ਪੰਜਾਬ 'ਚ 2 ਦਿਨ ਅਹਿਮ! ਬਦਲੇਗਾ ਮੌਸਮ ਤੇ ਪਵੇਗਾ ਮੀਂਹ, ਵਿਭਾਗ ਵੱਲੋਂ 18 ਤਾਰੀਖ਼ ਤੱਕ ਹੋਈ ਵੱਡੀ ਭਵਿੱਖਬਾਣੀ

Saturday, Feb 14, 2026 - 02:18 PM (IST)

ਪੰਜਾਬ 'ਚ 2 ਦਿਨ ਅਹਿਮ! ਬਦਲੇਗਾ ਮੌਸਮ ਤੇ ਪਵੇਗਾ ਮੀਂਹ, ਵਿਭਾਗ ਵੱਲੋਂ 18 ਤਾਰੀਖ਼ ਤੱਕ ਹੋਈ ਵੱਡੀ ਭਵਿੱਖਬਾਣੀ

ਜਲੰਧਰ (ਵੈੱਬ ਡੈਸਕ)- ਪੰਜਾਬ ਵਿਚ ਇਕ ਵਾਰ ਫਿਰ ਮੌਸਮ ਵਿਚ ਵੱਡਾ ਬਦਲਾਅ ਵੇਖਣ ਨੂੰ ਮਿਲੇਗਾ। ਇਥੇ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਤੇਜ਼ ਧੁੱਪ ਕਾਰਨ ਤਾਪਮਾਨ ਵਿਚ ਤੇਜੀ ਨਾਲ ਵਾਧਾ ਹੋਇਆ ਹੈ ਪਰ ਇਕ ਵਾਰ ਫਿਰ ਮੌਸਮ ਵਿਚ ਤਬਦੀਲੀ ਆਵੇਗੀ ਅਤੇ ਤਾਪਮਾਨ ਵਿਚ ਥੋੜ੍ਹੀ ਗਿਰਾਵਟ ਵੇਖਣ ਨੂੰ ਮਿਲੇਗਾ। ਪੰਜਾਬ ਦੇ ਮੌਸਮ ਨੂੰ ਲੈ ਕੇ ਆਈ. ਐੱਮ.ਡੀ. ਚੰਡੀਗੜ੍ਹ ਨੇ ਅਗਲੇ 5 ਦਿਨਾਂ ਲਈ ਵੱਡੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਤਿੰਨ ਦਿਨਾਂ ਦੌਰਾਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ ਕਿਸੇ ਵੀ ਜ਼ਿਲ੍ਹੇ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।

ਇਹ ਵੀ ਪੜ੍ਹੋ: ਜਲੰਧਰ: ਲੱਕੀ ਓਬਰਾਏ ਕਤਲ ਕਾਂਡ 'ਚ ਨਵਾਂ ਮੋੜ! ਇਕ ਹੋਰ ਨਾਂ ਆਇਆ ਸਾਹਮਣੇ, ਖੁੱਲ੍ਹੇ ਵੱਡੇ ਰਾਜ਼

PunjabKesari

ਪੰਜਾਬ ਵਿਚ 17 ਫਰਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਅਪਡੇਟ ਮੁਤਾਬਕ 14 ਅਤੇ 15 ਫਰਵਰੀ ਨੂੰ ਅੰਮ੍ਰਿਤਸਰ-ਅੰਬਾਲਾ ਅਤੇ ਅੰਬਾਲਾ-ਦਿੱਲੀ ਹਾਈਵੇਅ ‘ਤੇ ਅੰਸ਼ਕ ਤੌਰ ‘ਤੇ ਬੱਦਲਵਾਈ ਸੰਭਵ ਹੈ। ਇਸ ਸਮੇਂ ਮੌਸਮ ਵਿਭਾਗ ਵੱਲੋਂ ਧੁੰਦ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ:ਕੈਨੇਡਾ 'ਚ ਗੋਲ਼ੀਆਂ ਮਾਰ ਕਤਲ ਕੀਤੇ ਨੌਜਵਾਨ ਦੀ ਘਰ ਪੁੱਜੀ ਲਾਸ਼, ਪੁੱਤ ਦਾ ਮੂੰਹ ਵੇਖ ਪਰਿਵਾਰ ਦੀਆਂ ਨਿਕਲੀਆਂ ਧਾਹਾਂ

16 ਤਾਰੀਖ਼ ਦੀ ਰਾਤ ਤੋਂ ਬਦਲੇਗਾ ਮੌਸਮ
ਮੌਸਮ ਵਿਭਾਗ ਮੁਤਾਬਕ ਇਕ ਵੈਸਟਰਨ ਡਿਸਟਰਬੈਂਸ ਪਹਾੜਾਂ 'ਤੇ ਪਹੁੰਚ ਗਿਆ ਹੈ, ਜਦਕਿ ਦੂਜਾ 16 ਫਰਵਰੀ ਨੂੰ ਸਰਗਰਮ ਹੋਣਾ ਸ਼ੁਰੂ ਹੋ ਜਾਵੇਗਾ। 17 ਫਰਵਰੀ ਤੱਕ ਬਾਰਿਸ਼ ਦੀ ਗਤੀਵਿਧੀ ਸ਼ੁਰੂ ਹੋ ਸਕਦੀ ਹੈ। ਉਥੇ ਹੀ 18 ਤਾਰੀਖ਼ ਨੂੰ ਵੀ ਮੌਸਮ ਵਿਭਾਗ ਵੱਲੋਂ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਵਿਭਾਗ ਨੇ 17 ਅਤੇ 18 ਤਾਰੀਖ਼ ਨੂੰ ਪਠਾਨਕੋਟ, ਗੁਰਦਾਸਪੁਰ, ਫਾਜ਼ਿਲਕਾ, ਮੁਕਤਸਰ ਅਤੇ ਬਠਿੰਡਾ ਵਿੱਚ ਹਲਕੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ।  ਦੱਸਣਯੋਗ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ 'ਚ 0.6 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਇਸ ਦੇ ਬਾਵਜੂਦ ਤਾਪਮਾਨ ਅਜੇ ਵੀ ਆਮ ਨਾਲੋਂ 3.8 ਡਿਗਰੀ ਵੱਧ ਹੈ। ਇਸ ਸਮੇਂ ਦੌਰਾਨ ਫਿਰੋਜ਼ਪੁਰ ਵਿੱਚ ਵੱਧ ਤੋਂ ਵੱਧ ਤਾਪਮਾਨ 26.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

ਇਹ ਵੀ ਪੜ੍ਹੋ: Punjab: ਵਿਆਹ ਵਾਲੇ ਘਰ 'ਚ ਪੈ ਗਏ ਵੈਣ! ਸ਼ਗਨ ਦੇ ਦਿਨ ਵਿਆਹ ਵਾਲੇ ਮੁੰਡੇ ਨੇ ਕੀਤੀ ਖ਼ੁਦਕੁਸ਼ੀ


author

shivani attri

Content Editor

Related News