ਪੰਜਾਬ ''ਚ ਇਲਾਜ ਤੋਂ ਮਹਿੰਗੀ ਹੋਈ ਪਾਰਕਿੰਗ, ਮਾਨ ਸਰਕਾਰ ਦੇ ਦਾਅਵਿਆਂ ਦੀ ਨਿਕਲੀ ਫੂਕ
Thursday, Feb 19, 2026 - 02:58 PM (IST)
ਹਾਜੀਪੁਰ (ਜੋਸ਼ੀ)- ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ, ਜੋ ਹਮੇਸ਼ਾ ਆਮ ਲੋਕਾਂ ਅਤੇ ਗ਼ਰੀਬਾਂ ਦੀ ਭਲਾਈ ਦੇ ਦਾਅਵੇ ਕਰਦੀ ਹੈ, ਹੁਣ ਆਪਣੇ ਇਕ ਨਵੇਂ ਫ਼ੈਸਲੇ ਕਾਰਨ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਹਾਜੀਪੁਰ ਇਲਾਕੇ 'ਚ ਸਰਕਾਰੀ ਹਸਪਤਾਲ ਜਾਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ’ਤੇ 20 ਰੁਪਏ ਦੀ ਪਾਰਕਿੰਗ ਫ਼ੀਸ ਦਾ ਬੋਝ ਪਾ ਦਿੱਤਾ ਗਿਆ ਹੈ, ਜਿਸ ਨੇ ਜਨਤਾ 'ਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਕਾਂਗਰਸ ਪਾਰਟੀ ਦੇ ਨੌਜਵਾਨ ਨੇਤਾ ਸ਼ੁਭਮ ਸੋਹਲ ਨੇ ਸਰਕਾਰ ਦੀ ਇਸ ਨੀਤੀ ’ਤੇ ਹੈਰਾਨੀ ਜਤਾਉਂਦਿਆਂ ਕਿਹਾ ਕਿ ਹਸਪਤਾਲ ਵਿੱਚ ਡਾਕਟਰ ਨੂੰ ਵਿਖਾਉਣ ਲਈ ਓ. ਪੀ. ਡੀ. ਦੀ ਪਰਚੀ ਸਿਰਫ਼ 10 ਰੁਪਏ ਦੀ ਹੈ ਪਰ ਬਾਹਰ ਵਾਹਨ ਖੜ੍ਹਾ ਕਰਨ ਲਈ 20 ਰੁਪਏ ਵਸੂਲੇ ਜਾ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ ਦਾ ਇਹ ਸ਼ਹਿਰ ਮੁਕੰਮਲ ਬੰਦ! ਸੜਕਾਂ 'ਤੇ ਪਸਰਿਆ ਸੰਨਾਟਾ

ਸਰਕਾਰ ਕਹਿੰਦੀ ਸੀ ਕਿ ਅਸੀਂ ਗ਼ਰੀਬਾਂ ਦਾ ਇਲਾਜ ਮੁਫ਼ਤ ਕਰਾਂਗੇ ਪਰ ਇਥੇ ਤਾਂ ਹਸਪਤਾਲ ਦੀਆਂ ਬਰੂਹਾਂ ’ਤੇ ਪੈਰ ਰੱਖਦਿਆਂ ਹੀ ਜੇਬ ਕੱਟੀ ਜਾ ਰਹੀ ਹੈ। ਇਸ ਫ਼ੈਸਲੇ ਨੇ ਇਲਾਕੇ ਦੇ ਲੋਕਾਂ ਵਿੱਚ ਇੰਨੀ ਨਾਰਾਜ਼ਗੀ ਭਰ ਦਿੱਤੀ ਹੈ ਕਿ ਹੁਣ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਇੰਤਜ਼ਾਰ ਕਰ ਰਹੇ ਹਨ। ਲੋਕਾਂ ਦਾ ਸਾਫ਼ ਕਹਿਣਾ ਹੈ ਕਿ ਇਹ ਸਰਕਾਰ ਦੀ ਬੇਇਨਸਾਫ਼ੀ ਦੀ ਹੱਦ ਹੈ। ਵੋਟਾਂ ਵੇਲੇ 'ਆਪ' ਉਮੀਦਵਾਰਾਂ ਨੂੰ ਇਸ 20 ਰੁਪਏ ਦੀ ਪਰਚੀ ਦਾ ਹਿਸਾਬ ਦੇਣਾ ਪਵੇਗਾ। ਗ਼ਰੀਬ ਬੰਦਾ ਦਵਾਈ ਲਵੇ ਜਾਂ ਪਾਰਕਿੰਗ ਦੇ ਪੈਸੇ ਭਰੇ। ਜਿੱਥੇ ਇਕ ਪਾਸੇ ਸਰਕਾਰ ਸਿਹਤ ਸਹੂਲਤਾਂ ਵਿੱਚ ਸੁਧਾਰ ਦੇ ਵੱਡੇ-ਵੱਡੇ ਹੋਰਡਿੰਗ ਲਗਾ ਰਹੀ ਹੈ, ਉੱਥੇ ਹੀ ਜ਼ਮੀਨੀ ਪੱਧਰ 'ਤੇ ਪਾਰਕਿੰਗ ਵਰਗੇ ਟੈਕਸਾਂ ਨੇ ਆਮ ਆਦਮੀ ਦਾ ਲੱਕ ਤੋੜ ਦਿੱਤਾ ਹੈ। ਹਾਜੀਪੁਰ ਦੇ ਲੋਕਾਂ ਦਾ ਇਹ ਗੁੱਸਾ ਆਉਣ ਵਾਲੇ ਸਮੇਂ ਵਿੱਚ ਸੱਤਾਧਾਰੀ ਧਿਰ ਲਈ ਵੱਡੀ ਮੁਸੀਬਤ ਬਣ ਸਕਦਾ ਹੈ ।
ਇਹ ਵੀ ਪੜ੍ਹੋ: ਪੰਜਾਬ 'ਚ ਮੁੜ ਚੱਲੀਆਂ ਗੋਲ਼ੀਆਂ! NRI ਘਰ ਨੂੰ ਬਣਾਇਆ ਨਿਸ਼ਾਨਾ, ਕੰਬਿਆ ਇਹ ਇਲਾਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
