਨਾਲ ਇੱਟਾਂ ਗਰੀਬ ਅਤੇ ਮੱਧ ਵਰਗੀ ਪਰਿਵਾਰ ਦੀ ਪਹੁੰਚ ਤੋਂ ਦੂਰ ਹੋ ਜਾਣਗੀਆਂ ਅਤੇ ਉਨ੍ਹਾਂ ਲਈ ਘਰ ਬਣਾਉਣਾ ਬੇਹੱਦ ਮੁਸ਼ਕਲ ਹੋ ਜਾਵੇਗਾ। ਕੋਲ਼ ਮੰਤਰੀ ਵੱਲੋਂ ਵਫ਼ਦ ਨੂੰ ਇਹ ਭਰੋਸਾ ਦਿਵਾਇਆ ਗਿਆ ਕੇ ਇਸ ਮਸਲੇ ਅਤੇ ਜਲਦੀ ਤੋਂ ਜਲਦੀ ਨਜ਼ਰਸਾਨੀ ਕਰਕੇ ਇਸ ਦਾ ਹੱਲ ਕਢਿਆ ਜਾਵੇਗਾ।

ਇਹ ਵੀ ਪੜ੍ਹੋ : ਬੱਸਾਂ 'ਚ ਸਫ਼ਰ ਕਰਨ ਵਾਲਿਆਂ ਨੂੰ ਵੱਡੀ ਰਾਹਤ, PM ਮੋਦੀ ਨੇ ਚੰਡੀਗੜ੍ਹ ਵਾਸੀਆਂ ਨੂੰ ਦਿੱਤਾ ਤੋਹਫ਼ਾ

ਦਿੱਲੀ ਵਿਖ਼ੇ ਸੱਦੀ ਮੀਟਿੰਗ 'ਚ ਪੰਜਾਬ ਪ੍ਰਧਾਨ ਹਰਮੇਸ ਸੋਹੀ, ਪ੍ਰਧਾਨ ਹਰਿਆਣਾ, ਉੱਤਰ ਪ੍ਰਦੇਸ਼ ਵੱਲੋਂ ਸਾਂਝੇ ਤੌਰ 'ਤੇ ਕਿਹਾ ਗਿਆ ਕਿ ਜੇਕਰ ਭਾਰਤ ਸਰਕਾਰ ਨੇ ਕੋਲ ਮਾਫ਼ੀਆ ਨੂੰ ਨੱਥ ਨਾ ਪਾਈ ਤਾਂ ਸਾਰੇ ਕਾਰੋਬਾਰ ਬੰਦ ਹੋਣ ਦੀ ਕਗਾਰ 'ਤੇ ਪਹੁੰਚ ਜਾਣਗੇ, ਜੋ ਸਹੀ ਨਹੀਂ ਹੋਵੇਗਾ। ਇਸ ਮੌਕੇ ਲਾਡੀ ਕਟਾਣੀ, ਬੱਬੂ ਸਾਹਨੇਵਾਲ, ਹਰਦੀਪ ਸੋਖੀ ਜਨਰਲ ਸਕੱਤਰ, ਕੇਵਲ ਕ੍ਰਿਸ਼ਨ ਅਰੋੜਾ, ਸਰਬਜੀਤ ਢਿੱਲੋਂ, ਪ੍ਰਿਤਪਾਲ ਪਨੇਸਰ, ਇੰਦਰਜੀਤ ਮੁੱਲਾਂਪੁਰ, ਅਵਤਾਰ ਸਿੰਘ ਮਾਨ, ਹਰਤੇਜ ਗਰਚਾ, ਹਰਪਾਲ ਸਿੰਘ ਖੰਨਾ, ਕੁਲਦੀਪ ਖੁੱਲਰ, ਵਿਨੋਦ ਖੰਨਾ, ਕੁਲਵੀਤ ਪੁਰੀ, ਰਵਿੰਦਰ ਪੁਰੀ ਅਤੇ ਅਮਿਤ ਘੁੰਗਰਾਣਾ ਵੱਲੋਂ ਵੀ ਮੰਗ ਪੱਤਰ ਦੇਣ ਗਏ ਵਫ਼ਦ ਦਾ ਡੱਟਵਾਂ ਸਮਰਥਨ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News